Breaking News

96 ਕਰੋੜ ਦੇ ਪੁਰਾਣੇ ਨੋਟ ਬਰਾਮਦ

NIA, UP, Police,  Old, Currency, Recovered

ਕਾਨਪੁਰ, 17 ਜਨਵਰੀ 
ਐਨਆਈਏ ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਅੱਜ ਦੇਰ ਸ਼ਾਮ ਛਾਪੇਮਾਰੀ ਕਰਕੇ ਇੱਕ ਬੰਦ ਘਰ ‘ਚੋਂ ਲਗਭਗ 96 ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ। ਇਹ ਘਰ ਇੱਥੋਂ ਦੇ ਇੱਕ ਨਾਮੀ ਬਿਲਡਰ ਦਾ ਹੈ। ਨੋਟ ਦੋ ਤੋਂ ਤਿੰਨ ਕਮਰਿਆਂ ‘ਚ ਬਿਸਤ ਵਾਂਗ ਰੱਢੇ ਗਏ ਸਨ ਹੁਣ ਤੱਕ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੇ ਤਾਰ ਹੈਦਰਾਬਾਦ, ਕੇਰਲ, ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ ਨਾਲ ਜੁੜੇ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਏਡੀਜੀ (ਲਾੱਅ ਐਂਡ ਆਰਡਰ) ਆਨੰਦ ਕੁਮਾਰ ਨੇ ਅੱਜ ਦੱਸਿਆ, ਇੱਕ ਕ੍ਰਿਮਿਨਲ ਦੀ ਜਾਣਕਾਰੀ ਤੇ ਐੱਨਆਈਏ ਤੋਂ ਇਨਪੁਟ ਮਿਲਿਆ ਸੀ ਕਿ ਕੁਝ ਲੋਕ ਪੁਰਾਣੇ ਨੋਟ ਬਦਲਣ ਲਈ ਕਾਨਪੁਰ ਦੇ ਹੋਟਲ ‘ਚ ਰੁਕੇ ਹਨ। ਇਸ ਤੋਂ ਬਾਅਦ ਲੋਕਲ ਪੁਲਿਸ ਨੇ ਮੰਗਲਵਾਰ ਨੂੰ ਹੋਟਲ ‘ਚ ਰੇਡ ਪਾਈ ਰੇਡ ਦੌਰਾਨ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ

ਇਨ੍ਹਾਂ ਲੋਕਾਂ ਦੀ ਜਾਣਕਾਰੀ ‘ਤੇ ਇਹ ਪੈਸਾ ਬਰਾਮਦ ਕੀਤਾ ਗਿਆ। 96 ਕਰੋੜ ਰੁਪਏ ਦੇ ਨੋਟ ਬਰਾਮਦ ਕੀਤੇ ਗਏ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਨੋਟ 500 ਤੇ 1000 ਰੁਪਏ ਦੇ ਹਨ  ਜ਼ਿਆਦਾਤਰ ਨੋਟ 1000 ਰੁਪਏ ਦੇ ਹਨ। ਕਾਨਪੁਰ ਦੇ ਇੱਕ ਬਿਲਡਰ ਆਨੰਦ ਖਤਰੀ ਦੇ ਘਰ ਤੋਂ ਇਹ ਪੈਸਾ ਬਰਾਮਦ ਕੀਤਾ ਗਿਆ। ਪੁਲਿਸ ਸੂਤਰਾਂ ਦੇ ਅਨੁਸਾਰ 96 ਕਰੋੜ ਖਤਰੀ ਦੇ ਘਰ ‘ਤੇ ਦੋ ਤੋਂ ਤਿੰਨ ਕਮਰੇ ‘ਚ ਰੱਖੇ ਮਿਲੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top