ਪੰਜਾਬ

ਸਕੀਨਿੰਗ ਕਮੇਟੀ ਦੀ ਮੀਟਿੰਗ ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਵਾਂ ਲਈ ਨਹੀਂ ਬਣੀ ਸਹਿਮਤੀ

Sacking, Committee, Meeting, Congress, Candidates, Punjab

2 ਘੰਟੇ ਦੀ ਲੰਬੀ ਮੱਥਾ ਪੱਚੀ ਤੋਂ ਬਾਅਦ ਵੀ ਨਹੀਂ ਫਾਈਨਲ ਹੋਇਆ

ਅਪ੍ਰੈਲ ਦੇ ਦੂਜੇ ਹਫ਼ਤੇ ਤੱਕ ਹੋਏਗਾ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ

ਚੰਡੀਗੜ (ਅਸ਼ਵਨੀ ਚਾਵਲਾ) । ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ‘ਚ ਅੱਜ ਫਿਰ ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਕੋਈ ਫੈਸਲਾ ਲੈਣ ਤੋਂ ਬਿਨ੍ਹਾਂ ਹੀ ਸਿਮਟ ਗਈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੁੜ ਤੋਂ ਸਕ੍ਰਿਨਿੰਗ ਕਮੇਟੀ ਦੀ ਮੀਟਿੰਗ ਹੋਏਗੀ,   ਜਿਸ ਤੋਂ ਬਾਅਦ ਹੀ ਨਾਵਾਂ ਦੀ ਸੂਚੀ ਕਾਂਗਰਸ ਪਾਰਟੀ ਦੀ ਮੁੱਖ ਚੋਣ ਕਮੇਟੀ ਕੋਲ ਭੇਜੀ ਜਾਵੇਗੀ। ਇਸ ਸਾਰੀ ਪ੍ਰਕਿਰਿਆ ‘ਤੇ ਲਗਭਗ 15 ਦਿਨ ਦਾ ਸਮਾਂ ਹੋਰ ਲਗਾ ਸਕਦਾ ਹੈ, ਇਸ ਲਈ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਬਾਅਦ ਹੀ ਉਮੀਦਵਾਰਾਂ ਦਾ ਐਲਾਨ ਹੋਏਗਾ।
ਵੀਰਵਾਰ ਨੂੰ ਦਿੱਲੀ ਵਿਖੇ ਬਾਅਦ ਦੁਪਹਿਰ ਨੂੰ ਹੋਈ ਮੀਟਿੰਗ ਵਿੱਚ ਹਰ ਸੀਟ ‘ਤੇ ਚਰਚਾ ਕੀਤੀ ਗਈ, ਜਿਸ ਵਿੱਚ ਲਗਭਗ 4 ਸੀਟਾਂ ‘ਤੇ ਸਹਿਮਤੀ ਬਣਦੀ ਨਜ਼ਰ ਆ ਰਹੀਂ ਹੈ, ਜਦੋਂ ਕਿ 9 ਸੀਟਾਂ ‘ਤੇ ਉਮੀਦਵਾਰਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਕਾਂਗਰਸ ਪਾਰਟੀ ਆਪਣੇ ਵਲੋਂ ਕਰਵਾਏ ਗਏ ਸਰਵੇ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੁੰਦੀ ਹੈ, ਇਸ ਲਈ ਇੱਕ ਵਾਰ ਫਿਰ ਤੋਂ ਸਕ੍ਰਿਨਿੰਗ ਕਮੇਟੀ ਦੀ ਮੀਟਿੰਗ ਕਰਕੇ ਨਾਂਵਾਂ ਬਾਰੇ ਚਰਚਾ ਕੀਤੀ ਜਾਏਗੀ, ਹੁਣ ਸਕ੍ਰਿਨਿੰਗ ਕਮੇਟੀ ਦੀ ਮੀਟਿੰਗ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਹੋਏਗੀ, ਜਿਸ ਤੋਂ ਬਾਅਦ ਹੀ ਸੂਚੀ ਤਿਆਰ ਕਰਦੇ ਹੋਏ ਮੁੱਖ ਚੋਣ ਕਮੇਟੀ ਨੂੰ ਪੈਨਲ ਭੇਜਿਆ ਜਾਏਗਾ। ਉਮੀਦ ਜਤਾਈ ਜਾ ਰਹੀਂ ਹੈ ਕਿ ਅਪ੍ਰੈਲ ਦੇ ਦੂਜੇ ਹਫ਼ਤੇ ਵਿੱਚ ਪੰਜਾਬ ਦੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਹੋਏਗਾ।

ਜਾਣਕਾਰੀ ਅਨੁਸਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦੀ ਚੋਣ ਸਬੰਧੀ ਪਿਛਲੇ ਇੱਕ ਮਹੀਨੇ ਤੋਂ ਕਾਰਵਾਈ ਚੱਲ ਰਹੀਂ ਹੈ। ਸੂਬਾ ਪੱਧਰ ‘ਤੇ ਅਰਜ਼ੀਆਂ ਲੈਣ ਤੋਂ ਬਾਅਦ ਪਹਿਲਾਂ ਸੂਬਾ ਕਾਂਗਰਸ ਨੇ ਉਨ੍ਹਾਂ ਅਰਜ਼ੀਆਂ ਦੀ ਸਕ੍ਰੀਨਿੰਗ ਕਰਕੇ ਛੋਟੀ ਸੂਚੀ ਬਣਾਈ ਸੀ ਤੇ ਹੁਣ ਉਸ  ਸੂਚੀ ‘ਤੇ ਪਾਰਟੀ ਦੇ ਜਨਰਲ ਸਕੱਤਰ ਵੈਣੂਗੋਪਾਲ ਦੀ ਅਗਵਾਈ ਹੇਠ ਬਣੀ ਸਕ੍ਰਿਨਿੰਗ ਕਮੇਟੀ ਵਿੱਚ ਨਾਵਾਂ ਬਾਰੇ ਚਰਚਾ ਹੋ ਰਹੀਂ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਣੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਵਲੋਂ ਲਗਭਗ ਉਮੀਦਵਾਰਾਂ ਦੇ ਨਾਵਾਂ ਨੂੰ ਫਾਈਨਲ ਕਰਦੇ ਹੋਏ ਆਪਣਾ ਇੱਕ ਪੈਨਲ ਵੀ ਤਿਆਰ ਕੀਤਾ ਹੋਇਆ ਹੈ ਪਰ ਸਕ੍ਰਿਨਿੰਗ ਕਮੇਟੀ ਵਿੱਚ ਉਸ ਪੈਨਲ ਨੂੰ ਲੈ ਕੇ ਹਰ ਵਾਰ ਅੜਿੱਕਾ ਪੈਦਾ ਹੋ ਰਿਹਾ ਹੈ, ਜਿਸ ਵਿੱਚ ਕਾਂਗਰਸ ਪਾਰਟੀ ਵਲੋਂ ਕਰਵਾਇਆ ਗਿਆ ਸਰਵੇ ਹੀ ਮੁੱਖ ਹੈ। ਸਰਵੇ ਵਿੱਚ ਜਿਹੜੇ ਉਮੀਦਵਾਰਾਂ ਨੂੰ ਸੀਟ ਜਿੱਤਣ ਦੇ ਕਾਬਲ ਨਹੀਂ ਦੱਸਿਆ ਜਾ ਰਿਹਾ ਹੈ, ਉਨਾਂ ਸੰਭਾਵੀ ਉਮੀਦਵਾਰਾਂ ਨੂੰ ਹੀ ਸੂਬਾ ਕਾਂਗਰਸ ਅਤੇ ਅਮਰਿੰਦਰ ਸਿੰਘ ਟਿਕਟ ਦਿਵਾਉਣ ਲਈ ਸਿਫ਼ਾਰਸ਼ ਕਰਨ ਵਿੱਚ ਲੱਗੇ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top