Uncategorized

ਸਾਇਨਾ ਬਣੀ ਅਸਟਰੇਲੀਅਨ ਓਪਨ ਚੈਂਪੀਅਨ

 

 ਫਾਈਨਲ ਮੁਕਾਬਲੇ ‘ਚ ਚੀਨ ਦੀ ਸੂਨ ਯੂ ਨੂੰ ਹਰਾਇਆ
ਸਿਡਨੀ, (ਏਜੰਸੀ) ਵਿਸ਼ਵ ਦੀ ਅੱਠਵੇਂ ਨੰਬਰ ਦੀ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਸੱਤ ਲੱਖ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਅਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਚੀਨ ਦੀ ਸੂਨ ਯੂ ਨੂੰ ਹਰਾ ਕੇ ਮਹਿਲਾ ਸਿੰਗਲ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਰੀਓ ਓਲੰਪਿਕ ‘ਚ ਭਾਰਤ ਦੀ ਤਮਗਾ ਉਮੀਦ ਸੱਤਵਾਂ ਦਰਜਾ ਪ੍ਰਾਪਤ ਸਾਇਨਾ ਨੇ ਮਹਿਲਾ ਸਿੰਗਲ ਸੈਮੀਫਾਈਨਲ ‘ਚ ਇੱਕ ਘੰਟਾ 11 ਮਿੰਟ ਤੱਕ ਚੱਲੇ ਸਖ਼ਤ ਮੁਕਾਬਲੇ ‘ਚ ਗੈਰ ਦਰਜਾ ਪ੍ਰਾਪਤ ਸੂਨ ਯੂ ਨੂੰ 11-21, 21-14, 21-19 ਨਾਲ ਹਰਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ ਟੂਰਨਾਮੈਂਟ ‘ਚ ਬਾਕੀ  ਭਾਰਤੀ ਖਿਡਾਰੀਆਂ ਦੇ ਬਾਹਰ ਹੋ ਜਾਣ ਤੋਂ ਬਾਅਦ ਉੱਥੇ ਹੀ ਇਕੱਲੀ ਅਗਵਾਈਕਾਰ ਬਚੀ ਸੀ ਪਿਛਲੇ ਕੁਝ ਸਮੇਂ ਤੋਂ ਸੱਟ ਨਾਲ ਜੁਝ ਰਹੀ ਸਾਇਨਾ ਲਈ ਅਸਟਰੇਲੀਅਲ ਓਪਨ ਸਾਲ ਦਾ ਪਹਿਲਾ ਖਿਤਾਬ ਹੈ ਇਸ ਤੋਂ ਇਲਾਵਾ ਇਹ ਸਾਇਨਾ ਦਾ ਦੂਜਾ ਅਸਟਰੇਲੀਅਨ ਓਪਨ ਖਿਤਾਬ ਵੀ ਹੈ ਭਾਰਤੀ ਖਿਡਾਰਨ ਇੱਥੇ ਆਉਣ ਤੋਂ ਪਹਿਲਾਂ ਹੋਏ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ਤੱਕ ਪਹੁੰਚ ਸਕੀ ਸੀ ਉੱਥੇ ਹੀ ਸਾਇਨਾ 2016 ‘ਚ ਇੰਡੀਆ ਓਪਨ ਸੁਪਰ ਸੀਰੀਜ, ਮਲੇਸ਼ੀਆ ਸੁਪਰ ਸੀਰੀਜ, ਸਵਿੱਸ ਓਪਨ ਗ੍ਰਾਂ ਪ੍ਰੀ ਅਤੇ ਏਸ਼ੀਆਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਹਾਰੀ ਸੀ ਇਸ ਤੋਂ ਇਲਾਵਾ ਉਹ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਹਾਰ ਗਈ ਸੀ ਰੀਓ ਓਲੰਪਿਕ ਤੋਂ ਪਹਿਲਾਂ ਸਾਇਨਾ ਦੀ ਇਹ ਜਿੱਤ ਕਾਫ਼ੀ ਮਾਈਨੇ ਰੱਖਦੀ ਹੈ ਜੋ ਉਸ ਦੇ ਆਤਮ ਵਿਸ਼ਵਾਸ ਨੂੰ ਵਧਾਵੇਗੀ ਵਿਸ਼ਵ ਦੀ 12ਵੇਂ ਨੰਬਰ ਦੀ ਖਿਡਾਰਨ ਖਿਲਾਫ਼ ਸਾਇਨਾ ਦੀ ਇਹ ਕੈਰੀਅਰ ਦੇ ਹੁਣ ਤੱਕ ਦੇ ਸੱਤ ਮੁਕਾਬਲਿਆਂ ‘ਚ 6ਵੀਂ ਜਿੱਤ ਹੈ ਸੱਤਵਾਂ ਦਰਜਾ ਪ੍ਰਾਪਤ ਸਾਇਨਾ ਸੂਨ ਨੂੰ ਪਿਛਲੇ ਸਾਲ ਹੀ ਚਾਰ ਵਾਰ ਚਾਈਨਾ ਓਪਨ, ਅਸਟਰੇਲੀਅਨ ਓਪਨ, ਮਲੇਸ਼ੀਆ ਓਪਨ ਅਤੇ ਆਲ ਇੰਗਲੈਂਡ ‘ਚ ਹਰਾ ਚੁੱਕੀ ਹੈ ਚੀਨੀ ਖਿਡਾਰਨ ਨੇ ਇੱਕੋ ਇੱਕ ਵਾਰ ਸਾਲ 2013 ‘ਚ ਸਾਇਨਾ ਨੂੰ ਚਾਇਨਾ ਓਪਨ ‘ਚ ਹਰਾਇਆ ਸੀ

 

ਪ੍ਰਸਿੱਧ ਖਬਰਾਂ

To Top