ਪੰਜਾਬ

ਜੁਝਾਰ ਬੱਸ ਨੇ ਦਰੜੇ ਤਿੰਨ ਜਣੇ ਦੋ ਲੜਕੀਆਂ ਦੀ ਮੌਕੇ ‘ਤੇ ਹੀ ਮੌਤ, ਇੱਕ ਜ਼ਖਮੀ

ਜਗਰਾਓਂ, (ਜਸਵੰਤ ਰਾਏ)। ਸਥਾਨਕ ਲੁਧਿਆਣਾ ਫਿਰੋਜ਼ਪੁਰ ਰੋਡ ‘ਤੇ ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਸਵਾਰ ਇੱਕ ਲੜਕੇ ਅਤੇ ਦੋ ਲੜਕੀਆਂ ਨੂੰ ਆਪਣੀ ਚਪੇਟ ‘ਚ ਲੈ ਲਿਆ ਜਿਸ ਨਾਲ ਦੋਵੇਂ ਲੜਕੀਆਂ ਦੀ ਮੋਕੇ ਤੇ ਹੀ ਮੌਤ ਹੋ ਗਈ ਜਦੋਂਕਿ ਬੱਸ ਡਰਾਇਵਰ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਮੋਟਰਸਾਈਕਲ ‘ਤੇ ਸਵਾਰ ਕਰਨ ਜੋ ਕਿ ਆਪਣੀਆਂ ਭੂਆ ਦੀਆਂ ਲੜਕੀਆਂ ਨੂੰ ਫਿਰੋਜ਼ਪੁਰ ਤੋਂ ਲੁਧਿਆਣਾ ਦੇ ਪਿੰਡ ਜਵਦੀ ਕਲਾਂ ਵਿਖੇ ਛੱਡਣ ਜਾ ਰਿਹਾ ਸੀ। ਜਦ ਉਹ ਜਗਰਾਓਂ ਦੇ ਸੇਮ ਪੁਲ ਕੋਲ ਪੁੱਜਾ ਤਾਂ ਇੱਕ ਤੇਜ਼ ਰਫਤਾਰ ਜੁਝਾਰ ਕੰਪਨੀ ਦੀ ਬੱਸ ਜੋ ਕਿ ਤੇਜ਼ ਰਫਤਾਰ ਨਾਲ ਲੁਧਿਆਣਾ ਜਾ ਰਹੀ ਸੀ ਨੇ ਉਨ੍ਹਾਂ ਨੂੰ ਟਕੱਰ ਮਾਰ ਦਿੱਤੀ। ਮੋਟਰਸਾਈਕਲ ਚਲਾ ਰਹੇ ਕਰਨ ਦੀ ਜਾਨ ਹੈਲਮੇਟ ਕਾਰਨ ਬਚ ਗਈ ਜਦ ਕਿ ਪਿੱਛੇ ਬੈਠੀਆਂ ਉਸ ਦੀ ਭੂਆ ਦੀਆਂ ਲੜਕੀਆਂ ਸਨੇਹਾ (12) ਅਤੇ ਸਸ਼੍ਰਿਟੀ (6) ਸਾਲ ਦੀ ਬੱਸ ਥੱਲੇ ਆ ਕੇ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮੌਕੇ ‘ਤੇ ਹਾਜ਼ਰ ਪਰਿਵਾਰਿਕ ਮੈਂਬਰਾਂ ਅਤੇ ਲੋਕਾਂ ਨੇ ਬੱਸ ਦੀ ਭੰਨਤੋੜ ਕਰਦੇ ਹੋਏ ਅੱਗ ਹਵਾਲੇ ਕਰਨ ਲੱਗੇ ਸਨ ਕਿ ਜਗਰਾਓਂ ਦੇ ਐਸਡੀਐਮ ਅਤੇ ਪੁਲਿਸ ਦੇ ਵੱਡੇ ਅਧਿਕਾਰੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪੁੱਜੇ ਅਤੇ ਸਥਿਤੀ ਨੂੰ ਕਾਬੂ ਕੀਤਾ। ਇਸ ਮੌਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਪਰਿਵਾਰਿਕ ਮੈਂਬਰਾਂ ਅਤੇ ਹਾਜ਼ਰ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜਦ ਤੱਕ ਦੋਸ਼ੀ ਬੱਸ ਡਰਾਇਵਰ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਲੜਕੀਆਂ ਦੀਆਂ ਲਾਸ਼ਾਂ ਨਹੀਂ ਚੁੱਕੀਆਂ ਜਾਣਗੀਆਂ । ਸਥਿਤੀ ਨੂੰ ਤਨਾਅ ਪੂਰਨ ਹੁੰਦੀ ਦੇਖਦੇ ਹੋਏ ਪੁਲਿਸ ਨੇ ਮ੍ਰਿਤਕ ਲੜਕੀਆਂ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਬੱਸ ਡਰਾਇਵਰ ਬਲਵਿੰਦਰ ਸਿੰਘ ਖਿਲਾਫ 302 ਮਾਮਲਾ ਦਰਜ ਕਰ ਲਿਆ ਅਤੇ ਕਿਹਾ ਕਿ ਦੋਸ਼ੀ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ।

ਪ੍ਰਸਿੱਧ ਖਬਰਾਂ

To Top