ਕੁੱਲ ਜਹਾਨ

ਸਾਹੀਵਾਲ ਕਾਂਡ: ਚਸ਼ਮਦੀਦ ਦਾ ਖੁਲਾਸਾ

Sahilwal, Incident, Eyewitness

ਕਿਹਾ, ਘਟਨਾ ਤੋਂ ਪਹਿਲਾਂ ਪੁਲਿਸ ਮੁਲਾਜ਼ਮ ਨੇ ਫੋਨ ‘ਤੇ ਕੀਤੀ ਗੱਲ

ਲਾਹੌਰ | ਪਾਕਿਸਤਾਨ ਦੇ ਸਾਹੀਵਾਲ ਨੇੜੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਵੱਲੋਂ ਆਪਣੇ ਮਾਤਾ-ਪਿਤਾ ਅਤੇ ਵੱਡੀ ਭੈਣ ਦੇ ਕਤਲ ਦੇ ਗਵਾਹ ਅੱਠ ਸਾਲਾ ਲੜਕੇ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਪਰਿਵਾਰ ਨੂੰ ਇੱਕ ਤੋਂ ਬਾਅਦ ਇੱਕ ਗੋਲੀ ਮਾਰਨ ਤੋਂ ਪਹਿਲਾਂ ਸੀਟੀਡੀ ਮੁਲਾਜ਼ਮਾਂ ‘ਚੋਂ ਇੱਕ ਨੇ ਫੋਨ ‘ਤੇ ਕਿਸੇ ਨਾਲ ਗੱਲ ਕੀਤੀ ਸੀ ਇਸ ਘਟਨਾ ਦੀ ਜਾਂਚ ਕਰ ਰਹੀ ਸਾਂਝੀ ਟੀਮ ਨੂੰ ਸੌਂਪੇ ਆਪਣੇ ਲਿਖਤੀ ਬਿਆਨ ‘ਚ ਉਮਰ ਖਲੀਲ ਨੇ ਇਹ ਵੀ ਖੁਲਾਸਾ ਕੀਤਾ ਕਿ ਹਥਿਆਰਾਂ ਨਾਲ ਲੈਸ ਹਥਿਆਰਬੰਦ ਵਿਅਕਤੀਆਂ ਨੇ ਸਭ ਤੋਂ ਪਹਿਲਾਂ ਜੀਸ਼ਾਨ (ਗੁਆਂਢੀ ਜਿਸ ਨੂੰ ਸੀਟੀਡੀ ਅੱਤਵਾਦੀ ਦੱਸ ਰਹੀ ਹੈ) ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਅਤੇ ਭੈਣ ‘ਤੇ ਗੋਲੀ ਚਲਾਉਣ ਤੋਂ ਪਹਿਲਾਂ ਫੋਨ ‘ਤੇ ਕਿਸੇ ਨਾਲ ਗੱਲ ਕੀਤੀ ਘਟਨਾ ਦੇ ਗਵਾਹ ਨੇ ਪੁਲਿਸ ਦੇ ਉਸ ਬਿਆਨ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਕਿਸੇ ਨੇ ਕਾਰ ਦੇ ਅੰਦਰੋਂ ਜਾਂ ਮੋਟਰਸਾਈਕਲ ਤੋਂ ਪਹਿਲਾਂ ਸੀਟੀਡੀ ਮੁਲਾਜ਼ਮਾਂ ‘ਤੇ ਗੋਲੀ ਚਲਾਈ ਸੀ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵੀ ਝੂਠ ਹੈ ਕਿ ਪੁਲਿਸ ਨੇ ਕਾਰ ‘ਚੋਂ ਅੱਤਵਾਦ ਦਾ ਕੋਈ ਸਾਮਾਨ ਮਿਲਿਆ

ਲੜਕੇ ਨੇ ਕਿਹਾ ਕਿ ਉਹ ਆਪਣੀ ਮਾਂ ਨਬੀਲਾ, ਪਿਤਾ ਖਲੀਲ ਅਹਿਮਦ, ਵੱਡੀ ਭੈਣ ਅਰੀਬਾ ਅਤੇ ਛੋਟੀਆਂ ਭੈਣਾਂ ਮੁਨੀਆ ਅਤੇ ਹਦੀਆ ਨਾਲ ਗੁਆਂਢੀ ਜੀਸ਼ਾਨ ਨਾਲ 19 ਜਨਵਰੀ ਨੂੰ ਲਾਹੌਰ ਤੋਂ ਰਵਾਨਾ ਹੋਇਆ ਉਸ ਨੇ ਕਿਹਾ ਕਿ ਸਾਡੇ ਗੁਆਂਢੀ ਜੀਸ਼ਾਨ ਕਾਰ ਚਲਾ ਰਹੇ ਸਨ ਅਤੇ ਜਦੋਂ ਅਸੀਂ ਸਾਹੀਵਾਲ ਦੇ ਕਾਦਿਰਾਬਾਦ ਇਲਾਕੇ ਨੇੜੇ ਪਹੁੰਚੇ ਤਾਂ ਅਚਾਨਕ ਪਿੱਛੋਂ ਹਥਿਆਰਬੰਦ ਵਿਅਕਤੀਆਂ ਨੇ ਸਾਡੀ ਕਾਰ ‘ਤੇ ਗੋਲੀਆਂ ਚਲਾਈਆਂ ਗਵਾਹ ਮੁਤਾਬਕ ਵੱਡੇ ਪੱਧਰ ‘ਤੇ ਗੋਲੀਬਾਰੀ ਦੇ ਨਤੀਜੇ ਵਜੋਂ ਕਾਰ ਨੇ ਫੁੱਟਪਾਥ ਨੂੰ ਟੱਕਰ ਮਾਰ ਦਿੱਤੀ ਕੁਝ ਪੁਲਿਸ ਮੁਲਾਜ਼ਮ ਆਪਣੇ ਢੱਕੇ ਹੋਏ ਚਿਹਰਿਆਂ ਨਾਲ ਦੋ ਵੈਨਾਂ ‘ਚ ਉੱਥੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਚਾਚਾ ਜੀਸ਼ਾਨ ‘ਤੇ ਗੋਲੀ ਚਲਾ ਦਿੱਤੀ ਤੇ ਉਸ ਨੂੰ ਮੌਕੇ ‘ਤੇ ਹੀ ਮਾਰ ਦਿੱਤਾ

ਉਸ ਨੇ ਕਿਹਾ ਕਿ ਫਿਰ ਇੱਕ ਪੁਲਿਸ ਵਾਲੇ ਨੇ ਕਿਸੇ ਨੂੰ ਫੋਨ ਕੀਤਾ ਅਤੇ ਮੇਰੇ ਪਿਤਾ ਨੇ ਉਨ੍ਹਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਨੂੰ ਨਾ ਮਾਰਨ ਦੀ ਬੇਨਤੀ ਕੀਤੀ ਉਮੈਰ ਨੇ ਗੋਲੀਬਾਰੀ ਕਰਨ ਵਾਲੇ ਦਸਤੇ ਦੇ ਸਾਹਮਣੇ ਆਪਣੇ ਪਿਤਾ ਦੀ ਆਖਰੀ ਅਪੀਲ ਨੂੰ ਯਾਦ ਕਰਦਿਆਂ ਕਿਹਾ, ‘ਕਿਰਪਾ ਕਰਕੇ ਪੈਸੇ ਲੈ ਲਓ ਅਤੇ ਸਾਨੂੰ ਨਾ ਮਾਰੋ’ ਪਰ ਦਸਤੇ ਨੇ ਉਸ ਦੇ ਪਿਤਾ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੇ ਫੋਨ ‘ਤੇ ਗੱਲਬਾਤ ਖਤਮ ਕਰਨ ਤੋਂ ਬਾਅਦ ਆਪਣੇ ਸਹਿਯੋਗੀਆਂ ਨੂੰ ਸੰਕੇਤ ਦਿੱਤਾ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲਾ ਦਿੱਤੀ ਗਈ ਉਮੈਰ ਨੇ ਕਿਹਾ, ਅੱਗ ਲੱਗਣ ਦੇ ਨਤੀਜੇ ਵਜੋਂ ਮੇਰੇ ਪਿਤਾ, ਮਾਂ ਅਤੇ ਵੱਡੀ ਭੈਣ ਦੀ ਤੁਰੰਤ ਮੌਤ ਹੋ ਗਈ, ਜਦੋਂਕਿ ਮੇਰੇ ਪੈਰ ‘ਚ ਅਤੇ ਮੇਰੀ ਛੋਟੀ ਭੈਣ ਨੂੰ ਗੋਲੀ ਲੱਗੀ ਘਟਨਾ ਦੇ ਚਸ਼ਮਦੀਦ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਤੇ ਉਸ ਦੀਆਂ ਛੋਟੀਆਂ ਭੈਣਾਂ ਬਚ ਗਈਆਂ ਪਰ ਮਰਨ ਤੋਂ ਪਹਿਲਾਂ ਮੇਰੀ ਮਾਂ ਨੇ ਮੇਰੀ ਰੱਖਿਆ ਕੀਤੀ ਤੇ ਮੇਰੀ ਸਭ ਤੋਂ ਛੋਟੀ ਭੈਣ ਹਾਦੀਆ ਨਾਲ ਸੀਟ ਦੇ ਹੇਠਾਂ ਧੱਕ ਦਿੱਤਾ ਜਦੋਂਕਿ ਮੇਰੇ ਪਿਤਾ ਨੇ ਮੁਨੀਬਾ ਨੂੰ ਗੋਲੀਆਂ ਤੋਂ ਬਚਾਉਣ ਲਈ ਆਪਣੇ ਨਾਲ ਲਾ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top