ਰੂਰੂ ਹਿਰਨ (Ruru Deer)

0

ਰੂਰੂ ਹਿਰਨ

ਇੱਕ ਸਮੇਂ ਦੀ ਗੱਲ ਹੈ, ਜਦੋਂ ਇੱਕ ਰੂਰੂ ਹਿਰਨ ਹੋਇਆ ਕਰਦਾ ਸੀ ਇਸ ਹਿਰਨ ਦਾ ਰੰਗ ਸੋਨੇ ਵਰਗਾ, ਵਾਲ ਰੇਸ਼ਮੀ ਮਖਮਲ ਤੋਂ ਵੀ ਜ਼ਿਆਦਾ ਮੁਲਾਇਮ ਤੇ ਅੱਖਾਂ ਅਸਮਾਨੀ ਰੰਗ ਦੀਆਂ ਹੁੰਦੀਆਂ ਸਨ ਰੂਰੂ ਹਿਰਨ ਕਿਸੇ ਦੇ ਵੀ ਮਨ ਨੂੰ ਮੋਹ ਲੈਂਦਾ ਸੀ ਇਹ ਹਿਰਨ ਜ਼ਿਆਦਾ ਸੁੰਦਰ ਤੇ ਵਿਵੇਕਸ਼ੀਲ ਸੀ ਤੇ ਮਨੁੱਖ ਵਾਂਗ ਗੱਲ ਕਰ ਸਕਦਾ ਸੀ ਰੂਰੂ ਹਿਰਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਮਨੁੱਖ ਇੱਕ ਲੋਭੀ ਪ੍ਰਾਣੀ ਹੈ ਫਿਰ ਵੀ ਉਹ ਮਨੁੱਖ ਪ੍ਰਤੀ ਕਰੁਣਾ ਭਾਵ ਰੱਖਦਾ ਸੀ ਇੱਕ ਦਿਨ ਰੂਰੂ ਹਿਰਨ ਜੰਗਲ ‘ਚ ਸੈਰ ਕਰ ਰਿਹਾ ਸੀ ਪਰ ਉਦੋਂ ਉਹ ਕਿਸੇ ਮਨੁੱਖ ਦੇ ਚੀਕਣ ਦੀ ਆਵਾਜ਼ ਸੁਣਦਾ ਹੈ

Ruru Deer | ਜਦੋਂ ਉਹ ਮੌਕੇ ‘ਤੇ ਪਹੁੰਚਦਾ ਹੈ, ਤਾਂ ਉਸ ਨੂੰ ਨਦੀ ਦੀ ਧਾਰ ‘ਚ ਇੱਕ ਆਦਮੀ ਰੁੜ੍ਹਦਾ ਹੋਇਆ ਨਜ਼ਰ ਆਉਂਦਾ ਹੈ ਇਹ ਵੇਖ ਕੇ ਹਿਰਨ ਉਸ ਨੂੰ ਬਚਾਉਣ ਲਈ ਨਦੀ ‘ਚ ਵੜ ਜਾਂਦਾ ਹੈ ਤੇ ਡੁੱਬਦੇ ਵਿਅਕਤੀ ਨੂੰ ਉਸਦੇ ਪੈਰ ਫੜਨ ਦੀ ਸਲਾਹ ਦਿੰਦਾ ਹੈ, ਪਰ ਉਹ ਵਿਅਕਤੀ ਉਸਦੇ ਪੈਰ ਫੜ ਕੇ ਹਿਰਨ ਦੇ ਉੱਪਰ ਹੀ ਬੈਠ ਜਾਂਦਾ ਹੈ ਜੇਕਰ ਹਿਰਨ ਚਾਹੁੰਦਾ ਤਾਂ ਉਸ ਨੂੰ ਸੁੱਟ ਕੇ ਪਾਣੀ ‘ਚੋਂ ਬਾਹਰ ਆ ਸਕਦਾ ਸੀ, ਪਰ ਉਸਨੇ ਅਜਿਹਾ ਨਹੀਂ ਕੀਤਾ ਉਹ ਖੁਦ ਤਕਲੀਫ਼ ਸਹਿ ਕੇ ਉਸ ਵਿਅਕਤੀ ਨੂੰ ਕਿਨਾਰੇ ਤੱਕ ਲੈ ਆਉਂਦਾ ਹੈ

ਬਾਹਰ ਆਉਂਦੇ ਹੀ ਵਿਅਕਤੀ ਹਿਰਨ ਨੂੰ ਧੰਨਵਾਦ ਕਹਿੰਦਾ ਹੈ, ਤਾਂ ਇਸ ‘ਤੇ ਹਿਰਨ ਕਹਿੰਦਾ ਹੈ, ‘ਜੇਕਰ ਤੂੰ ਮੇਰਾ ਸੱਚੀਂ ਧੰਨਵਾਦ ਕਰਨਾ ਚਾਹੁੰਦਾ ਹੈ ਤਾਂ ਕਿਸੇ ਨੂੰ ਇਹ ਨਾ ਦੱਸੀਂ ਕਿ ਤੈਨੂੰ ਇੱਕ ਸੋਨ ਹਿਰਨ ਨੇ ਡੁੱਬਣ ਤੋਂ ਬਚਾਇਆ ਹੈ ਹਿਰਨ ਨੇ ਉਸ ਨੂੰ ਕਿਹਾ ਕਿ ਜੇਕਰ ਮਨੁੱਖ ਮੇਰੇ ਬਾਰੇ ਜਾਣਨਗੇ, ਤਾਂ ਉਹ ਮੇਰਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਨਗੇ ਇਹ ਕਹਿ ਕੇ ਰੂਰੂ ਹਿਰਨ ਜੰਗਲ ‘ਚ ਚਲਾ ਜਾਂਦਾ ਹੈ

ਕੁਝ ਸਮੇਂ ਬਾਅਦ ਉਸ ਰਾਜ ਦੇ ਰਾਜੇ ਦੀ ਰਾਣੀ ਇੱਕ ਸੁਫ਼ਨਾ ਵੇਖਦੀ ਹੈ, ਜਿਸ ‘ਚ ਉਸ ਨੂੰ ਰੂਰੂ ਹਿਰਨ ਦਿਖਾਈ ਦਿੰਦਾ ਹੈ ਰੂਰੂ ਹਿਰਨ ਦੀ ਸੁੰਦਰਤਾ ਨੂੰ ਵੇਖਣ ਤੋਂ ਬਾਅਦ ਰਾਣੀ ਉਸ ਨੂੰ ਆਪਣੇ ਕੋਲ ਰੱਖਣ ਦੀ ਲਾਲਸਾ ਕਰਨ ਲੱਗਦੀ ਹੈ ਇਸ ਤੋਂ ਬਾਅਦ ਰਾਣੀ, ਰਾਜੇ ਨੂੰ ਰੂਰੂ ਹਿਰਨ ਨੂੰ ਲੱਭ ਕੇ ਲਿਆਉਣ ਲਈ ਕਹਿੰਦੀ ਹੈ ਰਾਜਾ ਬਿਨਾ ਦੇਰ ਕੀਤੇ ਨਗਰ ‘ਚ ਢਿੰਡੋਰਾ ਪਿਟਵਾ ਦਿੰਦਾ ਹੈ ਕਿ ਜੋ ਕੋਈ ਵੀ ਰੂਰੂ ਹਿਰਨ ਨੂੰ ਲੱਭਣ ‘ਚ ਮੱਦਦ ਕਰੇਗਾ, ਉਸ ਨੂੰ ਇੱਕ ਪਿੰਡ ਇਨਾਮ ‘ਚ ਦਿੱਤਾ ਜਾਵੇਗਾ

ਰਾਜੇ ਦੀ ਇਹ ਸੂਚਨਾ ਉਸ ਵਿਅਕਤੀ ਤੱਕ ਵੀ ਪਹੁੰਚਦੀ ਹੈ, ਜਿਸ ਨੂੰ ਹਿਰਨ ਨੇ ਬਚਾਇਆ ਸੀ ਉਹ ਵਿਅਕਤੀ ਬਿਨਾ ਸਮਾਂ ਗੁਆਏ  ਰਾਜੇ ਦੇ ਦਰਬਾਰ ‘ਚ ਪਹੁੰਚ ਜਾਂਦਾ ਹੈ ਤੇ ਰੂਰੂ ਹਿਰਨ ਸਬੰਧੀ ਰਾਜੇ ਨੂੰ ਦੱਸਦਾ ਹੈ ਰਾਜਾ ਤੇ ਸਿਪਾਹੀ ਸਮੇਤ ਉਹ ਵਿਅਕਤੀ ਜੰਗਲ ਵੱਲ ਚੱਲ ਪੈਂਦਾ ਹੈ ਜੰਗਲ ‘ਚ ਪਹੁੰਚਣ ਤੋਂ ਬਾਅਦ ਰਾਜੇ ਦੇ ਸਿਪਾਹੀ ਹਿਰਨ ਦੇ ਨਿਵਾਸ ਸਥਾਨ ਨੂੰ ਚਾਰੇ ਪਾਸਿਓਂ ਘੇਰ ਲੈਂਦੇ ਹਨ ਜਦੋਂ ਰਾਜਾ ਹਿਰਨ ਨੂੰ ਵੇਖਦਾ ਹੈ, ਤਾਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ,

ਕਿਉਂਕਿ ਉਹ ਹਿਰਨ ਬਿਲਕੁਲ ਉਹੋ-ਜਿਹਾ ਹੀ ਸੀ ਜਿਹੋ-ਜਿਹਾ ਰਾਣੀ ਨੇ ਦੱਸਿਆ ਸੀ ਹਿਰਨ ਚਾਰੇ ਪਾਸਿਓਂ ਸਿਪਾਹੀਆਂ ਨਾਲ ਘਿਰਿਆ ਹੋਇਆ ਸੀ ਤੇ ਰਾਜਾ ਉਸ ‘ਤੇ ਤੀਰ ਤਾਣੀ ਬੈਠਾ ਸੀ ਪਰ ਉਦੋਂ ਹਿਰਨ ਰਾਜੇ ਨੂੰ ਮਨੁੱਖ ਦੀ ਭਾਸ਼ਾ ‘ਚ ਕਹਿੰਦਾ ਹੈ, ”ਹੇ ਰਾਜਨ ਤੁਸੀਂ ਮੈਨੂੰ ਮਾਰ ਦੇਣਾ, ਪਰ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਨੂੰ ਮੇਰੀ ਜਗ੍ਹਾ ਦਾ ਰਾਹ ਕਿਸਨੇ ਦੱਸਿਆ ਹੈ?” ਇਸ ‘ਤੇ ਰਾਜੇ ਨੇ ਉਸ ਵਿਅਕਤੀ ਵੱਲ ਇਸ਼ਾਰਾ ਕੀਤਾ

ਜਿਸ ਦੀ ਜਾਨ ਹਿਰਨ ਨੇ ਬਚਾਈ ਸੀ ਉਸ ਵਿਅਕਤੀ ਨੂੰ ਵੇਖ ਕੇ ਹਿਰਨ ਕਹਿੰਦਾ ਹੈ, ”ਕੱਢ ਲਓ ਲੱਕੜ ਦੇ ਕੁੰਡੇ ਨੂੰ ਪਾਣੀ ‘ਚੋਂ, ਨਾ ਕੱਢਣਾ ਕਦੇ ਇੱਕ ਬੇਵਿਸ਼ਵਾਸੇ ਇਨਸਾਨ ਨੂੰ” ਜਦੋਂ ਰਾਜੇ ਨੇ ਹਿਰਨ ਤੋਂ ਇਨ੍ਹਾਂ ਸ਼ਬਦਾਂ ਦਾ ਮਤਲਬ ਪੁੱਛਿਆ, ਤਾਂ ਹਿਰਨ ਨੇ ਦੱਸਿਆ ਕਿ ਉਸਨੇ ਇਸ ਵਿਅਕਤੀ ਨੂੰ ਡੁੱਬਣੋਂ ਬਚਾਇਆ ਸੀ ਹਿਰਨ ਦੀਆਂ ਗੱਲਾਂ ਸੁਣ ਕੇ ਰਾਜੇ ਦੇ ਅੰਦਰ ਦੀ ਇਨਸਾਨੀਅਤ ਜਾਗ ਪਈ ਉਸ ਨੂੰ ਖੁਦ ‘ਤੇ ਸ਼ਰਮ ਆਉਣ ਲੱਗੀ ਤੇ ਕ੍ਰੋਧ ‘ਚ ਉਸ ਵਿਅਕਤੀ ਵੱਲ ਤੀਰ ਦਾ ਨਿਸ਼ਾਨਾ ਕਰ ਦਿੱਤਾ

ਇਹ ਵੇਖ ਕੇ ਹਿਰਨ ਨੇ ਰਾਜੇ ਨੂੰ ਉਸ ਵਿਅਕਤੀ ਨੂੰ ਨਾ ਮਾਰਨ ਦੀ ਬੇਨਤੀ ਕੀਤੀ ਹਿਰਨ ਦੀ ਦਇਆ ਭਾਵਨਾ ਵੇਖ ਕੇ ਰਾਜੇ ਨੇ ਉਸ ਨੂੰ ਆਪਣੇ ਰਾਜ ‘ਚ ਆਉਣ ਦਾ ਸੱਦਾ ਦਿੱਤਾ ਹਿਰਨ ਰਾਜੇ ਦੇ ਸੱਦੇ ‘ਤੇ ਕੁਝ ਦਿਨ ਰਾਜ ਮਹਿਲ ‘ਚ ਰਿਹਾ ਤੇ ਫਿਰ ਵਾਪਸ ਜੰਗਲ ‘ਚ ਚਲਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ