Breaking News

ਰੋਹਿਤ ਦਾ ਦਿਵਾਲੀ ਧਮਾਕਾ, ਭਾਰਤ ਨੂੰ ਜਿਤਾਇਆ ਮੈਚ ਅਤੇ ਲੜੀ

 to 
 

ਭਾਰਤ ਦੇ 195 ਦੌੜਾਂ ਦੇ ਟੀਚੇ ਅੱਗੇ 71 ਦੌੜਾਂ ਨਾਲ ਹਾਰਿਆ ਵਿੰਡੀਜ਼

ਲਖਨਊ, 6 ਨਵੰਬਰ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਭਾਰਤੀ ਖੇਡ ਪ੍ਰੇਮੀਆਂ ਨੂੰ ਦਿਵਾਈ ਦੇ ਤੋਹਫ਼ੇ ਦੇ ਤੌਰ ‘ਤੇ ਆਪਣੇ ਧਮਾਕੇਦਾਰ ਸੈਂਕੜੇ ਨਾਲ ਵੈਸਟਇੰਡੀਜ਼ ਵਿਰੁੱਧ ਦੂਜੇ ਟੀ20 ਮੈਚ ‘ਚ ਭਾਰਤ ਨੂੰ 7 ਵਿਕਟਾਂ ਦੀ ਜਿੱਤ ਦਿਵਾ ਦਿੱਤੀ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਰੋਹਿਤ ਦੇ ਤੂਫ਼ਾਨੀ ਸੈਂਕੜੇ ਦੀ ਬਦੌਲਤ 2 ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾਈਆਂ ਅਤੇ ਵੈਸਟਇੰਡੀਜ਼ ਨੂੰ 196 ਦੌੜਾਂ ਦਾ ਮੁਸ਼ਕਲ ਟੀਚਾ ਦਿੱਤਾ ਵੱਡੇ ਸਕੋਰ ਦੇ ਦਬਾਅ ‘ਚ ਵੈਸਟਇੰਡੀਜ਼ ਦੀ ਟੀਮ ਨਿਰਧਾਰਤ 20 ਓਵਰਾਂ ‘ਚ 9 ਵਿਕਟਾਂ ‘ਤੇ 124 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ 3 ਮੈਚਾਂ ਦੀ ਲੜੀ ‘ਚ 2-0 ਦਾ ਅਜੇਤੂ ਵਾਧੇ ਨਾਲ ਦੀਵਾਲੀ ਨੂੰ ਹੋਰ ਧਮਾਕੇਦਾਰ ਬਣਾ ਦਿੱਤਾ
ਰੋਹਿਤ ਸ਼ਰਮਾ ਨੇ ਟੀ20 ਅੰਤਰਰਾਸ਼ਟਰੀ ਮੈਚ ‘ਚ ਆਪਣਾ ਚੌਥਾ ਸੈਂਕੜਾ ਜੜਦੇ ਹੋਏ ਨਾਬਾਦ 111 ਦੌੜਾਂ ਦੀ ਪਾਰੀ ਖੇਡੀ ਰੋਹਿਤ ਅਤੇ ਸ਼ਿਖਰ ਧਵਨ ਨੇ 14 ਓਵਰਾਂ ‘ਚ ਪਹਿਲੀ ਵਿਕਟ ਲਅਈ 123 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਧਵਨ ਦੇ ਆਊਟ ਹੋਣ ਬਾਅਦ ਰੋਹਿਤ ਨੇ ਲੋਕੇਸ਼ ਰਾਹੁਲ ਨਾਲ ਤੀਸਰੀ ਵਿਕਟ ਲਈ 28 ਗੇਂਦਾਂ ‘ਚ 62 ਦੌੜਾਂ ਜੋੜ ਕੇ ਭਾਰਤ ਨੂੰ 200 ਦੇ ਵਿਸ਼ਾਲ ਸਕੋਰ ਦੇ ਕਰੀਬ ਪਹੁੰਚਾ ਦਿੱਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top