ਡੇਰਾ ਵਿਰੋਧੀ ਤਾਕਤਾਂ ਤੋਂ ਸਾਧ-ਸੰਗਤ ਪੂਰੀ ਤਰ੍ਹਾਂ ਸੁਚੇਤ ਰਹੇ : ਸੰਦੀਪ ਕੌਰ ਇੰਸਾਂ

ਡੇਰਾ ਵਿਰੋਧੀ ਤਾਕਤਾਂ ਤੋਂ ਸਾਧ-ਸੰਗਤ ਪੂਰੀ ਤਰ੍ਹਾਂ ਸੁਚੇਤ ਰਹੇ : ਸੰਦੀਪ ਕੌਰ ਇੰਸਾਂ

ਸਰਸਾ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਵਿਰੋਧੀ ਮਾਨਸਿਕਤਾ ਦੇ ਕੁਝ ਲੋਕਾਂ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਪਾ ਕੇ ਪੂਜਨੀਕ ਗੁਰੂ ਜੀ ਦੇ ਸਵਰੂਪ ਸਬੰਧੀ ਮਨਘੜਤ ਗੱਲਾਂ ਕਹੀਆਂ ਗਈਆਂ ਹਨ ਇਸ ਸਬੰਧੀ ਡੇਰਾ ਸੱਚਾ ਸੌਦਾ ਦੀ ਬੁਲਾਰਨ ਸੰਦੀਪ ਕੌਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਬੰਧੀ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਵਾਂ ਬਹੁਤ ਹੀ ਨਿੰਦਣਯੋਗ ਹਨ

ਬੁਲਾਰਾ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਇਹ ਕਹਿਣਾ ਕਿ ਪੂਜਨੀਕ ਗੁਰੂ ਜੀ ਅਸਲੀ ਨਹੀਂ?ਹਨ, ਬਿਲਕੁਲ ਬੇਬੁਨਿਆਦ ਹੈ ਉਨ੍ਹਾਂ ਕਿਹਾ ਕਿ ਇਹ ਅਫਵਾਵਾਂ ਹਮੇਸ਼ਾ ਅਫਵਾਹਾਂ ਹੀ ਰਹਿੰਦੀਆਂ ਹਨ ਬੁਲਾਰਨ ਸੰਦੀਪ ਇੰਸਾਂ ਨੇ ਕਿਹਾ ਕਿ ਇਹ ਸਭ ਸਾਧ-ਸੰਗਤ ਅਤੇ ਆਮ ਲੋਕਾਂ ਨੂੰ ਗੁਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ, ਇਸੇ ਨੀਅਤ ਨਾਲ ਇਹ ਬਿਆਨ ਦਿੱਤੇ ਜਾ ਰਹੇ ਹਨ, ਇਨ੍ਹਾਂ ’ਚ ਕੋਈ ਵੀ ਸੱਚਾਈ ਨਹੀਂ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਅਫਵਾਹਾਂ ਫੈਲਾਉਣ ਵਾਲੇ ਡੇਰਾ ਸੱਚਾ ਸੌਦਾ ਵਿਰੋਧੀ ਮਾਨਸਿਕਤਾ ਦੇ ਲੋਕ ਨਾ ਸਿਰਫ ਗਲਤ ਜਾਣਕਾਰੀ ਦੇ ਰਹੇ ਹਨ, ਸਗੋਂ ਕਾਨੂੰਨ ਵਿਵਸਥਾ ਅਤੇ ਨਿਆਂਇਕ ਪ੍ਰਕਿਰਿਆ ਨੂੰ ਵੀ ਗਲਤ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੇ ਪੈਰੋਲ ਦਿੱਤੀ ਹੈ

ਡੇਰਾ ਬੁਲਾਰਨ ਨੇ ਕਿਹਾ ਕਿ ਸਮਾਜ ਵਿਰੋਧੀ ਲੋਕਾਂ ਵੱਲੋਂ ਕਹੀਆਂ ਜਾਣ ਵਾਲੀਆਂ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮੂਰਖਤਾ ਭਰੀਆਂ ਸਟੇਟਮੈਂਟ ਹਨ, ਜੋ ਪਾਸ ਆਨ ਹੋ ਰਹੀਆਂ ਹਨ ਉਨ੍ਹਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਪੂਜਨੀਕ ਗੁਰੂ ਜੀ ’ਤੇ ਪੂਰਾ ਦ੍ਰਿੜ ਵਿਸ਼ਵਾਸ ਹੈ ਅਤੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਦੀ ਦਾਲ ਨਹੀਂ ਗਲਣ ਵਾਲੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਮਾਨਵਤਾ ਭਲਾਈ ਦੇ 139 ਕਾਰਜ ਲਗਾਤਾਰ ਕਰ ਰਹੀ ਹੈ ਅਤੇ ਭਵਿੱਖ ’ਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੇ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ