ਅਕਾਲੀ ਭਾਜਪਾ ਗਠਜੋੜ ਤੀਜੀ ਵਾਰ ਬਣਾਏਗਾ ਸਰਕਾਰ: ਹਰਸਿਮਰਤ ਕੌਰ ਬਾਦਲ

Harsimrat Badal

ਸੱਚ ਕਹੂੰ ਨਿਊਜ਼ ਸ੍ਰੀ ਮੁਕਤਸਰ ਸਾਹਿਬ,
ਪੰਜਾਬ ‘ਚ ਵਿਕਾਸ ਦੀ ਜਿਹੜੀ ਲਹਿਰ ਚੱਲ ਰਹੀ ਹੈ, ਉਸਨੂੰ ਦੇਖ ਕੇ ਲੱਗਦਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਤੀਸਰੀ ਵਾਰ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਜਿੰਨਾ ਵਿਕਾਸ ਸੂਬੇ ‘ਚ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਕੀਤਾ ਹੈ, ਉਨ੍ਹਾਂ ਵਿਕਾਸ ਕਿਸੇ ਸਰਕਾਰ ਨਹੀਂ ਕੀਤਾ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ‘ਚ ਚੋਣ ਮੁਹਿੰਮ ਦਾ ਅਗਾਜ਼ ਕਰਦਿਆਂ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਇੱਕ ਬਾਦਲ ਸਰਕਾਰ ਹੀ ਹੈ, ਜੋ ਸੂਬੇ ਦੇ ਲੋਕਾਂ ਦੇ ਹੱਕਾਂ ਪ੍ਰਤੀ ਲੜਦੀ ਹੈ। ਇਸ ਮੌਕੇ ਉਨ੍ਹਾਂ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ਵਿੱਚ 4 ਫਰਵਰੀ ਨੂੰ ਭੁਗਤਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੀਰਾ ਸਿੰਘ ਚੜੇਵਾਨ, ਮਿੱਤ ਸਿੰਘ ਬਰਾੜ ਸਾਬਕਾ ਮਿੱਤ ਪ੍ਰਧਾਨ, ਹਰਪਾਲ ਸਿੰਘ ਬੇਦੀ ਪ੍ਰਧਾਨ ਨਗਰ ਕੌਂਸਲ ਮੁਕਤਸਰ, ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਆਦਿ ਤੋਂ ਇਲਾਵਾ ਵਾਰਡ ਕੌਂਸਲਰ ਤੇ ਸ਼ਹਿਰ ਵਾਸੀ ਹਾਜ਼ਰ ਸਨ।