ਸਾਧੂ ਧਰਮਸੋਤ ਫਸੇ ਨਵੇਂ ਵਿਵਾਦ ‘ਚ, ਚੋਣਾਂ ’ਚ ਨਹੀਂ ਦਿੱਤੀ 500 ਗਜ਼ ਦੇ ਪਲਾਟ ਦੀ ਜਾਣਕਾਰੀ

sadhu singh dharmsot

ਪੰਜਾਬ ਵਿਜੀਲੈਂਸ ਨੇ ਕੀਤੀ ਚੋਣ ਕਮਿਸ਼ਨ ਕੋਲ ਪਹੁੰਚ, ਕਾਰਵਾਈ ਕਰਨ ਦੀ ਕੀਤੀ ਮੰਗ

  • ਭਾਰਤੀ ਚੋਣ ਕਮਿਸ਼ਨ ਲਏਗਾ ਫੈਸਲਾ, ਕੀ ਹੋ ਸਕੇਗੀ ਕਾਰਵਾਈ ?

(ਅਸ਼ਵਨੀ ਚਾਵਲਾ) ਚੰਡੀਗੜ। ਨਾਭਾ ਜੇਲ੍ਵ ਵਿੱਚ ਬੰਦ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਹੁਣ ਨਵੇਂ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸਾਧੂ ਸਿੰਘ ਧਰਮਸੋਤ ਵੱਲੋਂ ਲਗਭਗ ਇੱਕ ਸਾਲ ਪਹਿਲਾਂ 2021 ਵਿੱਚ ਮੁਹਾਲੀ ਵਿਖੇ ਕਰੋੜਾਂ ਰੁਪਏ ਦੇ 500 ਗਜ਼ ਦੇ ਇੱਕ ਪਲਾਟ ਦੀ ਖਰੀਦ ਤਾਂ ਕੀਤੀ ਪਰ ਇਸ ਪਲਾਟ ਦੀ ਜਾਣਕਾਰੀ ਪੰਜਾਬ ਵਿਧਾਨ ਸਭਾ ਚੋਣਾਂ ਦਰਮਿਆਨ ਭਾਰਤੀ ਚੋਣ ਕਮਿਸ਼ਨ ਨੂੰ ਆਪਣੇ ਹਲਫ਼ ਬਿਆਨ ਵਿੱਚ ਨਹੀਂ ਦਿੱਤੀ। ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਹੁਣ ਚੋਣ ਕਮਿਸ਼ਨ ਦੇਖ ਰਿਹਾ ਹੈ ਕਿ ਨਿਯਮਾਂ ਅਨੁਸਾਰ ਸਾਧੂ ਸਿੰਘ ਧਰਮਸੋਤ ’ਤੇ ਹਲਫ਼ ਬਿਆਨ ਵਿੱਚ ਜਾਣਕਾਰੀ ਲੁਕਾਉਣ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ?

ਪੰਜਾਬ ਵਿਜੀਲੈਂਸ ਵੱਲੋਂ ਲਿਖੇ ਗਏ ਆਪਣੇ ਪੱਤਰ ਵਿੱਚ ਦੱਸਿਆ ਹੈ ਕਿ ਮੁਹਾਲੀ ਦੇ ਸੈਕਟਰ 80 ਵਿੱਚ ਸਾਧੂ ਸਿੰਘ ਧਰਮਸੋਤ ਦੀ ਪਤਨੀ ਸੀਲਾ ਦੇਵੀ ਦੇ ਨਾਂਅ ’ਤੇ 500 ਗਜ ਦੇ ਪਲਾਟ ਨੰਬਰ 27 ਦੀ ਮਈ 2021 ਵਿੱਚ ਖ਼ਰੀਦ ਕੀਤੀ ਗਈ ਸੀ। ਇਸ ਪਲਾਟ ਨੂੰ ਖ਼ਰੀਦਣ ਤੋਂ ਬਾਅਦ ਇਹ ਸਾਧੂ ਸਿੰਘ ਧਰਮਸੋਤ ਦੀ ਜਾਇਦਾਦ ਵਿੱਚ ਸ਼ਾਮਲ ਹੋ ਜਾਂਦਾ ਹੈ ਪਰ ਸਾਧੂ ਸਿੰਘ ਧਰਮਸੋਤ (Sadhu Singh Dharamsot ) ਵੱਲੋਂ ਜਨਵਰੀ 2022 ਵਿੱਚ ਚੋਣ ਲੜਨ ਮੌਕੇ ਭਾਰਤੀ ਚੋਣ ਕਮਿਸ਼ਨ ਨੂੰ ਦਿੱਤੇ ਗਏ ਆਪਣੇ ਹਲਫ਼ ਬਿਆਨ ਵਿੱਚ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਹਾਲਾਂਕਿ ਇਸ ਪਲਾਟ ਨੂੰ 2 ਮਾਰਚ 2022 ਵਿੱਚ ਰਾਜ ਕੁਮਾਰ ਅਤੇ ਕਸ਼ਮੀਰ ਸਿੰਘ ਦੇ ਨਾਂਅ ‘ਤੇ ਟਰਾਂਸਫਰ ਕਰ ਦਿੱਤਾ ਗਿਆ ਸੀ ਪਰ ਚੋਣ ਲੜਨ ਮੌਕੇ ਸਾਧੂ ਸਿੰਘ ਧਰਮਸੋਤ ਦੀ ਪਤਨੀ ਸੀਲਾ ਦੇਵੀ ਹੀ ਇਸ ਦੀ ਮਾਲਕ ਸੀ।

ਭਾਰਤੀ ਚੋਣ ਕਮਿਸ਼ਨ ਵੱਲੋਂ ਹੀ ਕੀਤੀ ਜਾਵੇਗੀ ਕਾਰਵਾਈ

ਜਿਸ ਕਾਰਨ ਭਾਰਤੀ ਚੋਣ ਕਮਿਸ਼ਨ ਦੇ ਐਕਟ 1951 ਦੇ ਤਹਿਤ ਧਾਰਾ 127ਏ ਤਹਿਤ ਮਾਮਲਾ ਬਣਦਾ ਹੈ ਪਰ ਇਸ ਮਾਮਲੇ ਵਿੱਚ ਕਾਰਵਾਈ ਚੋਣ ਕਮਿਸ਼ਨ ਵੱਲੋਂ ਹੀ ਕੀਤੀ ਜਾਣੀ ਹੈ। ਇਸ ਲਈ ਪੰਜਾਬ ਵਿਜੀਲੈਂਸ ਵੱਲੋਂ ਕਾਰਵਾਈ ਲਈ ਲਿਖਿਆ ਹੈ। ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀ ਪੰਜਾਬ ਐਸ ਕਰੁਣਾ ਰਾਜੂ ਨੇ ਦੱਸਿਆ ਕਿ ਉਨਾਂ ਕੋਲ ਪੱਤਰ ਆ ਗਿਆ ਹੈ ਅਤੇ ਉਨਾਂ ਨੇ ਇਸ ਪੱਤਰ ਨੂੰ ਦਿੱਲੀ ਵਿਖੇ ਭਾਰਤੀ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਹੀ ਆਦੇਸ਼ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਕੀ ਕਾਰਵਾਈ ਕਰਨੀ ਹੈ ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here