ਰੋਹਿਤ ਸ਼ਰਮਾ ਹੋਏ ਕੋਰੋਨਾ ਪੀੜਤ

ਰੋਹਿਤ ਸ਼ਰਮਾ ਹੋਏ ਕੋਰੋਨਾ ਪੀੜਤ

ਲੈਸਟਰ (ਏਜੰਸੀ)। ਭਾਰਤੀ ਪੁਰਸ਼ ਕ੍ਰਿਕੇਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕੋਰੋਨਾ ਸੰਕਰਮਿਤ ਹੋ ਗਏ ਹਨ। ਬੀਸੀਸੀਆਈ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀਸੀਸੀਆਈ ਨੇ ਟਵੀਟ ਕੀਤਾ, ‘‘ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਸ਼ਨੀਵਾਰ ਨੂੰ ਰੈਪਿਡ ਐਂਟੀ-ਜਨਰੇਸ਼ਨ ਟੈਸਟ ਹੋਇਆ ਜਿਸ ਵਿੱਚ ਉਹ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ।’’ ਰੋਹਿਤ ਸ਼ਰਮਾ 1 ਜੁਲਾਈ ਤੋਂ ਹੋਣ ਵਾਲੇ ਪੰਜਵੇਂ ਰੀਸ਼ਡਿਊਲ ਟੈਸਟ ਲਈ ਭਾਰਤੀ ਟੀਮ ਨਾਲ ਇੰਗਲੈਂਡ ਗਏ ਹਨ। ਟਵੀਟ ’ਚ ਕਿਹਾ ਗਿਆ ਹੈ, ‘‘ਉਹ ਫਿਲਹਾਲ ਟੀਮ ਹੋਟਲ ’ਚ ਬੀਸੀਸੀਆਈ ਮੈਡੀਕਲ ਟੀਮ ਦੀ ਨਿਗਰਾਨੀ ’ਚ ਹੈ।

ਰੋਹਿਤ ਨੇ ਭਾਰਤ ਅਤੇ ਲੈਸਟਰਸ਼ਾਇਰ ਵਿਚਾਲੇ ਅਭਿਆਸ ਮੈਚ ਦੀ ਦੂਜੀ ਪਾਰੀ ’ਚ ਵੀ ਬੱਲੇਬਾਜ਼ੀ ਨਹੀਂ ਕੀਤੀ। ਉਸ ਨੇ ਪਹਿਲੀ ਪਾਰੀ ਵਿੱਚ 25 ਦੌੜਾਂ ਬਣਾਈਆਂ ਸਨ। ਜ਼ਿਕਰਯੋਗ ਹੈ ਕਿ ਭਾਰਤ ਦੇ ਉਪ ਕਪਤਾਨ ਕੇ.ਐੱਲ ਰਾਹੁਲ ਸੱਟ ਕਾਰਨ ਇੰਗਲੈਂਡ ਦੌਰੇ ’ਤੇ ਨਹੀਂ ਜਾ ਸਕੇ। ਜੇਕਰ ਰੋਹਿਤ 1 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਠੀਕ ਨਹੀਂ ਹੋ ਪਾਉਦੇ ਹਨ ਤਾਂ ਭਾਰਤੀ ਟੀਮ ਨੂੰ ਇਸ ਇਕ ਮੈਚ ਲਈ ਨਵਾਂ ਕਪਤਾਨ ਚੁਣਨਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ