ਕੋਵੈਕਸੀਨ ’ਚ ਗਾਂ ਦੇ ਵੱਛੇ ਦਾ ਸੀਰਮ ਹੋਣ ਦੀ ਅਫਵਾਹ, ਸਰਕਾਰ ਨੇ ਦੱਸੀ ਪੂਰੀ ਸੱਚਾਈ

0
129

ਤੱਥਾਂ ਨੂੰ ਤੋੜ ਮਰੋੜ ਕੇ ਤੇ ਗਲਤ ਢੰਗ ਨਾਲ ਰੱਖਿਆ ; ਕੇਂਦਰ ਸਰਕਾਰ

ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਇਸ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਨਿਕਲ ਕੇ ਆਉਂਦੀਆਂ ਰਹੀਆਂ ਹਨ । ਕੋਰੋਨਾ ਦੇ ਸਵਦੇਸ਼ੀ ਟੀਕੇ ਕੋਵੈਸੀਨ ਸਬੰਧੀ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫਵਾਹਾਂ ’ਤੇ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਿਆ ਹੈ ਇਸ ਵੈਕਸੀਨ ’ਚ ਗਾਂ ਦੇ ਨਵਜੰਮੇ ਵੱਛੇ ਦੇ ਖੂਨ ਨੂੰ ਮਿਲਾਏ ਜਾਣ ਦੀ ਗੱਲ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਕਹੀ ਜਾ ਰਹੀ ਸੀ ਇਸ ਦਾਅਵੇ ਨੂੰ ਕੇਂਦਰ ਸਰਕਾਰ ਨੇ ਰੱਦ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਤੱਥਾਂ ਨੂੰ ਤੋੜ ਮਰੋੜ ਕੇ ਤੇ ਗਲਤ ਢੰਗ ਨਾਲ ਰੱਖਿਆ ਗਿਆ ਹੈ ।

ਹੈਲਥ ਮਿਨਿਸਟਰੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਨਵਜੰਮੇ ਵੱਛੇ ਦੇ ਸੀਰਮ ਦੀ ਵਰਤੋਂ ਸਿਰਫ਼ ਵੇਰੀ ਸੇਲਸ ਨੂੰ ਤਿਆਰ ਕਰਨ ਤੇ ਵਿਕਸਿਤ ਕਰਨ ਲਈ ਹੀ ਕੀਤੀ ਜਾਂਦੀ ਹੈ ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ’ਚ ਕੌਮੀ ਕਨਵੀਨਰ ਗੌਰਵ ਪੰਧੀ ਨੇ ਇੱਕ ਆਰਟੀਆਈ ਦੇ ਜਵਾਬ ਦਾ ਹਵਾਲਾ ਦਿੰਦਿਆਂ ਇਹ ਦੋਸ਼ ਲਾਇਆ ਸੀ ਕਿ ਕੋਵੈਕਸੀਨ ਬਣਾਉਣ ਲਈ 20 ਦਿਨ ਦੇ ਵੱਛੇ ਦੀ ਹੱਤਿਆ ਕੀਤੀ ਜਾਂਦੀ ਹੈ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੋਵੈਕਸੀਨ ’ਚ ਗਾਂ ਦੇ ਵੱਛੇ ਦਾ ਸੀਰਮ ਹੋਣ ਦੀ ਅਫਵਾਹਾਂ ਪੂਰੀ ਤਰ੍ਹਾਂ ਝੂਠੀ ਤੇ ਬੇਬੁਨਿਆਦ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ’ਤੇ ਧਿਆਨ ਨਾ ਦਿੱਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।