ਪੰਜਾਬ

ਦਿਨ ਦਿਹਾੜੇ ਪੰਜਾਬ ਨੈਸ਼ਨਲ ਬੈਂਕ ‘ਚ ਲੁੱਟ

Cash, Shortage, Banks, ATM Cashless, Five states

ਲਗਭਗ 15 ਲੱਖ ਰੁਪਏ ਲੈ ਕੇ ਲੁਟੇਰੇ ਫਰਾਰ
ਲੁਧਿਆਣਾ,  (ਰਾਮ ਗੋਪਾਲ ਰਾਏਕੋਟੀ) ਚਾਰ ਹਥਿਆਰਬੰਦ ਵਿਅਕਤੀਆਂ ਵਲੋਂ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂÎਚ ‘ਚੋਂ ਦਿਨ ਦਿਹਾੜੇ 15 ਤੋਂ 17 ਲੱਖ ਰੁਪਏ ਲੁੱਟ ਲਏ ਜਾਣ ਦੀ ਖਬਰ ਹੈ।
ਪ੍ਰਾਪਤ ਜਾਣਕਾਰੀ ਅਨੂਸਾਰ ਸਥਾਨਕ ਕੋਛੜ ਮਾਰਕੀਟ ਨੇੜੇ ਭਾਰਤ ਨਗਰ ਚੌਂਕ ਸਥਿੱਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰÎਾਂਚ ਵਿੱਚ ਬਾਅਦ ਦੁਪਹਿਰ 3.45 ਵਜੇ ਦੇ ਕਰੀਬ 4 ਮੋਟਰ ਸਾਇਕਲ ਸਵਾਰ ਹਥਿਆਰਾਂ ਨਾਲ ਲੈਸ ਹੋ ਕੇ ਦਾਖਲ ਹੋਏ। ਉਹਨਾਂ ਵਿੱਚੋਂ ਇਕ ਦੇ ਹੱਥ ਵਿੱਚ ਰਿਵਾਲਵਰ ਤੇ ਦੂਜਿਆਂ ਪਾਸ ਤੇਜ ਧਾਰ ਹਥਿਆਰ ਫੜੇ ਹੋਏ ਸਨ। ਉਹਨਾਂ ਨੇ ਬੈਂਕ ‘ਚ ਮਾਜੂਦ ਗਾਹਕਾਂ ਨੂੰ ਧਮਕਾ ਕੇ ਪਾਸੇ ਕਰਨ ਲਈ ਹਵਾਈ ਫਾਇਰ ਕੀਤਾ ਤੇ ਉਸ ਤੋਂ ਬਾਅਦ ਕੈਸ਼ੀਅਰ ਨੇੜੇ ਪਏ ਬੈਗ ਜਿਸ ਵਿੱਚ 15 ਤੋਂ 17 ਲੱਖ ਰੁਪਏ ਦੇ ਨੇੜੇ ਕੈਸ਼ ਸੀ ਲੈ ਕੇ ਮੋਟਰ ਸਾਇਕਲ ‘ਤੇ ਹੀ ਫਰਾਰ ਹੋ ਗਏ। ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੂੰਹ ਢਕੇ ਹੋਏ ਸਨ ਪੰ੍ਰਤੂ ਉਹਨਾਂ ਵਲੋਂ ਕੀਤੀ ਸਾਰੀ ਕਾਰਵਾਈ ਬੈਂਕ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਘਟਨਾਂ ਦੀ ਖਬਰ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਪੁਲਿਸ ਡਿਪਟੀ ਕਮਿਸ਼ਨਰ  ਧਰੂਮਨ ਨਿੰਬਲੇ ਸਮੇਤ ਘਟਨਾ ਸਥਾਨ ‘ਤੇ ਪੁੱਜ ਗਏ। ਇਹਨਾਂ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ‘ਚ ਲੁਟੇਰਿਆਂ ਦੀਆਂ ਕੈਦ ਹੋਈਆਂ ਤਸਵੀਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਘਟਨਾ ਦੀ ਤਫਤੀਸ਼ ਕਰ ਰਹੀ ਹੈ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਲੁੱਟੇਰੇ ਲੁੱਟ ਕਰਨ ਤੋਂ ਬਾਅਦ ਨੇੜੇ ਵਾਲੀ ਗਲੀ ‘ਚੋਂ ਦੀ ਦੋ ਬਾਇਕਾਂ ‘ਤੇ ਸਵਾਰ ਹੋ ਕੇ ਬੱਸ ਸਟੈਂਡ ਵੱਲ ਦੋੜ ਗਏ।

ਬੈਂਕ ਨੇ ਨਾ ਬਜਾਇਆ ਖਤਰੇ ਦਾ ਘੁੱਗੂ ਤੇ ਨਾ ਰੱਖਿਆ ਸੀ ਕੋਈ ਸੁੱਰਖਿਆ ਗਾਰਡ
ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਬੈਂਕ ਨੇ ਕੋਈ ਸੁੱਖਿਆ ਗਾਰਡ ਨਹੀਂ ਰੱਖਿਆ ਹੋਇਆ ਸੀ ਅਤੇ ਨਾ ਹੀ ਬੈਂਕ ਦੇ ਕਿਸੇ ਅਧਿਕਾਰੀ ਨੇ ਖਤਰੇ ਦਾ ਘੁੱਗੂ (ਸਾਇਰਨ) ਬਜਾਇਆ। ਬੈਂਕ ਵਿੱਚ ਕੁੱਲ 6-7 ਕਰਮਚਾਰੀ ਹੀ ਕੰਮ ਕਰਦੇ ਸਨ।

ਪ੍ਰਸਿੱਧ ਖਬਰਾਂ

To Top