Breaking News

‘ਸੰਵਿਧਾਨ ਦੀ ਮੂਲ ਭਾਵਨਾ ਨੂੰ ਅਸੀਂ ਕਰਾਂਗੇ ਬਹਾਲ’ : ਸੋਨੀਆ ਗਾਂਧੀ

Restore, Fundamental, Constitution, Sonia Gandhi

ਨਵੀਂ ਦਿੱਲੀ | ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ‘ਤੇ ਜ਼ੋਰਦਾਰ ਹਮਲਾ ਕੀਤਾ ਹੈ ਹੁਣ ਤੱਕ ਚੋਣ ਪ੍ਰਚਾਰ ਤੋਂ ਦੂਰ ਰਹੀ ਸੋਨੀਆ ਗਾਂਧੀ ਨੇ ਪਾਰਟੀ ਦੇ ਇੱਕ ਪ੍ਰੋਗਰਾਮ ‘ਚ ਮੋਦੀ ਸਰਕਾਰ ‘ਤੇ ਸੰਸਥਾਵਾਂ ਨੂੰ ਖਤਮ ਕਰਨ ਦਾ ਦੋਸ਼ ਲਾਇਆ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਸੰਵਿਧਾਨ ਦੀ ਮੂਲ ਭਾਵਨਾ ਨੂੰ ਬਹਾਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਸਿਖਾਈ ਜਾ ਰਹੀ ਹੈ ਤੇ ਵਿਚਾਰਧਾਰਾ ਦੇ ਅਧਾਰ ‘ਤੇ ਆਪਣੇ ਹੀ ਨਾਗਰਿਕਾਂ ਨਾਲ ਭੇਦਭਾਵ ਹੋ ਰਿਹਾ ਹੈ ਕਾਂਗਰਸ ਨੇ ‘ਜਨ ਸਰੋਕਾਰ 2019’ ਪ੍ਰੋਗਰਾਮ ‘ਚ ਸੋਨੀਆ ਗਾਂਧੀ ਨੇ ਕਿਹਾ, ‘ਕੁਝ ਸਾਲ ਪਹਿਲਾਂ ਅਸੀਂ ਇਹ ਸੋਚ ਵੀ ਨਹੀਂ ਸਕਦੇ ਸੀ ਕਿ ਸਾਨੂੰ ਅਜਿਹੇ ਹਾਲਾਤਾਂ ‘ਚ ਇੱਥੇ ਇਕੱਠਾ ਹੋਣਾ ਪਵੇਗਾ ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ ਦੀ ਮੂਲ ਆਤਮਾ ਨੂੰ ਇੱਕ ਸੋਚੀ ਸਮਝੀ ਸਾਜਿਸ਼ ਕਰਕੇ ਜਿਸ ਤਰ੍ਹਾਂ ਕੁਚਲਿਆ ਜਾ ਰਿਹਾ ਹੈ ਉਹ ਸਾਡੇ ਸਭ ਲਈ ਬੇਹੱਦ ਚਿੰਤਾ ਦੀ ਗੱਲ ਹੈ ਜਿਨ੍ਹਾਂ ਸੰਸਥਾਵਾਂ ਨੇ ਸਾਨੂੰ ਬੁਲੰਦਿਆਂ ਤੱਕ ਪਹੁੰਚਾਇਆ ਉਨ੍ਹਾਂ ਸਭ ਨੂੰ ਕਰੀਬ-ਕਰੀਬ ਖਤਮ ਕਰ ਦਿੱਤਾ ਗਿਆ 65 ਸਾਲਾਂ ‘ਚ ਵੱਡੀ ਮਿਹਨਤ ਨਾਲ ਤਿਆਰ ਜਨ ਕਲਿਆਣ ਦੇ ਬੁਨਿਆਦੀ ਢਾਂਚੇ ਤੇ ਸਮਾਵੇਸ਼ੀ ਤਾਣੇ-ਬਾਣੇ ਨੂੰ ਖਤਮ ਕਰਨ ‘ਚ ਇਸ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਰੱਖੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top