ਮਹਾਂਕਪੀ ਦਾ ਬਲੀਦਾਨ

0

ਮਹਾਂਕਪੀ ਦਾ ਬਲੀਦਾਨ

ਹਿਮਾਲਿਆ ਦੇ ਜੰਗਲ ‘ਚ ਅਜਿਹੇ ਕਈ ਪੌਦੇ ਹਨ, ਜੋ ਆਪਣੇ-ਆਪ ‘ਚ ਅਨੋਖੇ ਹਨ ਅਜਿਹੇ ਪੌਦੇ ਹੋਰ ਕਿਤੇ ਨਹੀਂ ਪਾਏ ਜਾਂਦੇ ਇਨ੍ਹਾਂ ‘ਤੇ ਲੱਗਣ ਵਾਲੇ ਫਲ ਤੇ ਫੁੱਲ ਸਭ ਤੋਂ ਵੱਖ ਹੁੰਦੇ ਹਨ ਇਨ੍ਹਾਂ ‘ਤੇ ਲੱਗਣ ਵਾਲੇ ਫ਼ਲ ਇੰਨੇ ਮਿੱਠੇ ਤੇ ਖੁਸ਼ਬੂਦਾਰ ਹੁੰਦੇ ਹਨ ਕਿ ਕੋਈ ਵੀ ਇਨ੍ਹਾਂ ਨੂੰ ਖਾਧੇ ਬਿਨਾ ਰਹਿ ਨਹੀਂ ਸਕਦਾ ਅਜਿਹਾ ਹੀ ਇੱਕ ਦਰੱਖਤ ਨਦੀ ਕਿਨਾਰੇ ਸੀ, ਜਿਸ ‘ਤੇ ਸਾਰੇ ਬਾਂਦਰ ਆਪਣੇ ਰਾਜੇ ਦੇ ਨਾਲ ਰਿਹਾ ਕਰਦੇ ਸਨ ਬਾਂਦਰਾਂ ਦੇ ਰਾਜੇ ਦਾ ਨਾਂਅ ਮਹਾਂਕਪੀ ਸੀ ਮਹਾਂਕਪੀ ਬਹੁਤ ਹੀ ਸਮਝਦਾਰ ਤੇ ਗਿਆਨਵਾਨ ਸੀ

ਮਹਾਂਕਪੀ ਦਾ ਆਦੇਸ਼ ਸੀ ਕਿ ਉਸ ਦਰੱਖਤ ‘ਤੇ ਕਦੇ ਕੋਈ ਫ਼ਲ ਨਾ ਛੱਡਿਆ ਜਾਵੇ ਜਿਵੇਂ ਹੀ ਫ਼ਲ ਪੱਕਣ ਨੂੰ ਹੁੰਦਾ, ਉਦੋਂ ਹੀ ਬਾਂਦਰ ਉਸ ਨੂੰ ਖਾ ਲੈਂਦੇ ਸਨ ਮਹਾਂਕਪੀ ਦਾ ਮੰਨਣਾ ਸੀ ਕਿ ਜੇਕਰ ਕੋਈ ਪੱਕਿਆ ਫ਼ਲ ਟੁੱਟ ਕੇ ਨਦੀ ਦੇ ਰਸਤੇ ਕਿਸੇ ਮਨੁੱਖ ਤੱਕ ਪਹੁੰਚਿਆ, ਤਾਂ ਇਹ ਉਨ੍ਹਾਂ ਦੇ (ਬਾਂਦਰਾਂ) ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ ਸਾਰੇ ਬਾਂਦਰ ਮਹਾਂਕਪੀ ਦੀ ਇਸ ਗੱਲ ਨਾਲ ਸਹਿਮਤ ਸਨ ਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦੇ ਸਨ, ਪਰ ਇੱਕ ਦਿਨ ਇੱਕ ਪੱਕਿਆ ਫ਼ਲ ਨਦੀ ‘ਚ ਜਾ ਡਿੱਗਿਆ, ਜੋ ਪੱਤੀਆਂ ਵਿਚਾਲੇ ਲੁਕਿਆ ਹੋਇਆ ਸੀ

ਉਹ ਫ਼ਲ ਨਦੀ ‘ਚ ਰੁੜ੍ਹ ਕੇ ਇੱਕ ਜਗ੍ਹਾ ਪਹੁੰਚ ਗਿਆ, ਜਿੱਥੇ ਇੱਕ ਰਾਜਾ ਆਪਣੀਆਂ ਰਾਣੀਆਂ ਦੇ ਨਾਲ ਘੁੰਮ ਰਿਹਾ ਸੀ ਫ਼ਲ ਦੀ ਖੁਸ਼ਬੂ ਇੰਨੀ ਵਧੀਆ ਸੀ ਕਿ ਅਨੰਦਮਈ ਹੋ ਕੇ ਰਾਣੀਆਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਰਾਜਾ ਵੀ ਇਸ ਖੁਸ਼ਬੂ ‘ਤੇ ਮੋਹਿਤ ਹੋ ਗਿਆ ਰਾਜੇ ਨੇ ਆਪਣੇ ਆਲੇ-ਦੁਆਲੇ ਦੇਖਿਆ, ਤਾਂ ਉਸ ਨੂੰ ਨਦੀ ‘ਚ ਰੁੜ੍ਹਦਾ ਆਉਂਦਾ ਫ਼ਲ ਦਿਖਾਈ ਦਿੱਤਾ ਰਾਜੇ ਨੇ ਉਸ ਨੂੰ ਚੁੱਕੇ ਕੇ ਆਪਣੇ ਸਿਪਾਹੀਆਂ ਨੂੰ ਦਿੱਤਾ ਤੇ ਕਿਹਾ ਕਿ ਕੋਈ ਉਸ ਨੂੰ ਖਾ ਕੇ ਵੇਖੇ ਕਿ ਇਹ ਫ਼ਲ ਕਿਹੋ-ਜਿਹਾ ਹੈ ਇੱਕ ਸਿਪਾਹੀ ਨੇ ਕਿਹਾ ਕਿ ਬਹੁਤ ਮਿੱਠਾ ਹੈ

ਇਸ ਤੋਂ ਬਾਅਦ ਰਾਜੇ ਨੇ ਵੀ ਉਸ ਫ਼ਲ ਨੂੰ ਖਾਧਾ ਤੇ ਅਨੰਦਮਈ ਹੋ ਉੱਠਿਆ ਉਸਨੇ ਆਪਣੇ ਸਿਪਾਹੀਆਂ ਨੂੰ ਉਸ ਦਰੱਖਤ ਨੂੰ ਲੱਭਣ ਦਾ ਆਦੇਸ਼ ਦਿੱਤਾ, ਜਿੱਥੋਂ ਇਹ ਫ਼ਲ ਆਇਆ ਸੀ ਕਾਫ਼ੀ ਮਿਹਨਤ ਤੋਂ ਬਾਅਦ ਰਾਜੇ ਦੇ ਸਿਪਾਹੀਆਂ ਨੇ ਦਰੱਖਤ ਲੱਭ ਲਿਆ ਉਨ੍ਹਾਂ ਨੂੰ ਨਦੀ ਕਿਨਾਰੇ ਉਹ ਸੁੰਦਰ ਦਰੱਖਤ ਨਜ਼ਰ ਆ ਗਿਆ ਉਸ ‘ਤੇ ਬਹੁਤ ਸਾਰੇ ਬਾਂਦਰ ਬੈਠੇ ਹੋਏ ਸਨ ਸਿਪਾਹੀਆਂ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਉਨ੍ਹਾਂ ਨੇ ਬਾਂਦਰਾਂ ਨੂੰ ਇੱਕ-ਇੱਕ ਕਰਕੇ ਮਾਰਨਾ ਸ਼ੁਰੂ ਕਰ ਦਿੱਤਾ ਬਾਂਦਰਾਂ ਨੂੰ ਜਖ਼ਮੀ ਵੇਖ ਕੇ ਮਹਾਂਕਪੀ ਨੇ ਸਮਝਦਾਰੀ ਤੋਂ ਕੰਮ ਲਿਆ ਉਸ ਨੇ ਇੱਕ ਵਾਂਸ ਦਾ ਡੰਡਾ ਦਰੱਖਤ ਤੇ ਪਹਾੜੀ ਦਰਮਿਆਨ ਪੁਲ਼ ਵਾਂਗ ਲਾ ਦਿੱਤਾ

ਮਹਾਂਕਪੀ ਨੇ ਸਾਰੇ ਬਾਂਦਰਾਂ ਨੂੰ ਉਸ ਦਰੱਖਤ ਨੂੰ ਛੱਡ ਕੇ ਪਹਾੜੀ ਦੇ ਦੂਜੇ ਪਾਸੇ ਜਾਣ ਦਾ ਆਦੇਸ਼ ਦਿੱਤਾ ਬਾਂਦਰਾਂ ਨੇ ਮਹਾਂਕਪੀ ਦੀ ਆਗਿਆ ਦਾ ਪਾਲਣ ਕੀਤਾ ਤੇ ਉਹ ਸਾਰੇ ਵਾਂਸ ਦੇ ਸਹਾਰੇ ਪਹਾੜੀ ਦੇ ਦੂਜੇ ਪਾਸੇ ਪਹੁੰਚ ਗਏ, ਪਰ ਇਸ ਦੌਰਾਨ ਡਰੇ-ਸਹਿਮੇ ਬਾਂਦਰਾਂ ਨੇ ਮਹਾਂਕਪੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਸਿਪਾਹੀਆਂ ਨੇ ਤੁਰੰਤ ਰਾਜੇ ਕੋਲ ਜਾ ਕੇ ਸਾਰੀ ਗੱਲ ਦੱਸੀ ਰਾਜਾ, ਮਹਾਂਕਪੀ ਦੀ ਵੀਰਤਾ ਤੋਂ ਬਹੁਤ ਖੁਸ਼ ਹੋਇਆ ਤੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਮਹਾਂਕਪੀ ਨੂੰ ਤੁਰੰਤ ਮਹਿਲ ਅੰਦਰ ਲੈ ਆਓ ਤੇ ਉਸਦਾ ਇਲਾਜ ਕਰਵਾਓ ਸਿਪਾਹੀਆਂ ਨੇ ਅਜਿਹਾ ਹੀ ਕੀਤਾ, ਪਰ ਜਦੋਂ ਮਹਾਂਕਪੀ ਨੂੰ ਮਹਿਲ ਲਿਆਂਦਾ ਗਿਆ, ਉਦੋਂ ਤੱਕ ਉਹ ਮਰ ਚੁੱਕਾ ਸੀ

ਸਿੱਖਿਆ: ਵੀਰਤਾ ਤੇ ਸਮਝਦਾਰੀ ਸਾਨੂੰ ਇਤਿਹਾਸ ਦੇ ਪੰਨਿਆਂ ‘ਚ ਜਗ੍ਹਾ ਦਿੰਦੀ ਹੈ ਨਾਲ ਹੀ ਇਸ ਕਹਾਣੀ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਹਰ ਮੁਸ਼ਕਲ ਘੜੀ ‘ਚ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।