Breaking News

ਵਿਜੇ ਹਜਾਰੇ ‘ਚ ਖੇਡ ਸਕਦੇ ਹਨ  ਰੋਹਿਤ ਤੇ ਧੋਨੀ

ਨਵੀਂ ਦਿੱਲੀ, 10 ਅਕਤੂਬਰ

ਰੋਹਿਤ ਸ਼ਰਮਾ ਅਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ 21 ਅਕਤੂਬਰ ਤੋਂ ਸ਼ੁਰੂ ਹੋ ਰਹੀ ਵੈਸਟਇੰਡੀਜ਼ ਵਿਰੁੱਧ ਇੱਕ ਰੋਜ਼ਾ ਲੜੀ ਤੋਂ ਪਹਿਲਾਂ  ਅਭਿਆਸ ਦੇ ਤੌਰ ‘ਤੇ ਘਰੇਲੂ ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਟੂਰਨਾਮੈਂਟ ‘ਚ ਕੁਆਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਆਪਣੇ ਰਾਜ ਦੀਆਂ ਮੁੰਬਈ ਅਤੇ ਝਾਰਖੰਡ ਲਈ ਖੇਡ ਸਕਦੇ ਹਨ ਧੋਨੀ ਝਾਰਖੰਡ ਦੀ ਟੀਮ ਨਾਲ ਟਰੇਨਿੰਗ ਕਰ ਰਹੇ ਹਨ ਪਰ ਗਰੁੱਪ ਲੀਗ ‘ਚ ਟੀਮ ਵੱਲੋਂ ਨਹੀਂ ਖੇਡੇ ਸਨ ਧੋਨੀ ਪਿਛਲੇ ਕੁਝ ਸਮੇਂ ਤੋਂ ਖ਼ਰਾਬ ਲੈਅ ਚੋਂ ਲੰਘ ਰਹੇ ਹਨ ਅਤੇ ਉਹਨਾਂ ਦੀ ਬੱਲੇਬਾਜ਼ੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ

 

ਧੋਨੀ ਨੇ ਮੌਜ਼ੂਦਾ ਸਾਲ ‘ਚ 15 ਇੱਕ ਰੋਜ਼ਾ ਮੈਚਾਂ ‘ਚ ਹੀ ਹਿੱਸਾ ਲਿਆ ਹੈ ਜਦੋਂਕਿ ਘਰੇਲੂ ਕ੍ਰਿਕਟ ‘ਚ ਉਹ ਹਿੱਸਾ ਨਹੀਂ ਲੈਂਦੇ ਹਨ ਰੋਹਿਤ ਆਪਣੀ ਮੁੰਬਈ ਦੀ ਟੀਮ ਨਾਲ 11 ਅਕਤੂਬਰ ਨੂੰ ਜੁੜਨਗੇ ਅਤੇ 18 ਸਾਲ ਬਾਅਦ ਵਾਪਸੀ ਕਰ ਰਹੀ ਬਿਹਾਰ ਵਿਰੁੱਧ ਕੁਆਰਟਰਫਾਈਨਲ ‘ਚ ਮੁੰਬਈ ਵੱਲੋਂ ਸਲਾਮੀ ਬੱਲੇਬਾਜ਼ ਦੇ ਤੌਰ ‘ਤੇਖੇਡਣਗੇ ਕੁਆਰਟਰਫਾਈਨਲ 14 ਨੂੰ ਅਤੇ ਸੈਮੀਫਾਈਨਲ 17 ਅਕਤੂਬਰ ਨੂੰ?ਹਨ ਜੇਕਰ ਉਹਨਾਂ ਦੀ ਟੀਮ ਜਿੱਤਦੀ ਹੈ ਤਾਂ ਉਹ ਸੈਮੀਫਾਈਨਲ ਖੇਡ ਸਕਦੇ ਹਨ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top