ਦਿੱਲੀ ਮੈਟਰੋ ਦੀ ਬਲੂ ਲਾਈਨ ਤੇ ਪਿੰਕ ਲਾਈਨ ‘ਤੇ ਸੇਵਾ ਬਹਾਲ

0
Delhi Metro

ਦਿੱਲੀ ਮੈਟਰੋ ਦੀ ਬਲੂ ਲਾਈਨ ਤੇ ਪਿੰਕ ਲਾਈਨ ‘ਤੇ ਸੇਵਾ ਬਹਾਲ

ਨਵੀਂ ਦਿੱਲੀ। ਦਿੱਲੀ ਮੈਟਰੋ ਦੀ 3/4 ਬਲੂ ਲਾਈਨ, ਦੁਆਰਕਾ ਸੈਕਟਰ 21 ਤੋਂ ਨੋਇਡਾ ਇਲੈਕਟ੍ਰਾਨਿਕ ਸਿਟੀ ਵੈਸ਼ਾਲੀ ਤੇ ਲਾਈਨ ਸੱਤ (ਪਿੰਕ ਲਾਈਨ) ਮਜਲਿਸ ਪਾਰਕ ਤੋਂ ਸ਼ਿਵ ਵਿਹਾਰ ਦਾ ਸੰਚਾਲਨ ਬੁੱਧਵਾਰ ਨੂੰ ਸ਼ੁਰੂ ਹੋ ਗਿਆ।

Delhi Metro

ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਅੱਜ ਟਵੀਟ ਕਰਕੇ ਕਿਹਾ, ‘ਬਲੂ ਲਾਈਨ ਤੇ ਪਿੰਕ ਲਾਈਨ ਦੀ ਸੇਵਾ ਅੱਜ ਸ਼ੁਰੂ ਹੋ ਗਈ। ਹੌਲੀ-ਹੌਲੀ ਮੈਟਰ ਪਟੜੀ ‘ਤੇ ਆਵੇਗੀ ਤੇ ਤੁਹਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਏਗੀ।” ਡੀਐਮਆਰਸੀ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ, ‘ਦੋਵਾਂ ‘ਤੇ ਮੈਟਰੋ ਦੀ ਸੇਵਾ ਸਵੇਰੇ ਸੱਤ ਵਜੇ ਤੋਂ ਲਗਭਗ 11 ਵਜੇ ਤੱਕ ਸ਼ਾਮ ਚਾਰ ਵਜੇ ਤੋਂ ਰਾਤ ਅੱਠ ਵਜੇ ਤੱਕ ਮੁਹੱਈਆ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.