ਸਾਧ-ਸੰਗਤ ਨੇ 25 ਅਤਿ ਜਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ

0
52

ਸਾਧ-ਸੰਗਤ ਨੇ 25 ਅਤਿ ਜਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ

ਸਮਾਣਾ, (ਸੁਨੀਲ ਚਾਵਲਾ)। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ‘ਤੇ ਚਲਦਿਆਂ ਬਲਾਕ ਸਮਾਣਾ ਦੀ ਸਾਧ ਸੰਗਤ ਵੱਲੋਂ 25 ਅਤਿ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।

ਇਸ ਮੌਕੇ ਬਲਾਕ ਭੰਗੀਦਾਸ ਲਲਿਤ ਇੰਸਾਂ ਨੇ ਦੱਸਿਆ ਕਿ ਬਲਾਕ ਸਮਾਣਾ ਦੀ ਸਾਧ ਸੰਗਤ ਵੱਲੋਂ ਹਰ ਮਹੀਨੇ ਅਤਿ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਤੇ ਇਸੇ ਲੜੀ ਤਹਿਤ ਅੱਜ ਨਾਮ ਚਰਚਾ ਘਰ ਵਿਖੇ ਬਲਾਕ ਸਮਾਣਾ ਦੀ ਸਾਧ-ਸੰਗਤ ਵੱਲੋਂ 25 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਐਮ.ਐਸ.ਜੀ ਮਾਲ ਦੇ ਮਾਲਕ ਸਾਬਕਾ ਸਰਪੰਚ ਪ੍ਰੇਮੀ ਰਾਜ ਕੁਮਾਰ ਬਾਂਸਲ ਇੰਸਾਂ ਦੇ ਪਰਿਵਾਰ ਵੱਲੋਂ 10 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨੇਤਰਦਾਨੀ ਹਮੀਰ ਕੌਰ ਇੰਸਾਂ ਦੀ 5ਵੀਂ ਬਰਸੀ ਤੇ ਸਰੀਰਦਾਨੀ ਲਖਵੀਰ ਸਿੰਘ ਇੰਸਾਂ ਦੀ ਤੀਜੀ ਬਰਸੀ ਮੌਕੇ ਪਰਿਵਾਰ ਵੱਲੋਂ 15 ਅਤਿ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।

ਇਸ ਮੌਕੇ ਜਿਲ੍ਹਾ ਸੁਜਾਨ ਭੈਣ ਦਰਸ਼ਨਾਂ ਇੰਸਾਂ ਨੇ ਦੱਸਿਆ ਕਿ ਹਮੀਰ ਕੌਰ ਇੰਸਾਂ ਬਲਾਕ ਸਮਾਣਾ ਦੇ ਅੱਣਥਕ ਸੇਵਾਦਾਰ ਸਨ ਜੋ ਪਰਿਵਾਰ ਨਾਲੋਂ ਸਾਧ ਸੰਗਤ ਦੀ ਸੇਵਾ ਨੂੰ ਹਮੇਸ਼ਾ ਹੀ ਪਹਿਲ ਦਿੰਦੇ ਸਨ। ਉਨ੍ਹਾਂ ਕਿਹਾ ਕਿ ਨੇਤਰਦਾਨੀ ਹਮੀਰ ਕੌਰ ਇੰਸਾਂ ਦੇ ਪਤੀ ਜੇ.ਈ ਗੁਰਮੀਤ ਸਿੰਘ ਇੰਸਾਂ ਤੇ ਪੂਰਾ ਪਰਿਵਾਰ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੇਮੀ ਲਖਵੀਰ ਸਿੰਘ ਇੰਸਾਂ ਬਲਾਕ ਦੇ ਉਹ ਅਣਮੁੱਲੇ ਸੇਵਾਦਾਰ ਸਨ ਜਿਨ੍ਹਾਂ ਆਪਣੀ ਸਾਰੀ ਉਮਰ ਮਾਨਵਤਾ ਦੀ ਸੇਵਾ ਲਈ ਨਿਛਾਵਰ ਕਰ ਦਿੱਤੀ ਸੀ ਤੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਪਣਾ ਸਰੀਰਦਾਨ ਵੀ ਕਰ ਗਏ ਸਨ।

ਸਾਨੂੰ ਮਾਣ ਹੈ ਇਹੋ ਜਿਹੇ ਸੇਵਾਦਾਰਾਂ ‘ਤੇ ਜਿਹੜੇ ਮਾਨਵਤਾ ਭਲਾਈ ਦੇ ਕਾਰਜ ਕਰਦੇ ਸਨ ਤੇ ਸਾਨੂੰ ਇਨ੍ਹਾਂ ਸੇਵਾਦਾਰਾਂ ਤੋਂ ਸੇਧ ਲੈਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾਦਾਰ ਭੈਣ ਨੀਲਮ ਇੰਸਾਂ, ਅਰਵਿੰਦਰ ਕੌਰ ਇੰਸਾਂ, ਕਮਲਜੀਤ ਇੰਸਾਂ, ਸ਼ੀਲਾ ਇੰਸਾਂ, ਰੇਖਾ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸਣੇ ਸਾਧ ਸੰਗਤ ਹਾਜ਼ਰ ਸੀ।

 

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ