ਰੋਹਿਤ ਬਣੇ ਸਿਕਸਰ ਕਿੰਗ

ਮੁੰਬਈ, 29 ਅਕਤੂਬਰ
ਵੈਸਟਇੰਡੀਜ਼ ਵਿਰੁੱਧ ਮੁੰਬਈ ਇੱਕ ਰੋਜ਼ਾ ‘ਚ ਟੀਮ ਇੰਡੀਆ ਦੇ ‘ਹਿਟਮੈਨ’ ਦੇ ਨਾਂਅ ਨਾਲ ਮਸ਼ਹੂਰ ਰੋਹਿਤ ਸ਼ਰਮਾ ਨੇ ਆਪਣੇ ਇੱਕ ਰੋਜ਼ਾ ਕਰੀਅਰ ਦਾ 21ਵਾਂ ਸੈਂਕੜਾ ਜੜਿਆ
ਰੋਹਿਤ ਨੇ ਆਪਣੀ ਪਾਰੀ ‘ਚ 4 ਛੱਕੇ ਲਾ ਕੇ ਭਾਰਤ ਵੱਲੋਂ ਇੱਕ ਰੋਜ਼ਾ ‘ਚ ਸਭ ਤੋਂ ਜ਼ਿਆਦਾ ਛੱਕੇ(198) ਲਾਉਣ ਦੇ ਮਾਮਲੇ ‘ਚ ਸਚਿਨ ਤੇਂਦੁਲਕਰ(195) ਦੇ ਰਿਕਾਰਡ ਨੂੰ ਤੋੜ ਦਿੱਤਾ ਇੱਕ ਰੋਜ਼ਾ ‘ਚ ਆਪਣੀ 186ਵੀਂ ਪਾਰੀ ‘ਚ ਰੋਹਿਤ ਨੇ ਸਚਿਨ (452 ਪਾਰੀਆਂ ‘ਚ 195) ਨੂੰ ਵੱਡੇ ਫ਼ਰਕ ਨਾਲ ਪਿੱਛੇ ਛੱਡਿਆ ਭਾਰਤ ਲਈ ਇੱਕ ਰੋਜ਼ਾ ‘ਚ ਜ਼ਿਆਦਾ ਛੱਕੇ ਲਾਉਣ ਦੀ ਲਿਸਟ ‘ਚ ਰੋਹਿਤ ਹੁਣ ਦੂਸਰੇ ਸਥਾਨ ‘ਤੇ ਆ ਗਏ ਹਨ ਭਾਰਤ ਦੇ ਸਾਬਕਾ ਕਪਤਾਨ ਐਮਐਸ ਧੋਨੀ 218 ਛੱਕਿਆਂ ਨਾਲ ਪਹਿਲੇ ਸਥਾਨ ‘ਤੇ ਹਨ ਅਜੇ ਤੱਕ ਛੱਕਿਆਂ ਦਾ ਦੂਹਰਾ ਸੈਂਕੜਾ ਪੂਰਾ ਕਰਨ ਤੱਕ ਦੁਨੀਆਂ ਦੇ ਸਿਰਫ਼ ਛੇ ਬੱਲੇਬਾਜ਼ ਪਹੁੰਚ ਸਕੇ ਹਨ

ਓਵਰਆਲ ਇੱਕ ਰੋਜ਼ਾ ‘ਚ ਛੱਕੇ ਲਾਉਣ ਵਾਲੇ ਅੱਵਲ  ਬੱਲੇਬਾਜ਼ 
ਸ਼ਾਹਿਦ ਅਫ਼ਰੀਦੀ    351
ਕ੍ਰਿਸ ਗੇਲ            275
ਸਨਥ ਜੈਸੂਰਿਆ     270)
ਐਮਐਸ ਧੋਨੀ          218
ਏਬੀ ਡਿਵਿਲਿਅਰਜ਼  204
ਬ੍ਰੈਂਡਨ ਮੈਕੁਲਮ      200

ਇੱਕ ਰੋਜ਼ਾ ‘ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਬੱਲੇਬਾਜ਼
218       ਮਹਿੰਦਰ ਸਿੰਘ ਧੋਨੀ
198        ਰੋਹਿਤ ਸ਼ਰਮਾ
195        ਸਚਿਨ ਤੇਂਦੁਲਕਰ
190       ਸੌਰਵ ਗਾਂਗੁਲੀ
155        ਯੁਵਰਾਜ ਸਿੰਘ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।