ਸਾਇਨਾ-ਕਸ਼ਯਪ ਕਰਣਗੇ ਸ਼ਾਦੀ

 

ਹੈਦਰਾਬਾਦ ਦੇ ਭਾਰਤੀ ਬੈਡਮਿੰਟਨ ਸਟਾਰ ਕਸ਼ਯਪ ਅਤੇ ਸਾਇਨਾ ਦਸੰਬਰ ਂਚ ਕਰ ਸਕਦੇ ਹਨ ਸ਼ਾਦੀ

ਨਵੀਂ ਦਿੱਲੀ, 26 ਸਤੰਬਰ

 

ਸਟਾਰ ਬੈਡਮਿੰਟਨ ਖਿਡਰੀ ਸਾਇਨਾ ਨੇਹਵਾਲ ਛੇਤੀ ਹੀ ਸ਼ਾਦੀਸ਼ੁਦਾ ਜਿੰਦਗੀ ‘ਚ ਪੈਰ ਰੱਖਣ ਦੀ ਤਿਆਰੀ ‘ਚ ਹੈ ਮੰਨਿਆ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਸਾਇਨਾ ਅਤੇ ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ.ਕਸ਼ਯਪ ਸਾਲ ਦੇ ਆਖ਼ਰ ‘ਚ ਵਿਆਹੁਤਾ ਜੋੜੇ ‘ਚ ਬਦਲ ਸਕਦੇ ਹਨ
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ 28 ਸਾਲਾ ਸਾਈਨਾ ਇਸ ਸਾਲ 16 ਦਸੰਬਰ ਨੂੰ ਬੇਹੱਦ ਨਿੱਜੀ ਸਮਾਗਮ ‘ਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੀ ਹੈ ਹਾਲਾਂਕਿ ਸ਼ਾਦੀ ਤੋਂ 5 ਦਿਨ ਬਾਅਦ 21 ਦਸੰਬਰ ਨੂੰ ਵੱਡੇ ਸਮਾਗਮ ‘ਚ ਕਈ ਲੋਕਾਂ ਨੂੰ ਸੱਦਾ ਦਿੱਤੇ ਜਾਣ ਦੀ ਖ਼ਬਰ ਹੈ

 
32 ਸਾਲਾ ਪਾਰੁਪੱਲੀ ਕਸ਼ਯਪ ਦੀ ਗਿਣਤੀ ਦੇਸ਼ ਦੇ ਸਰਵਸ੍ਰੇਸ਼ਠ ਪੁਰਸ਼ ਬੈਡਮਿੰਟਨ ਖਿਡਾਰੀਆਂ ‘ਚ ਕੀਤੀ ਜਾਂਦੀ ਹੈ ਉਹਨਾਂ 2014 ਦੀਆਂ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਿਆ ਸੀ, ਉਸ ਤੋਂ ਬਾਅਦ ਆਸਟਰੇਲੀਅਨ ਓਪਨ ਜਿਹੇ ਕਈ ਵੱਡੇ ਟੂਰਨਾਮੈਂਟ ਉਹ ਆਪਣੇ ਨਾਂਅ ਕਰ ਚੁੱਕੇ ਹਨ ਸਾਇਨਾ 20 ਵੱਡੇ ਖ਼ਿਤਾਬ ਜਿੱਤ ਕੇ ਜਿੱਥੇ ਭਾਰਤੀ ਬੈਡਮਿੰਟਨ ਦੀ ਸੁਪਰਸਟਾਰ ਬਣ ਚੁੱਕੀ ਹੈ ਉੱਥੇ ਮੌਜ਼ੂਦਾ ਸਮੇਂ ਵਿਸ਼ਵ ਰੈਂਕਿੰਗ ‘ਚ 57ਵੇਂ ਨੰਬਰ ‘ਦੇ ਕਸ਼ਯਪ ਕਿਸੇ ਸਮੇਂ ਵਿਸ਼ਵ ਰੈਂਕਿੰਗ ‘ਚ ਛੇਵੇਂ ਸਥਾਨ ‘ਤੇ ਸਨ ਪਰ ਸੱਟ ਕਾਰਨ ਉਹਨਾਂ ਨੂੰ ਕੁਝ ਦਿਨ ਆਰਾਮ ਕਰਨਾ ਪਿਆ ਜਿਸ ਕਾਰਨ ਉਹਨਾਂ ਦੀ ਰੈਂਕਿੰਗ ‘ਚ ਗਿਰਾਵਟ ਆ ਗਈ ਹਾਲਾਂਕਿ ਕਸ਼ਯਪ ਦੁਬਾਰਾ ਪੁਰਸ਼ਾਂ ਦੇ ਮੁਕਾਬਲਿਆਂ ‘ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।