Breaking News

ਲੋਕਾਂ ਦਾ ਪੈਸਾ ਹੜੱਪਣ ਵਾਲੇ ਰਿਟਾਇਰਡ ਜੱਜ ਤੇ ਉਸਦਾ ਪੁੱਤਰ ਗ੍ਰਿਫ਼ਤਾਰ

Retired judge, Son, Arrested, Abducting,  Money

ਮਾਮਲੇ ‘ਚ 10 ਕਰੋੜ ਤੋਂ ਵੱਧ ਰਕਮ ਦੀ ਠੱਗੀ ਮਾਰਨ ਦਾ ਦੋਸ਼

ਮਨਪ੍ਰੀਤ ਮਾਨ
ਬਠਿੰਡਾ, 7 ਜਨਵਰੀ
ਚਿਟਫੰਡ ਕੰਪਨੀ ਬਣਾ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਸਾਲ 2016 ਵਿੱਚ ਦਰਜ ਇੱਕ ਮਾਮਲੇ ਦੇ ਭਗੌੜੇ ਸਾਬਕਾ ਜੱਜ ਐਚ.ਐਲ.ਕੁਮਾਰ ਤੇ ਉਸ ਦੇ ਪੁੱਤਰ ਐਡਵੋਕੇਟ ਪ੍ਰਦੀਪ ਕੁਮਾਰ ਨੂੰ ਥਾਣਾ ਸਿਵਲ ਲਾਈਨ ਪੁਲਿਸ ਬਠਿੰਡਾ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਇਨ੍ਹਾਂ ਮੁਲਜ਼ਮਾਂ ਨੂੰ ਪੇਸ਼ ਕਰਕੇ ਪੁਲਿਸ ਨੇ ਤਿੰਨ ਦਿਨਾਂ  ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

ਕੋਰਟ ਕੰਪਲੈਕਸ ਬਠਿੰਡਾ ਵਿਖੇ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦੇ ਇਨ੍ਹਾਂ ਦੋਨੋਂ ਮੁਲਜ਼ਮਾਂ ਦਾ ਪਤਾ ਲੱਗਣ ‘ਤੇ ਕੰਪਨੀ ਤੋਂ ਪੀੜ੍ਹਤ ਲੋਕ ਵੀ ਇਕੱਠੇ ਹੋ ਗਏ। ਮੁਦੱਈ ਗੁਰਸੇਵਕ ਸਿੰਘ ਵਾਸੀ ਭੁੱਚੋ ਮੰਡੀ ਨੇ ਦੱਸਿਆ ਕਿ ਉਨ੍ਹਾਂ 12 ਮਈ 2016 ਨੂੰ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ਼ ਥਾਣਾ ਸਿਵਲ ਲਾਈਨ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਸੀ। ਉਸ ਨੇ ਕਿਹਾ ਕਿ ਉਸ ਨੇ ਆਪਣੀ ਸ਼ਿਕਾਇਤ ਵਿੱਚ ਉਸ ਅਤੇ ਹੋਰ ਲੋਕਾਂ ਨਾਲ 10 ਕਰੋੜ ਤੋਂ ਉਪਰ ਠੱਗੀ ਮਾਰਨ  ਦਾ ਦੋਸ਼ ਲਗਾਇਆ ਸੀ ਪਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਹੋਣ ਬਾਅਦ ਤੋਂ ਇਹ ਫਰਾਰ ਸਨ। ਹੁਣ ਥਾਣਾ ਸਿਵਲ ਲਾਈਨ ਪੁਲੀਸ ਨੇ ਇਨ੍ਹਾਂ ਦੋਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਪਰਫੈਕਟ ਟਰੇਡਿੰਗ ਕੰਪਨੀ ਚਲਾ ਕੇ ਭੱਟੀ ਰੋਡ ਬਠਿੰਡਾ ‘ਚ ਦਫ਼ਤਰ ਖੋਲ੍ਹਿਆ ਗਿਆ ਸੀ। ਜਿੱਥੇ ਉਹ ਆਮ ਲੋਕਾਂ ਨੂੰ ਪੈਸਾ ਬੈਂਕਾਂ ਵਿੱਚ ਮਿਲਦੇ ਵਿਆਜ਼ ਤੋਂ ਜ਼ਿਆਦਾ ਦੇਣ ਦੇ ਸਬਜ਼ਬਾਗ ਦਿਖਾਉਂਦੇ ਸਨ।   ਇਸ ਮੌਕੇ ਮੁਦੱਈ ਗੁਰਸੇਵਕ ਸਿੰਘ ਨੇ ਦੱਸਿਆ ਉਸ ਨਾਲ 3 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਜਦੋਂਕਿ ਇਸ ਦੇ ਇਲਾਵਾ ਸੁਰਜੀਤ ਸਿੰਘ ਵਾਸੀ ਬੂਟਾ ਸਿੰਘ ਬਰਨਾਲਾ ਨਾਲ 19 ਲੱਖ ਰੁਪਏ, ਸੁਖਵੀਰ ਸਿੰਘ ਪੁੱਤਰ ਜਗੀਰ ਸਿੰਘ ਨਾਲ ਸਾਢੇ 7 ਲੱਖ ਰੁਪਏ, ਨਿਸ਼ਾਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਅੰਮ੍ਰਿਤਸਰ ਨਾਲ 20 ਲੱਖ ਰੁਪਏ, ਹਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਨਾਲ 5 ਲੱਖ ਰੁਪਏ ਅਤੇ ਤਰਲੋਚਨ ਪੁੱਤਰ ਦਰਸ਼ਨ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਦੀ ਗੱਲ ਕਹੀ ਹੈ।

ਇਸ ਸਬੰਧੀ ਥਾਣਾ ਸਿਵਲ ਲਾਇਨ ਦੇ ਮੁਖੀ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਏਐਸਆਈ ਵਰਿੰਦਰ ਕੁਮਾਰ ਦੀ ਅਗਵਾਈ ‘ਚ ਇਕ ਟੀਮ ਦਿੱਲੀ ਭੇਜੀ ਗਈ ਸੀ ਇਸ ਟੀਮ ਵੱਲੋਂ ਦਿੱਲੀ ਤੋਂ ਇਨ੍ਹਾਂ ਦੋਨੋ ਮੁਲਜ਼ਮਾਂ ਨੂੰ ਸ਼ਨੀਵਾਰ ਸ਼ਾਮ ਨੂੰ ਗਿਫ਼ਤਾਰ ਕਰ ਲਿਆ ਗਿਆ ਇਨ੍ਹਾਂ ਮੁਲਜ਼ਮਾਂ ਨੂੰ ਅੱਜ ਡਿਊਟੀ ਮੈਜਿਸਟ੍ਰੇਟ ਮਾਣਯੋਗ ਰਾਜਬਿੰਦਰ ਕੌਰ ਸਿਵਲ ਜੱਜ (ਜੂਨੀਅਰ ਡਵੀਜ਼ਨ) ਕਮ ਜੂਡੀਸ਼ੀਅਲ ਮੈਜਿਸਟ੍ਰੇਟ ਦੇ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹਾਲੇ ਦੋ ਹੋਰ ਮੁਲਜ਼ਮਾ ਦੀ ਭਾਲ ਜਾਰੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top