ਬਲਾਕ ਉਪਕਾਰ ਕਲੋਨੀ ਦੀ ਸਾਧ-ਸੰਗਤ ਨੇ ਵੰਡੇ 1500 ਮਾਸਕ, ਵੈਕਸੀਨੇਸ਼ਨ ਲਈ ਕੀਤਾ ਜਾਗਰੂਕ

Upkar-2-747x420

ਪੂਜਨੀਕ ਗੁਰੂ ਜੀ ਵੱਲੋਂ ਭੇਜੇ ਗਏ ਸੱਤਵੇਂ ਰੂਹਾਨੀ ਪੱਤਰ ’ਚ ਦਿੱਤੇ ਸੰਦੇਸ਼ ’ਤੇ ਕੀਤਾ ਅਮਲ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਕਾਰਜਾਂ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਇਸੇ ਲੜੀ ਤਹਿਤ ਪੂਜਨੀਕ ਗੁਰੂ ਜੀ ਵੱਲੋਂ ਸੱਤਵੀਂ ਰੂਹਾਨੀ ਚਿੱਠੀ ’ਚ ਦਿੱਤੇ ਗਏ ਸੰਦੇਸ਼ ’ਤੇ ਅਮਲ ਕਰਦਿਆਂ ਬਲਾਕ ਉਪਕਾਰ ਕਲੋਨੀ ਦੀ ਸਾਧ-ਸੰਗਤ ਨੇ ਸੈਂਕੜੇ ਲੋਕਾਂ ਨੂੰ 1500 ਮਾਸਕ ਵੰਡੇ। ਮੁੱਖ ਮਾਰਗ, ਗਲੀਆਂ, ਮੁਹੱਲਿਆਂ ’ਚ ਜਿੱਥੇ ਵੀ ਕੋਈ ਵਿਅਕਤੀ ਬਿਨਾ ਮਾਸਕ ਮਿਲਿਆ ਸੇਵਾਦਾਰਾਂ ਨੇ ਤੁਰੰਤ ਉਸ ਨੂੰ ਮਾਸਕ ਦਿੱਤਾ। ਇਸ ਦੌਰਾਨ ਸਾਧ-ਸੰਗਤ ਨੇ ਕੋਰੋਨਾ ਤੋਂ ਬਚਾਅ ਸਬੰਧੀ ਵੈਕਸੀਨ ਲਗਵਾਉਣ ਲਈ ਵੀ ਜਾਗਰੂਕ ਕੀਤਾ।

Upkar-3

15 ਮੈਂਬਰ ਕ੍ਰਿਸ਼ਨ ਇੰਸਾਂ, ਪ੍ਰਮੋਦ ਇੰਸਾਨ, ਸਤੀਸ਼ ਇੰਸਾਂ, ਅਮਨਪ੍ਰੀਤ ਇੰਸਾਂ ਅਤੇ ਕਰਨ ਇੰਸਾਂ, ਸੰਤੋਸ਼ ਇੰਸਾਂ, ਪਾਰਸ ਇੰਸਾਂ, ਅਮਨ ਇੰਸਾਂ, ਜੀਤੂ ਇੰਸਾਂ, ਕ੍ਰਿਸ਼ਨ ਇੰਸਾਂ, ਸੁਖਵਿੰਦਰ ਇੰਸਾਂ, ਸੁਖਦੇਵ ਇੰਸਾਂ, ਹਰਪ੍ਰੀਤ ਇੰਸਾਂ, ਸੁਖਨਪ੍ਰੀਤ ਇੰਸਾਂ, ਸਾਹਿਲ ਇੰਸਾਂ ਅਤੇ ਮਾਸਕ ਸਿਲਾਈ ਦੀ ਸੇਵਾ ਵਿੱਚ ਸੁਜਾਨ ਭੈਣ ਸੁਮਨ ਇੰਸਾਂ, ਪੂਜਾ ਇੰਸਾਂ, ਸੁਸ਼ਮਾ, ਵੀਰਪਾਲ, ਰੀਨਾ ਇੰਸਾਂ ਅਤੇ ਸੁਖਪਾਲ ਇੰਸਾਂ, ਗਗਨ ਇੰਸਾਂ, ਮੰਜੂ ਇੰਸਾਂ, ਪੂਜਾ ਇੰਸਾਂ, ਅਨੀਤਾ ਇੰਸਾਂ, ਚਰਨਜੀਤ ਇੰਸਾਂ, ਵੰਦਨਾ ਇੰਸਾਂ, ਮਲਕੀਤ ਇੰਸਾਂ, ਤੁਲਸੀ ਇੰਸਾਂ, ਸੁਖਪਾਲ ਇੰਸਾਂ, ਊਸ਼ਾ ਇੰਸਾਂ ਅਤੇ ਰਜਨੀ ਇੰਸਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।

Upkar-1

ਜਿਕਰਯੋਗ ਹੈ ਕਿ ਪੂਜਨੀਕ ਗੂਰੂ ਜੀ ਨੇ ਆਪਣੇ ਸੱਤਵੇਂ ਰੂਹਾਨੀ ਪੱਤਰ ’ਚ ਸੰਦੇਸ਼ ਭੇਜਿਆ ਸੀ ਕਿ ਅਸੀਂ ਕੋਰੋਨਾ ਦੀ ਵੈਕਸੀਨ ਕੋਵੀਡਸ਼ੀਲ ਲਗਵਾ ਲਈ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਨਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਗਵਾਈ ਉਹ ਲਗਵਾ ਲੈਣ। 136ਵੇਂ ਕਾਰਜ ਦੇ ਰੂਪ ’ਚ ਸਾਧ ਸੰਗਤ ਪ੍ਰਣ ਕਰੇ ਕਿ ਸਭ ਕੋਰੋਨਾ ਵੈਕਸੀਨ ਲਗਵਾਵਾਂਗੇ ਤੇ ਦੂਜਿਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਾਂਗੇ। 137 ਵੇਂ ਮਾਨਵਤਾ ਭਲਾਈ ਕਾਰਜ ਵਜੋਂ ਮਾਸਕ ਲਾਵਾਂਗੇ ਤੇ ਲਗਵਾਵਾਂਗੇ ਤੇ ਜ਼ਰੂਰਤਮੰਦਾਂ ਨੂੰ ਮੁਫਤ ’ਚ ਮਾਸਕ ਦੇਵਾਂਗੇ ਤੇ 7 ਫੁੱਟ ਦੀ ਦੂਰੀ ਬਣਾ ਕੇ ਰੱਖਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ