ਰੀਆ ਚੱਕਰਵਰਤੀ ਨੂੰ ਭਾਏਖਲਾ ਜੇਲ੍ਹ ‘ਚ ਕੀਤਾ ਸਿਫ਼ਟ

0
79

14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜੀ ਗਈ ਰੀਆ

ਮੁੰਬਈ। ਨਾਰਕੋਟਿਸਕ ਕੰਟਰੋਲ ਬਿਊਰੋ (ਐਨਸੀਬੀ) ਨੇ ਹੀਰੋਇਨ ਰੀਆ ਚੱਕਰਵਰਤੀ (Riya Chakraborty) ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਦੋਸ਼ਾਂ ਦੇ ਸਿਲਸਿਲੇ ‘ਚ ਤਿੰਨ ਦਿਨਾਂ ਤੱਕ ਪੁੱਛਗਿੱਛ ਕਰਨ ਤੋਂ ਬਾਅਦ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Riya Chakraborty

ਇਸ ਤੋਂ ਬਾਅਦ ਰੀਆ (Riya Chakraborty) ਦਾ ਮੈਡੀਕਲ ਟੈਸਟ ਹੋਇਆ ਤੇ ਬਾਅਦ ‘ਚ ਵੀਡੀਓ ਕਾਨਫਰੰਸ ਰਾਹੀਂ ਕੋਰਟ ‘ਚ ਪੇਸ਼ੀ ਹੋਈ। ਬੇਲ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਰੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਆਦੇਸ਼ ਦਿੱਤੇ ਗਏ। ਜਿਸ ਤੋਂ ਬਾਅਦ ਰੀਆ ਨੇ ਐਨਸੀਬੀ ਸੈਲ ‘ਚ ਹੀ ਰਾਤ ਕੱਟੀ ਤੇ ਅੱਜ ਸਵੇਰੇ ਉਨ੍ਹਾਂ ਨੂੰ ਭਾਏਖਲਾ ਜੇਲ੍ਹ ‘ਚ ਸਿਫ਼ਟ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.