ਸਾਈਕਲ ਚਲਾਓ ਸਿਹਤ ਬਚਾਓ

ਸਾਈਕਲ ਚਲਾਓ ਸਿਹਤ ਬਚਾਓ

ਸਾਈਕਲ ਦੀ ਸਵਾਰੀ ਆਪਣੇ ਲਈ ਹਰ ਪੱਖੋਂ ਲਾਹੇਵੰਦ ਹੈ। ਸਭ ਤੋਂ ਪਹਿਲਾ ਤਾਂ ਆਪਾਂ ਗੱਲ ਕਰੀਏ ਇਸਦੀ ਖਰੀਦਦਾਰੀ ਦੀ ਤਾਂ ਇਸਦਾ ਵਾਜ਼ਿਬ ਰੇਟ ਹੈ ਹਰ ਕੋਈ ਬੜੀ ਅਸਾਨੀ ਨਾਲ ਖਰੀਦ ਹੀ ਸਕਦਾ ਹੈ। ਜਿਵੇਂ ਕਾਰਾਂ, ਮੋਟਰਸਾਈਕਲ, ਟਰੈਕਟਰ, ਜੀਪ, ਐਕਟਿਵਾ ਆਦਿ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਰਕੇ ਹਰੇਕ ਵਰਗ ਖਰੀਦ ਹੀ ਨਹੀਂ ਸਕਦਾ ਅਤੇ ਨਾਲ-ਨਾਲ ਜਿੱਥੇ ਸਾਈਕਲ ਆਮ ਲੋਕਾਂ ਦੀ ਸਵਾਰੀ ਮੰਨਿਆ ਜਾਂਦਾ ਹੈ, ਉੱਥੇ ਸਾਈਕਲ ਨੂੰ ਵੀ.ਆਈ.ਪੀ. ਕਲਚਰ ਤੋਂ ਦੂਰ ਰਹਿਣ ਦਾ ਵੀ ਇੱਕ ਚੰਗਾ ਸਾਧਨ ਮੰਨਿਆ ਜਾਂਦਾ ਹੈ ਅਤੇ ਹਰ ਪੱਖੋਂ ਵੇਖੀਏ ਤਾਂ ਰੋਜ਼ਾਨਾ ਦੀ ਜਿੰਦਗੀ ਵਿੱਚ ਇਸਦੇ ਬਹੁਤ ਸਾਰੇ ਫਾਇਦੇ ਹਨ।

ਜਿਵੇਂ ਰੋਜ਼ਾਨਾ ਤੇਲ ਪਵਾਉਣ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਕੋਈ ਜ਼ਿਆਦਾ ਰਿਪੇਅਰ ਵਗੈਰਾ ਵੀ ਨਹੀਂ ਕਰਾਉਣੀ ਪੈਂਦੀ। ਹੁਣ ਆਪਾਂ ਆਉਂਦੇ ਹਾਂ ਆਪਣੀ ਸਿਹਤ ਲਈ ਇਹ ਸਾਈਕਲ ਦੀ ਸਵਾਰੀ ਕਿੰਨੀ ਕੁ ਲਾਹੇਵੰਦ ਹੈ। ਸਭ ਤੋਂ ਚੰਗਾ ਤਰੀਕਾ ਹੈ ਸਾਈਕਲਿੰਗ ਨਾਲ ਮੋਟਾਪਾ ਦੂਰ ਕਰਨ ਦਾ, ਡਾਕਟਰ ਵੀ ਬਿਮਾਰੀਆਂ ਤੋਂ ਬਚਣ ਲਈ ਸਾਈਕਲਿੰਗ ਕਰਨ ਦੀ ਸਲਾਹ ਦਿੰਦੇ ਹਨ। ਪਾਰਕਿੰਗ ਵੀ ਅਸਾਨੀ ਨਾਲ ਕਰ ਸਕਦੇ ਹਾਂ ਕਿਉਂਕਿ ਇਹ ਥਾਂ ਘੱਟ ਘੇਰਦਾ ਹੈ। ਕਦੇ ਜਿੰਮ ਜਾਣ ਦੀ ਲੋੜ ਨਹੀਂ ਪੈਂਦੀ।

ਕਿਉਂਕਿ ਸਾਈਕਲ ਚਲਾਉਣ ਨਾਲ ਪੂਰੇ ਸਰੀਰ ਦੀ ਵਰਜਿਸ਼ ਹੋ ਜਾਂਦੀ ਹੈ ਅਤੇ ਸਭ ਤੋਂ ਵੱਧ ਫਾਇਦਾ ਹੈ ਇਸਦਾ ਕਿ ਸਾਈਕਲ ਦੀ ਸਵਾਰੀ ਪ੍ਰਦੂਸ਼ਣ ਰਹਿਤ ਹੈ। ਇਸ ਲਈ ਤਾਂ ਪੁਰਾਣੇ ਬਜ਼ੁਰਗ ਕੰਮ-ਧੰਦੇ, ਖੇਤ, ਸ਼ਹਿਰ ਅਤੇ ਦੂਰ-ਨੇੜੇ ਦੀ ਰਿਸ਼ਤੇਦਾਰੀ ਵਿੱਚ ਸਾਈਕਲ ’ਤੇ ਹੀ ਜਾਂਦੇ ਸਨ ਅਤੇ ਮਾਪੇ ਵਿਆਹ ਸਮੇਂ ਦਾਜ ਵਿੱਚ ਸਾਈਕਲ ਆਪਣੀਆਂ ਲੜਕੀਆਂ ਨੂੰ ਦਿੰਦੇ ਸਨ ਪਰ ਅੱਜ ਦੇ ਸਮੇਂ ਵਿੱਚ ਇਸਦੀ ਜ੍ਹਗਾ ਵੱਡੀਆਂ ਕਾਰਾਂ ਨੇ ਲੈ ਲਈ ਹੈ।

ਖੈਰ! ਹੁਣ ਵੀ ਸਾਈਕਲ ਨੂੰ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਵਰਤ ਕੇ ਬਹੁਤ ਸਾਰੇ ਫਾਇਦੇ ਲਏ ਜਾ ਸਕਦੇ ਹਨ। ਉਂਜ ਤਾਂ ਹੁਣ ਫਿਰ ਦੁਬਾਰਾ ਸਾਈਕਲ ਦਾ ਟਰੈਡ ਆ ਗਿਆ ਅਤੇ ਨਵੇਂ-ਨਵੇਂ ਡਿਜਾਇਨ ਦੇ ਬੜੇ ਹੀ ਪਿਆਰੇ ਮਨਭਾਉਂਦੇ ਸਾਈਕਲ ਆ ਗਏ ਹਨ ਅਤੇ ਨੌਜਵਾਨ ਵਰਗ ਮੌਰਨਿੰਗ ਵਾਕ ਲਈ ਸਾਈਕਲ ਖਰੀਦਦੇ ਹਨ। ਬੱਚੇ ਦੇ ਜਨਮ ਤੋਂ ਲੈ ਕੇ ਪੂਰੀ ਲਾਈਫ ਤੱਕ ਬਜਾਰ ਵਿੱਚੋਂ ਬਹੁਤ ਹੀ ਵਧੀਆ ਤੇ ਸਸਤੇ ਸਾਈਕਲ ਮਿਲ ਜਾਂਦੇ ਹਨ। ਫਿਰ ਕਿਉਂ ਨਾ ਆਪਾਂ ਵੀ ਸਾਈਕਲ ਚਲਾ ਕੇ ਇਸਦੇ ਫਾਇਦੇ ਲਈਏ। ਇਸ ਲਈ ਸਾਈਕਲ ਚਲਾੳ ਸਿਹਤ ਬਚਾਓ, ਅਤੇ ਡਾਕਟਰਾ ਦੇ ਚੱਕਰ ਕੱਟਣ ਤੋਂ ਬਚ ਜਾਉ!

ਪਰਮਜੀਤ ਕੌਰ ਸੋਢੀ,

ਭਗਤਾ ਭਾਈ ਕਾ,

ਮੋ. 94786-58384

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।