ਖੇਡ ਮੈਦਾਨ

ਰੋਹਿਤ-ਰਾਹੁਲ ਨੇ ਪਾਕਿਸਤਾਨ ਖਿਲਾਫ ਹਾਸਲ ਕੀਤੀ ਉਪਲੱਬਧੀ

Rohit, Rahul, Achievement, Pakistan

ਓਪਨਿੰਗ ਸੈਂਕੜਾ ਸਾਂਝੇਦਾਰੀ ਨਿਭਾਉਣ ਵਾਲੀ ਪਹਿਲੀ ਭਾਰਤੀ ਜੋੜੀ

ਮੈਨਚੇਸਟਰ, ਏਜੰਸੀ।

ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਨੇ ਵਿਸ਼ਵਕੱਪ ਇਤਿਹਾਸ ‘ਚ ਪਾਕਿਸਤਾਨ ਖਿਲਾਫ ਓਪਨਿੰਗ ਸੈਂਕੜਾ ਸਾਂਝੇਦਾਰੀ ਨਿਭਾਉਣ ਵਾਲੀ ਪਹਿਲੀ ਭਾਰਤੀ ਜੋੜੀ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਰੋਹਿਤ ਅਤੇ ਲੋਕੇਸ਼ ਰਾਹੁਲ ਨੇ ਆਈਸੀਸੀ ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਪਹਿਲੇ ਵਿਕਟ ਲਈ 136 ਦੌੜਾਂ ਜੋੜ ਕੇ ਇਹ ਉਪਲੱਬਧੀ ਹਾਸਲ ਕੀਤੀ। ਦੋਵਾਂ ਨੇ ਇਸ ਨਾਲ ਹੀ ਭਾਰਤ ਨੂੰ ਮਜਬੂਤ ਸ਼ੁਰੂਆਤ ਦਿਵਾਈ। ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੇ ਜਖਮੀ ਹੋ ਜਾਣ ਕਾਰਨ ਰਾਹੁਲ ਨੂੰ ਓਪਨਿੰਗ ‘ਚ ਉਤਾਰਨ ਦਾ ਮੌਕਾ ਮਿਲਿਆ ਤੇ ਇਸਦਾ ਪੂਰਾ ਫਾਇਦਾ ਉਠਾਉਂਦਿਆਂ ਉਨ੍ਹਾਂ ਨੇ ਵਿਸ਼ਵ ਕੱਪ ‘ਚ ਪਆਣਾ ਅਰਧ ਸੈਂਕੜਾ ਬਣਾਇਆ। ਰਾਹੁਲ 57 ਦੌੜਾਂ ਬਣਾਈਆਂ ਜਦੋਂ ਕਿ ਸਾਂਝੇਦਾਰੀ ‘ਚ ਰੋਹਿਤ ਦਾ ਯੋਗਦਾਨ 75 ਦੌੜਾਂ ਦਾ ਹੈ। ਭਾਰਤ ਤੇ ਪਾਕਿਸਤਾਨ ਦਰਮਿਆਨ ਵਿਸ਼ਵਕੱਪ ‘ਚ ਆਪਸੀ ਮੁਕਾਬਲਿਆਂ ਦੀ ਸ਼ੁਰੂਆਤ 1992 ਦੇ ਵਿਸ਼ਵਕੱਪ ਤੋਂ ਜਾ ਕੇ ਹੀ ਹੋ ਸਕੀ ਸੀ ਅਤੇ ਇਸ ਤੋਂ ਬਾਅਦ ਹੁਣ ਜਾਕੇ 2019 ਦੇ ਵਿਸ਼ਵਕੱਪ ‘ਚ ਕਿਸੇ ਭਾਰਤੀ ਓਪਨਿੰਗ ਜੋੜੀ ਨੇ ਪਾਕਿਸਤਾਨ ਖਿਲਾਫ ਸੈਂਕੜਾ ਸਾਂਝੇਦਾਰੀ ਨਿਭਾਈ। ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਓਪਨਿੰਗ 100 ਤੋਂ ਪਾਰ ਇਹ ਸਾਂਝੇਦਾਰੀ ਦਾ ਇਹ ਛੇਵਾ ਮਾਮਲਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top