Breaking News

ਕੈਨੇਡਾ ‘ਚ ਆਈਐਸਆਈ ਦੇ ਹੱਥੇ ਚੜ੍ਹ ਰਹੇ ਨੇ ਪੰਜਾਬੀ, ਫਾਊਡੇਸ਼ਨ ਨੇ ਕੀਤਾ ਦਾਅਵਾ

Rise, ISI, Canada, Punjabi, Foundation, Said

ਇੰਡਸ ਕੈਨੇਡਾ ਫਾਉਡੈਸ਼ਨ ਦੇ ਮੁੱਖੀ ਵਿਕਰਮ ਬਾਜਵਾ ਨੇ ਕੀਤਾ ਖੁਲਾਸਾ

ਕਿਹਾ, ਪੈਸਾ ਨਹੀਂ ਹੋਣ ਦੇ ਕਾਰਨ ਕੱਟੜਪੰਥੀਆਂ ਲਈ ਕਰ ਰਹੇ ਹਨ ਕੰਮ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਕੈਨੇਡਾ ਵਿੱਚ ਜਾ ਰਹੇ ਪੰਜਾਬ ਦੀ ਨੌਜਵਾਨ ਪੀੜ੍ਹੀ ‘ਚੋਂ ਵੱਡੀ ਗਿਣਤੀ ‘ਚ ਨੌਜਵਾਨ ਕੰਮ ਧੰਦਾ ਨਹੀਂ ਮਿਲਣ ਕਾਰਨ ਆਈਐੱਸਆਈ ਅਤੇ ਕੱਟੜਪੰਥੀਆਂ ਦੇ ਹੱਥਾਂ ਵਿੱਚ ਖੇਡਣ ਲੱਗ ਪਏ ਹਨ। ਇਸ ਕਾਰਨ ਉਨ੍ਹਾਂ ਨੌਜਵਾਨਾਂ ਨੂੰ ਪੈਸਾ ਦਿੰਦਿਆਂ ਖਾਲਿਸਤਾਨੀ ਲਹਿਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਪੰਜਾਬ ‘ਚ ਤੇ ਪੰਜਾਬ ਤੋਂ ਬਾਹਰ ਰਹਿੰਦੇ ਹੋਏ ਪੰਜਾਬ ਦਾ ਮਾਹੌਲ ਖ਼ਰਾਬ ਕਰਨ ‘ਚ ਪਾਕਿਸਤਾਨੀ ਏਜੰਸੀ ਆਈਐੱਸਆਈ ਦੀ ਮਦਦ ਕਰਨ। ਇਹ ਅਹਿਮ ਖੁਲਾਸਾ ਕੈਨੇਡਾ ਦੇ ਨਿਵਾਸੀ ਤੇ ਇੰਡਸ ਕੈਨੇਡਾ ਫਾਊਂਡੇਸ਼ਨ ਦੇ ਮੁਖੀ ਵਿਕਰਮ ਬਾਜਵਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਵਿਕਰਮ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਹਰ ਸਾਲ ਹਜ਼ਾਰਾਂ ਨੌਜਵਾਨ ਪੜ੍ਹਾਈ ਕਰਨ ਲਈ ਵੀਜ਼ਾ ਲੈ ਕੇ ਕੈਨੇਡਾ ਪੁੱਜ ਰਹੇ ਹਨ, ਜਿੱਥੇ ਖ਼ਰਚ ਜ਼ਿਆਦਾ ਹੋਣ ਤੇ ਕਮਾਈ ਦੇ ਸਾਧਨ ਘੱਟ ਹੋਣ ਕਾਰਨ ਇਹ ਨੌਜਵਾਨ ਪਾਕਿਸਤਾਨੀ ਏਜੰਸੀ ਆਈਐੱਸਆਈ ਦੇ ਧੱਕੇ ਚੜ੍ਹ ਰਹੇ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਆਈਐੱਸਆਈ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਪੈਸਾ ਦੇ ਕੇ ਕੈਨੇਡਾ ਵਿਖੇ ਗੁਜ਼ਾਰਾ ਕਰਨ ਦਾ ਇੰਤਜ਼ਾਮ ਕਰ ਰਹੀ ਹੈ, ਇਸ ਦੇ ਬਦਲੇ ਕੱਟੜਪੰਥੀਆਂ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਖਾਲਿਸਤਾਨੀ ਪੱਖੀ ਲਹਿਰ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਇਸ ਦਾ ਫਾਇਦਾ ਪੰਜਾਬ ਵਿੱਚ ਮੁੜ ਤੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿੱਚ ਮਿਲ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top