ਜ਼ਿਲ੍ਹੇ ਦੀ ਸਾਧ-ਸੰਗਤ ਨੇ 256 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਗੁਰਗੱਦੀ ਦਿਵਸ

0

ਬਲਾਕ ਸਮਾਣਾ ਨੇ ਲੋੜਵੰਦ ਲੜਕੀ ਦੀ ਸ਼ਾਦੀ ‘ਚ ਕੀਤੀ ਸਹਾਇਤਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਵਿੱਤਰ ਗੁਰਗੱਦੀ ਦਿਵਸ ਅੱਜ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਗਿਆ। ਜ਼ਿਲ੍ਹੇ ਦੀ ਸਾਧ-ਸੰਗਤ ਵੱਲੋਂ 256 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਗੁਰਗੱਦੀ ਦਿਹਾੜਾ ਮਨਾਇਆ ਗਿਆ। ਇਸ ਤੋਂ ਇਲਾਵਾ ਬਲਾਕ ਸਮਾਣਾ ਦੀ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਸਹਿਯੋਗ ਦਿੱਤਾ ਗਿਆ। ਇਸ ਦੇ ਨਾਲ ਹੀ ਬਲਾਕ ਮਦਨਪੁਰ ਚਲਹੇੜੀ ਦੀ ਸਾਧ-ਸੰਗਤ ਵੱਲੋਂ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ 45 ਮੈਂਬਰ ਹਰਮਿੰਦਰ ਨੋਨਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਾਧ-ਸੰਗਤ ‘ਚ ਗੁਰਗੱਦੀ ਦਿਵਸ ਲਈ ਬਹੁਤ ਉਤਸ਼ਾਹ ਸੀ ਅਤੇ ਸਾਧ-ਸੰਗਤ ਵੱਲੋਂ ਇਹ ਦਿਨ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਗਿਆ। ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ 33 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਜਦਕਿ ਬਲਾਕ ਪਾਤੜ੍ਹਾਂ ਦੀ ਸਾਧ-ਸੰਗਤ ਵੱਲੋਂ 25 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ, ਬਲਾਕ ਨਾਭਾ ਵੱਲੋਂ 23, ਬਲਾਕ ਭਾਦਸੋਂ ਵੱਲੋਂ 23, ਬਲਾਕ ਬਠੋਈ ਡਕਾਲਾ ਵੱਲੋਂ 10, ਬਹਾਦਰਗੜ੍ਹ ਵੱਲੋਂ 8, ਸਮਾਣਾ ਵੱਲੋਂ 10, ਸਨੌਰ ਵੱਲੋਂ 5, ਭੁਨਰਹੇੜੀ ਵੱਲੋਂ 5, ਬਲਬੇੜਾ ਵੱਲੋਂ 5, ਧਬਲਾਨ ਵੱਲੋਂ 5, ਵਜੀਦਪੁਰ ਵੱਲੋਂ 5, ਅਜਰੋਰ ਵੱਲੋਂ 4, ਬਾਦਸ਼ਾਹਪੁਰ ਵੱਲੋਂ 4, ਦੇਵੀਗੜ੍ਹ ਵੱਲੋਂ 10, ਨਵਾਗਾਊ ਵੱਲੋਂ 2, ਮੱਲੇਵਾਲ ਵੱਲੋਂ 7, ਘਨੌਰ ਵੱਲੋਂ 15, ਲੋਚਮਾ ਵੱਲੋਂ 6, ਹਰਦਾਸਪੁਰ ਵੱਲੋਂ 3, ਸਾਧੋਹੇੜੀ ਵੱਲੋਂ 6, ਘੱਗਾ ਵੱਲੋਂ 6, ਬੰਮਣਾ ਵੱਲੋਂ 20, ਰਾਜਪੁਰਾ ਵੱਲੋਂ 10 ਅਤੇ ਮਵੀ ਕਲਾਂ ਬਲਾਕ ਵੱਲੋਂ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।

ਇਸ ਮੌਕੇ 45 ਮੈਂਬਰ ਕੁਲਵੰਤ ਰਾਏ, ਕਰਨਪਾਲ ਪਟਿਆਲਾ, ਹਰਮੇਲ ਘੱਗਾ, ਯੋਗੇਸ਼ ਨਾਭਾ, ਦਾਰਾ ਖਾਨ, ਅਮਰਜੀਤ ਸਿੰਘ, 45 ਮੈਂਬਰ ਪ੍ਰੇਮ ਲਤਾ, ਸੁਰਿੰਦਰ ਕੌਰ ਸਮਾਣਾ, ਯੂਥ 45 ਮੈਂਬਰ ਪ੍ਰੇਮ ਲਤਾ ਸਮੇਤ ਵੱਖ-ਵੱਖ ਬਲਾਕਾਂ ਦੇ ਜਿੰਮੇਵਾਰ ਅਤੇ ਸੰਮਤੀਆਂ ਦੇ ਜਿੰਮੇਵਾਰ ਹਾਜ਼ਰ ਸਨ।

ਬਲਾਕ ਸਮਾਣਾ ਦੀ ਸਾਧ-ਸੰਗਤ ਵੱਲੋਂ ਗੁਰਗੱਦੀ ਦਿਵਸ ਦੀ ਖੁਸ਼ੀ ਵਿੱਚ ਰਾਣੀ ਪੁੱਤਰੀ ਕਾਲਾ ਰਾਮ ਮੁਹੱਲਾ ਮਾਮਗੜ ਸਮਾਣਾ ਜੋ ਕਿ ਆਰਥਿਕ ਪੱਖੋਂ ਕਮਜੋਰ ਸੀ, ਦੀ ਸ਼ਾਦੀ ਵਿੱਚ ਰੋਟੀ ਪਾਣੀ ਦਾ ਇੰਤਜਾਮ ਅਤੇ ਹੋਰ ਸਹਾਇਤਾ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.