ਰੀਆ ਚੱਕਰਵਰਤੀ ਨੇ ਡਰੱਗ ਮਾਮਲੇ ‘ਚ ਲਿਆ ਸਾਰਾ ਅਲੀ ਖਾਨ ਦਾ ਨਾਂਅ

0
Riya Chakraborty

ਰਖੁਲਪ੍ਰੀਤ ਸਿੰਘ ਸਮੇਤ 25 ਵੱਡੀਆਂ ਹਸਤੀਆਂ ਦੇ ਲਏ ਨਾਂਅ

ਨਵੀਂ ਦਿੱਲੀ। ਸੁਸ਼ਾਤ ਸਿੰਘ ਰਾਜਪੂਤ ਕੇਸ ‘ਚ ਆਏ ਡਰੱਗ ਮਾਮਲੇ ‘ਚ ਰੀਆ ਚੱਕਰਵਰਤੀ ਨੇ  ਅਹਿਮ ਖੁਲਾਸਾ ਕਰਦਿਆਂ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਂਅ ਲਏ ਹਨ। ਜਿਨ੍ਹਾਂ ‘ਚ ਸਭ ਤੋਂ ਵੱਡਾ ਨਾਂਅ ਸਾਰਾ ਅਲੀ ਖਾਨ ਦਾ ਹੈ।

Riya Chakraborty

ਜਾਣਕਾਰੀ ਅਨੁਸਾਰ ਐਨਸੀਬੀ ਦੇ ਨਿਸ਼ਾਨੇ ‘ਤੇ ਹੁਣ ਅਦਾਕਾਰਾ ਸਾਰਾ ਅਲੀ ਖਾਨ, ਰਖੁਲਪ੍ਰੀਤ ਸਿੰਘ ਤੇ ਫੈਸ਼ਲ ਡਿਜ਼ਾਇਨਰ ਸਿਮੋਨਾ ਖੰਬਾਟਾ ਹਨ ਕਿਉਂਕਿ ਇਨ੍ਹਾਂ ਦੇ ਨਾਂਅ ਰੀਆ ਚੱਕਰਵਰਤੀ ਨੇ ਲਏ ਹਨ। ਰੀਆ ਚੱਕਰਵਰਤੀ ਨੇ ਐਨਸੀਬੀ ਸਾਹਮਣੇ ਇਸ ਗੱਲ ਦਾਅਵਾ ਕੀਤਾ ਕਿ ਇਹ ਤਿੰਨੇ ਜਣੇ ਡਰੱਗ ਲੈਂਦੇ ਸਨ।

ਦੱਸ ਦੇਈਏ ਕਿ ਅਦਾਕਾਰਾ ਸਾਰਾ ਅਲੀ ਖਾਨ ਜੋ ਪਟੌਦੀ ਦੇ ਨਵਾਬ ਫੈਮਲੀ ਨਾਲ ਸਬੰਧ ਰੱਖਦੀ ਹੈ। ਛੋਟੇ ਨਵਾਬ ਤੇ ਅਦਾਕਾਰ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਹੈ ਸਾਰਾ ਅਲੀ ਖਾਨ ਜੋ ਹੁਣ ਡਰੱਗ ਮਾਮਲੇ ‘ਚ ਫਸਦੀ ਨਜ਼ਰ ਆ ਰਹੀ ਹੈ। ਰੀਆ ਚੱਕਰਵਰਤੀ ਨੇ ਐਨਸੀਬੀ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਸੁਸ਼ਾਂਤ ਆਪਣੇ ਦੋਸਤਾਂ ਦੇ ਨਾਲ ਥਾਈਲੈਂਡ ਟ੍ਰਿਪ ‘ਤੇ ਗਏ ਸਨ ਤੇ ਉਸ ਦੌਰਾਨ ਉਨ੍ਹਾਂ ਨੇ ਕਰੀਬ 70 ਲੱਖ ਰੁਪਏ ਖਰਚ ਕਰ ਦਿੱਤੇ ਸਨ। ਇਸ ਟ੍ਰਿਪ ‘ਚ ਸਾਰਾ ਅਲੀ ਖਾਨ ਵੀ ਸੁਸ਼ਾਂਤ ਦੇ ਦੋਸਤਾਂ ‘ਚ ਸ਼ਾਮਲ ਸੀ। ਰੀਆ ਦੇ ਇਸ ਖੁਲਾਸੇ ਤੋਂ ਬਾਅਦ ਐਨਸੀਬੀ ਸਭ ਤੋਂ ਪਹਿਲਾਂ 5 ਵਿਅਕਤੀਆਂ ਖਿਲਾਫ਼ ਸਬੂਤ ਇਕੱਠਾ ਕਰੇਗੀ ਤੇ ਇਸ ਤੋਂ ਬਾਅਦ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਪੰਜ ਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਦੇ ਕੁਝ ਹੋਰ ਵਿਅਕਤੀਆਂ ਦੀ ਧੜਕਨਾਂ ਤੇਜ਼ ਹੋ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.