ਸਾਧ-ਸੰਗਤ ਨੇ ਬਜੁਰਗ ਵਿਧਵਾ ਔਰਤ ਦੇ ਘਰ ਦਾ ਫਰਸ਼ ਬਣਵਾਇਆ

ਸਾਧ-ਸੰਗਤ ਨੇ ਬਜੁਰਗ ਵਿਧਵਾ ਔਰਤ ਦੇ ਘਰ ਦਾ ਫਰਸ਼ ਬਣਵਾਇਆ

ਭਾਦਸੋਂ,  (ਸੁਸ਼ੀਲ ਕੁਮਾਰ) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਅੱਜ ਸ਼ਹਿਰ ਭਾਦਸੋਂ ਦੀ ਸਾਧ-ਸੰਗਤ ਵੱਲੋਂ ਇੱਕ ਬਜੁਰਗ ਅਤੇ ਵਿਧਵਾ ਔਰਤ ਪੁਸ਼ਪਾ ਦੇਵੀ ਦੇ ਘਰ ਵਿੱਚ ਫਰਸ਼ ਪਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਅਤੇ ਸਮਾਜ ਸੇਵੀ ਨਿਰਮਲ ਸਿੰਘ ਨਿੰਮਾ ਭਾਦਸੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਸ਼ਪਾ ਦੇਵੀ ਦੇ ਘਰ ਵਿੱਚ ਗੈਸ ਸਿਲੰਡਰ ਨਾਲ ਅੱਗ ਲੱਗ ਗਈ ਸੀ ਜਿਸ ਨਾਲ ਘਰ ਦੀ ਬਿਜਲੀ ਅਤੇ ਹੋਰ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਘਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ।

ਉਨ੍ਹਾਂ ਕਿਹਾ ਕਿ ਸਾਧ-ਸੰਗਤ ਦੇ ਸਹਿਯੋਗ ਨਾਲ ਘਰ ਦੀ ਬਿਜਲੀ ਫਿਟਿੰਗ ਕਰਵਾਈ ਗਈ ਅਤੇ ਫਰਿੱਜ ਵੀ ਠੀਕ ਕਰਵਾਇਆ ਗਿਆ। ਇਸ ਮੌਕੇ ਪੁਸ਼ਪਾ ਦੇਵੀ ਨੇ ਪੂਜਨੀਕ ਗੁਰੂ ਜੀ ਅਤੇ ਸਾਧ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਹੰਸ ਰਾਜ ਬਲਾਕ ਭੰਗੀਦਾਸ, ਦੀਪਕ 15 ਮੈਂਬਰ, ਰੂਪ ਚੰਦ ਸ਼ਹਿਰੀ ਭੰਗੀਦਾਸ, ਬਲਜੀਤ ਸਿੰਘ 15 ਮੈਂਬਰ , ਲਖਵੀਰ ਸਿੰਘ ਨਾਨੋਵਾਲ, ਰਾਮਪਾਲ ਬਾਬੂ ਜੀ, ਰਾਮਪਾਲ ਪਾਲਾ, ਰਾਹੁਲ, ਕਰਮਜੀਤ ਪੰਮਾ 15 ਮੈਂਬਰ, ਯੁਵਰਾਜ, ਸ਼ਹਿਰ ਵਾਸੀ ਸਹਿਯੋਗੀ ਜਗਦੀਸ਼ ਦੀਸਾ, ਬਿੱਟੂ ਅਤੇ ਹੋਰ ਕਾਫੀ ਮੈਂਬਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ