ਬਿਲਾਸਪੁਰ ਵਿਖੇ ਸਡ਼ਕ ਹਾਦਸਾ, ਬੱਚੇ ਦੀ ਮੌਤ

0
62
Road Accident In Bilaspur, Child Killed

ਬਿਲਾਸਪੁਰ ਵਿਖੇ ਸਡ਼ਕ ਹਾਦਸਾ, ਬੱਚੇ ਦੀ ਮੌਤ

ਹਾਦਸੇ ਵਿੱਚ 7-8 ਪਸ਼ੂਆਂ ਦੀ ਵੀ ਮੌਤ

ਨਿਹਾਲ ਸਿੰਘ ਵਾਲਾ, ਪੱਪੂ ਗਰਗ । ਇੱਥੋਂ ਥੋਡ਼ੀ ਦੂਰ ਮੁਖ ਕੌਮੀ ਮਾਰਗ ਤੇ ਪਿੰਡ ਬਿਲਾਸਪੁਰ (Bilaspur) ਵਿੱਚ ਭਿਆਨਕ ਸਡ਼ਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਲੰਘੀ ਰਾਤ ਕਰੀਬ 9:30 ਵਜੇ ਤਖ਼ਤੂਪੁਰਾ ਤੋਂ ਡਾ ਯਾਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬਿਲਾਸਪੁਰ ਆਪਣੀ ਭਾਣਜੀ ਅਤੇ ਭਾਣਜਾ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਬਿਲਾਸਪੁਰ ਆ ਰਿਹਾ ਸੀ ਤਾਂ ਹਾਈਵੇ ਤੇ ਮੋਗਾ ਵਲੋਂ ਪਸ਼ੂਆਂ (ਮੱਝਾਂ ) ਦਾ ਭਰਿਆ ਟਰੱਕ ਮੋਟਰਸਾਈਕਲ ਨਾਲ ਟਕਰਾ ਗਿਆ ਜਿਸ ਵਿੱਚ ਲਡ਼ਕੀ (ਤਿੰਨ ਸਾਲ) ਦੀ ਮੌਤ ਹੋ ਗਈ। ਲਡ਼ਕੇ ਅਤੇ ਯਾਦਵਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਲੁਧਿਆਣਾ ਇਲਾਜ ਅਧੀਨ ਹੈ । ਟਰੱਕ ਵਾਲਿਆਂ ਦੇ 7-8 ਪਸ਼ੂ ਮਰ ਗਏ 15 -20 ਪਸ਼ੂ ਹਮਦਰਦ ਲੋਕਾਂ ਨੇ ਬਚਾ ਲਏ। ਇਹ ਵੀ ਪਤਾ ਲੱਗਿਆ ਕੁਝ ਚੋਰ ਲੋਕ ਪਸ਼ੂ ਨੂੰ ਹਨੇਰੇ ਵਿੱਚ ਚੋਰੀ ਕਰ ਕੇ ਲੈ ਗਏ । ਡਰਾਈਰਵਰ ਤੇ ਦੂਜੇ ਆਦਮੀ ਲੋਕਾਂ ਤੋਂ ਡਰਦੇ ਫ਼ਰਾਰ ਹੋ ਗਏ ।

Road Accident In Bilaspur, Child Killed

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।