ਡੇਰਾ ਸ਼ਰਧਾਲੂਆਂ ਨੇ ਦੋ ਲੋੜਵੰਦ ਪਰਿਵਾਰਾਂ ਨੂੰ ਸਿਰ ਢੱਕਣ ਲਈ ਦਿੱਤੀ ਛੱਤ

0
265
Welfare Work Sachkahoon

ਪਿੰਡ ਅਰਨੇਟੂ ਅਤੇ ਸ਼ਾਦੀਪੁਰ ਮੋਮੀਆਂ ਵਿਖੇ ਬਣਾਏ ਗਏ 2 ਮਕਾਨ

ਦੋਨੋਂ ਹੀ ਪਰਿਵਾਰਾਂ ਲਈ 2-2 ਕਮਰੇ, ਰਸੋਈ, ਵਰਾਂਡਾ ਆਦਿ ਬਣਾ ਕੇ ਦਿੱਤੇ

(ਮਨੋਜ ਕੁਮਾਰ) ਬਾਦਸ਼ਾਹਪੁਰ । ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜ ‘ਆਸ਼ਿਆਨਾ ਮੁਹਿੰਮ’ ਤਹਿਤ ਦੋ ਲੋੜਵੰਦ ਪਰਿਵਾਰਾਂ ਨੂੰ ਬਲਾਕ ਬਾਦਸ਼ਾਹਪੁਰ ਦੀ ਸਾਧ-ਸੰਗਤ ਨੇ ਮਕਾਨ ਬਣਾ ਕੇ ਦਿੱਤੇ। ਬਲਾਕ ਬਾਦਸ਼ਾਹਪੁਰ ਦੇ ਜ਼ਿੰਮੇਵਾਰ ਬਲਾਕ ਭੰਗੀਦਾਸ ਟਹਿਲ ਸਿੰਘ ਇੰਸਾਂ, 15 ਮੈਂਬਰ ਡਾ. ਹਰਮੇਸ਼ ਸਿੰਘ ਇੰਸਾਂ, 15 ਮੈਂਬਰ ਸੋਹਣ ਸਿੰਘ ਇੰਸਾਂ ਅਤੇ 15 ਮੈਂਬਰ ਮੱਖਣ ਸਿੰਘ ਇੰਸਾਂ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਸਵਰਗਵਾਸੀ ਭਜਨਾ ਰਾਮ ਵਾਸੀ ਅਰਨੇਟੂ ਦਾ ਜੋ ਕਿ ਪਿਛਲੇ ਦਿਨੀਂ ਬਰਸਾਤੀ ਮੌਸਮ ਦੌਰਾਨ ਮਕਾਨ ਢਹਿ ਢੇਰੀ ਹੋ ਗਿਆ ਸੀ। ਪਰਮਜੀਤ ਕੌਰ ਜੋ ਕਿ ਆਪ ਵੀ ਕਾਲੇ ਪੀਲੀਏ ਤੋਂ ਪੀੜਤ ਹੈ। ਆਪਣੇ ਛੋਟੇ ਤਿੰਨ ਬੱਚਿਆਂ ਤੇ ਬਜ਼ੁਰਗ ਸੱਸ ਨਾਲ ਇਸ ਮਕਾਨ ਵਿੱਚ ਰਹਿ ਕੇ ਆਪਣਾ ਗੁਜ਼ਰ ਬਸਰ ਕਰ ਰਹੀ ਸੀ। ਪਰ ਕੁਦਰਤ ਦਾ ਕਹਿਰ ਐਸਾ ਵਾਪਰਿਆ ਕਿ ਪਹਿਲਾਂ ਇਨ੍ਹਾਂ ਛੋਟੇ ਬੱਚਿਆਂ ਦੇ ਸਿਰ ਦਾ ਸਾਇਆ ਚਲਾ ਗਿਆ ਪਰ ਹੁਣ ਇਨ੍ਹਾਂ ਦੇ ਰਹਿਣ ਲਈ ਸਿਰ ਦੀ ਛੱਤ ਵੀ ਨਾ ਰਹੀ। ਸ਼ਾਇਦ ਕੁਦਰਤ ਨੂੰ ਇਹੀ ਮਨਜ਼ੂਰ ਸੀ। ਖੁੱਲ੍ਹੇ ਆਸਮਾਨ ਹੇਠ ਬੈਠਾ ਇਹ ਪਰਿਵਾਰ ਆਪਣੇ ਲਈ ਸਿਰ ਦੀ ਛੱਤ ਲਈ ਅਪੀਲ ਕਰ ਰਿਹਾ ਸੀ।

Welfare Work Sachkahoon

ਡੇਰਾ ਸੱਚਾ ਸੌਦਾ ਦੇ ਸੇਵਾਦਾਰ ਇਸ ਖੁੱਲ੍ਹੇ ਅਸਮਾਨ ਹੇਠ ਬੈਠੇ ਪਰਿਵਾਰ ਲਈ ਫਰਿਸ਼ਤਾ ਬਣ ਬਹੁੜੇ ਜਿਨ੍ਹਾਂ ਨੇ ਇਸ ਪਰਿਵਾਰ ਦੀ ਬਾਂਹ ਫੜ ਰਹਿਣ ਲਈ ਪੱਕਾ ਮਕਾਨ ਬਣਾ ਕੇ ਦਿੱਤਾ। ਜੈਪਾਲ ਸ਼ਾਦੀਪੁਰ ਮੋਮੀਆਂ ਇਹ ਦੂਸਰਾ ਪਰਿਵਾਰ ਹੈ ਜੋ ਕਿ ਆਰਥਿਕ ਪੱਖੋਂ ਕਾਫ਼ੀ ਜ਼ਿਆਦਾ ਕਮਜ਼ੋਰ ਹੋਣ ਕਾਰਨ ਆਪਣਾ ਮਕਾਨ ਬਣਾਉਣ ਤੋਂ ਅਸਮਰੱਥ ਸੀ, ਸਾਧ-ਸੰਗਤ ਨੇ ਇਸ ਦਾ ਸਹਾਰਾ ਬਣ ਇਸ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਇਸ ਨੂੰ ਕਮਾਈ ਦੇ ਸਾਧਨ ਚਲਾਉਣ ਲਈ ਦੁਕਾਨ ਵਿੱਚ ਸਾਮਾਨ ਪਾ ਕੇ ਦਿੱਤਾ ਗਿਆ ਸੀ। ਬਲਾਕ ਜ਼ਿੰਮੇਵਾਰਾਂ ਨੇ ਦੱਸਿਆ ਕਿ ਇਹ ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੀ ਹੈ ਜੋ ਸਾਧ-ਸੰਗਤ ਗੁਰੂ ਜੀ ਵੱਲੋਂ ਚਲਾਏ 135 ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਸਹਿਯੋਗ ਕਰ ਰਹੀ ਹੈ।

ਪਰਿਵਾਰਕ ਮੈਂਬਰਾਂ ਵੱਲੋਂ ਪੂਜਨੀਕ ਗੁਰੂ ਜੀ ਦਾ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਪਿੰਡ ਵਾਸੀਆਂ ਵੱਲੋਂ ਵੀ ਸੇਵਾਦਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ । ਇਸ ਮੌਕੇ ਬਲਾਕ ਕਮੇਟੀ ਦੇ 15 ਮੈਂਬਰ ਗੁਰਬਖਸ਼ ਸਿੰਘ, 15 ਮੈਂਬਰ ਬਲਜੀਤ ਸਿੰਘ, 15 ਮੈਂਬਰ ਗੁਰਵਿੰਦਰ ਸਿੰਘ , 15 ਮੈਂਬਰ ਮੇਵਾ ਰਾਮ, 15 ਮੈਂਬਰ ਗਿੰਦਰ ਰਾਮ, 15 ਮੈਂਬਰ ਸੁਖਵਿੰਦਰ ਸਿੰਘ, 15 ਮੈਂਬਰ ਕਰਮਪਾਲ, ਪਿੰਡਾਂ ਦੇ ਭੰਗੀਦਾਸ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੋਂ ਇਲਾਵਾ ਸਾਧ-ਸੰਗਤ ਵੱਡੀ ਗਿਣਤੀ ’ਚ ਮੌਜ਼ੂਦ ਸੀ।

ਪਰਿਵਾਰਕ ਮੈਂਬਰਾਂ ਨੇ ਕੀਤਾ ਧੰਨਵਾਦ

ਮਕਾਨ ਪ੍ਰਾਪਤ ਕਰਨ ਵਾਲੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਗੁਰੂ ਜੀ ਦਾ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚਲਦਿਆਂ ਸਾਧ-ਸੰਗਤ ਨੇ ਸਾਨੂੰ ਰਹਿਣ ਲਈ ਛੱਤ ਦਿੱਤੀ ।

ਪਿੰਡ ਦੀ ਪੰਚਾਇਤ ਨੇ ਵੀ ਕੀਤਾ ਧੰਨਵਾਦ

ਪੰਚਾਇਤ ਮੈਂਬਰ ਜਗਮੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਜੋ ਮਾਨਵਤਾ ਭਲਾਈ ਕਾਰਜ ਕਰ ਰਹੀ ਹੈ। ਇਨ੍ਹਾਂ ਕਾਰਜਾਂ ਨੂੰ ਕਦੇ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਪਰ ਅੱਜ ਦੇ ਟਾਈਮ ਵਿੱਚ ਕਿਸੇ ਕੋਲ ਕਿਸੇ ਲਈ ਸਮਾਂ ਹੀ ਨਹੀਂ, ਪਰ ਅਸੀਂ ਪੂਜਨੀਕ ਗੁਰੂ ਜੀ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ