ਜਦੋਂ ਪੂਜਨੀਕ ਗੁਰੂ ਜੀ ਨੇ ਚੋਰੀ ਚੋਰੀ ਸਤਿਸੰਗ ਦੇਖਣ ਵਾਲਿਆਂ ਨੂੰ ਵੀ ਦਿੱਤਾ ਆਸ਼ੀਰਵਾਦ

ਚੰਡੀਗੜ੍ਹ (ਐੱਮ ਕੇ ਸ਼ਾਇਨਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ ਆਸ਼ਰਮ ਤੋਂ ਲਗਾਤਾਰ ਆਨਲਾਈਨ ਗੁਰੂਕੁਲ ਰਾਹੀਂ ਸਤਿਸੰਗ ਕਰਕੇ ਲੋਕਾਂ ਦਾ ਨਸ਼ਾ ਛੁਡਵਾ ਰਹੇ ਹਨ, ਬੁਰਾਈਆਂ ਛੱਡਵਾ ਰਹੇ ਹਨ ਅਤੇ ਲੋਕਾਂ ਨੂੰ ਰਾਮ ਨਾਮ ਨਾਲ ਜੋੜ ਰਹੇ ਹਨ। ਪੂਜਨੀਕ ਗੁਰੂ ਜੀ ਨਾਲ ਜੁੜ ਕੇ ਲੋਕਾਂ ਦਾ ਜੀਵਨ ਬਦਲ ਰਿਹਾ ਹੈ। ਪਰ ਸਮਾਜ ਦੇ ਕੁਝ ਸ਼ਰਾਰਤੀ ਤੱਤਾਂ ਨੂੰ ਇਹ ਹਜ਼ਮ ਨਹੀਂ ਆ ਰਿਹਾ ਕਿ ਸਮਾਜ ਵਿਚੋਂ ਬੁਰਾਈਆਂ ਖਤਮ ਕਿਉਂ ਹੋ ਰਹੀਆਂ ਹਨ। ਉਨ੍ਹਾਂ ਵੱਲੋਂ ਬਿਨਾਂ ਵਜ੍ਹਾ ਰਾਮ ਨਾਮ ਨੂੰ ਰੋਕਣ ਦੇ ਹੱਥਕੰਡੇ ਵੀ ਸਮੇਂ ਸਮੇਂ ਤੋਂ ਅਪਣਾਏ ਜਾ ਰਹੇ ਹਨ। ਜਦੋਂਕਿ ਸੰਤ ਕਦੀ ਵੀ ਕਿਸੇ ਨੂੰ ਈਰਖਾ ਨਫਰਤ ਦੀ ਭਾਵਨਾ ਨਾਲ ਨਹੀਂ ਦੇਖਦੇ।

ਸੰਤ ਦਾ ਕੰਮ ਸਭ ਦਾ ਭਲਾ ਮੰਗਣਾ ਹੈ ਉਸ ਨੇ ਤਾਂ ਦੁਆਵਾਂ ਹੀ ਦੇਣੀਆਂ ਹਨ

ਅੱਜ ਦੇ ਲਾਈਵ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ “ਬੇਪਰਵਾਹ ਜੀ ਨੇ ਕੰਮ ਲੈਣਾ ਹੈ, ਸਰੀਰ ਵਿੱਚ ਇੱਕ-ਇੱਕ ਬੂੰਦ ਉਨ੍ਹਾਂ ਦੇ ਰਹਿਮੋ-ਕਰਮ ਇੱਕ ਇੱਕ ਸਵਾਸ ਦੀ ਜੋ ਵੀ ਹੈ ਅਸੀਂ ਸਭ ਦਾ ਭਲਾ ਕਰਦੇ ਸੀ ਕਰਦੇ ਹਾਂ ਅਤੇ ਕਰਦੇ ਹੀ ਰਹਾਂਗੇ‌। ਇਹ ਸਮਾਜ ਸਾਡਾ ਸੀ ਸਾਡਾ ਹੈ ਅਤੇ ਸਾਡਾ ਹੀ ਰਹੇਗਾ। ਤੁਸੀਂ ਚਾਹੇ ਸਾਨੂੰ ਜੋ ਮਰਜ਼ੀ ਬੋਲਦੇ ਰਹੋ ਪਰ ਅਸੀਂ ਤੁਹਾਨੂੰ ਆਪਣਾ ਬੇਟਾ-ਬੇਟੀ ਕਹਿੰਦੇ ਸੀ ਕਹਿੰਦੇ ਹਾਂ ਅਤੇ ਕਹਿੰਦੇ ਰਹਾਂਗੇ। ਅਸੀਂ ਤੁਹਾਨੂੰ ਆਪਣੀ ਔਲਾਦ ਮੰਨਦੇ ਸੀ ਮੰਨਦੇ ਹਾਂ ਅਤੇ ਮੰਨਦੇ ਹੀ ਰਹਾਂਗੇ। ਕਿਉਂਕਿ ਜੋ ਪਰਮਾਤਮਾ ਨੂੰ ਪਿਆਰ ਕਰਦਾ ਹੈ ਉਹ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਨਾਲ ਨਫਰਤ ਕਿਵੇਂ ਕਰ ਸਕਦਾ ਹੈ ਤਾਂ ਤੁਸੀ ਚੋਰੀ-ਚੋਰੀ ਵੇਖਣ ਵਾਲਿਓ, ਬੁਰਾ ਨਾ ਮੰਨੋ ਬੇਟਾ , ਤੁਹਾਨੂੰ ਵੀ ਅਸੀਂ ਇਹ ਆਸ਼ੀਰਵਾਦ ਦਿੰਦੇ ਹਾਂ ਵਾਅਦਾ ਕਰਦੇ ਹਾਂ ਤੁਸੀਂ ਜੋ ਮਰਜ਼ੀ ਬੋਲੋ, ਉਹ ਤੁਹਾਡੀ ਫਿਤਰਤ ਹੈ।

ਪਰ ਸਾਡੀ ਫਿਤਰਤ ਹੈ ਤੁਹਾਨੂੰ ਆਸ਼ੀਰਵਾਦ ਦੇਣਾ ਹੈ। ਪਰਮਾਤਮਾ ਤੁਹਾਨੂੰ ਸਤਿਬੁੱਧੀ ਬਖਸ਼ੇ ਕਿਉਂਕਿ ਜਿੰਨਾ ਸਮਾਂ ਤੁਸੀਂ ਗਲਤ ਬੋਲਣ ਵਿਚ ਬਰਬਾਦ ਕੀਤਾ ਇਹੀ ਸਮਾਂ ਜੇ ਪਰਮਾਤਮਾ ਦਾ ਨਾਮ ਲੈਣ ਵਿੱਚ ਲਗਾਇਆ ਹੁੰਦਾ ਤਾਂ ਪਤਾ ਨਹੀਂ ਤੁਹਾਨੂੰ ਕੀ ਕੁਝ ਮਿਲ ਜਾਣਾ ਸੀ। ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਮਾਲਕ ਆਪਣੇ ਅਜਿਹੇ ਬੱਚਿਆਂ ਤੋਂ ਨਾਰਾਜ਼ ਨਾ ਹੋਵੇ। ਸੋ ਜਦੋਂ ਸੰਤ ਹੀ ਹੋ ਗਿਆ ਧਰਤੀ ਹੀ ਹੋ ਗਈ ਫਿਰ ਉਸ ਤੇ ਬੋਝ ਚਾਹੇ ਹਾਥੀ ਦਾ ਆਵੇ ਚਾਹੇ ਟੈਂਕ ਦਾ ਆਵੇ ਚਾਹੇ ਕੀੜੀ ਦਾ ਆਵੇ ਭਾਵ ਸੰਤ ਨੂੰ ਕੋਈ ਕੁਝ ਵੀ ਕਹਿੰਦਾ ਰਹੇ ਸੰਤ ਦਾ ਕੰਮ ਦੁਆ ਕਰਨਾ ਹੈ ਉਸ ਨੇ ਤਾਂ ਦੁਆਵਾਂ ਹੀ ਦੇਣੀਆਂ ਹਨ। ਸਭ ਦਾ ਭਲਾ ਹੀ ਮੰਗਣਾ ਹੈ।

ਨਸ਼ੇ ਖਤਮ ਕਰਨ ਲਈ ਸਭ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ

ਜੋ ਸਮਾਜ ਵਿੱਚ ਬੁਰਾਈਆਂ ਵਧ ਰਹੀਆਂ ਹਨ। ਸੰਤ ਤਾਂ ਬੁਰਾਈਆਂ ਖਤਮ ਕਰਨ ਲਈ ਜ਼ੋਰ ਲਗਾ ਰਹੇ ਹਨ ਕਈ ਬਿਜ਼ਨਸ ਵਪਾਰ ਅਜਿਹੇ ਹੁੰਦੇ ਹਨ ਜਿਹੜੇ ਬੁਰਾਈ ਤੇ ਹੀ ਟਿਕੇ ਹੁੰਦੇ ਹਨ। ਉਹਨਾਂ ਨੂੰ ਲੱਗਦਾ ਹੈ ਸਾਨੂੰ ਘਾਟਾ ਪੈ  ਜਾਵੇਗਾ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਬੁਰਾਈ ਬੰਦ ਹੋ ਗਈ ਤਾਂ ਸਾਡਾ ਬਿਜਨਸ ਬੰਦ ਹੋ ਜਾਵੇਗਾ। ਤਾਂ ਉਨ੍ਹਾਂ ਨੂੰ ਪਸੰਦ ਨਹੀਂ ਆਉਂਦਾ ਕਿ ਕੋਈ ਬੁਰਾਈਆਂ ਛੱਡ ਜਾਵੇ। ਫਿਰ ਉਹ ਉਭਰ ਉਭਰ ਕੇ ਆਉਂਦੇ ਹਨ ਕਿ ਕਿਵੇਂ ਇਨ੍ਹਾਂ ਨੂੰ ਰੋਕਿਆ ਜਾਵੇ ਰਾਮ ਨਾਮ ਲੈਣ ਤੋਂ। ਉਹ ਸੋਚਦੇ ਹਨ ਕਿ ਕਿਵੇਂ ਚੰਗਿਆਈ ਨੂੰ ਰੋਕਿਆ ਜਾਵੇ ਅਤੇ ਬੁਰਾਈ ਨੂੰ ਵਧਾਇਆ ਜਾਵੇ। ਤਾਂ ਭਾਈ ਸਾਡਾ ਉਨ੍ਹਾਂ ਨੂੰ ਵੀ ਇਹ ਕਹਿਣਾ ਹੈ ਜੋ ਨਸ਼ਾ ਵੇਚਦੇ ਹਨ ਕਿ ਤੁਸੀਂ ਜ਼ਹਿਰ ਨਾ ਵੇਚੋ ਇਹ ਨਾ ਹੋਵੇ ਕਿ ਇੱਕ ਦਿਨ ਇਹ ਜ਼ਹਿਰ ਤੁਹਾਡੇ ਘਰ ਹੀ ਆ ਜਾਵੇ। ਇਸ ਲਈ ਸਭ ਨੂੰ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਨਸ਼ੇ ਖਤਮ ਕਰਨ ਲਈ ਸਭ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here