ਜਨਮਾਂ-ਜਨਮਾਂ ਦੇ ਪਾਪ ਕੱਟਦੈ ਪਰਮਾਤਮਾ ਦਾ ਸੱਚਾ ਨਾਮ : ਪੂਜਨੀਕ ਗੁਰੂ ਜੀ

0
MSG, Health, Tips,  Sugar,

ਜਨਮਾਂ-ਜਨਮਾਂ ਦੇ ਪਾਪ ਕੱਟਦੈ ਪਰਮਾਤਮਾ ਦਾ ਸੱਚਾ ਨਾਮ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਮਾਲਕ ਦੇ ਨਾਮ ‘ਚ ਤਮਾਮ ਖੁਸ਼ੀਆਂ ਛੁਪੀਆਂ ਹਨ, ਤਮਾਮ ਬਰਕਤਾਂ ਹਨ ਸੱਚੇ ਦਿਲ ਨਾਲ, ਸੱਚੀ ਭਾਵਨਾ ਨਾਲ ਜੋ  ਮਾਲਕ ਦਾ ਨਾਮ ਜਪਦੇ ਹਨ, ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਅਜਿਹੀ ਸ਼ਕਤੀ ਹੈ, ਜੋ ਇਨਸਾਨ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟ ਦਿੰਦਾ ਹੈ, ਜੋ ਲੋਕ ਪਰਮਾਤਮਾ ਦਾ ਨਾਮ ਲੈਂਦੇ ਹਨ, ਉਨ੍ਹਾਂ ਦੇ ਅੰਦਰੋਂ ਗ਼ਮ, ਦੁਖ, ਦਰਦ, ਚਿੰਤਾ,ਪ੍ਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ, ਆਉਣ ਵਾਲੇ ਪਹਾੜ ਵਰਗੇ ਭਿਆਨਕ ਰੋਗ ਤੇ ਪਾਪ-ਕਰਮ ਕੱਟਣ ਨਾਲ ਇਨਸਾਨ ਭਗਵਾਨ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦਾ ਜਾਂਦਾ ਹੈ ਇਸ ਲਈ ਪਰਮਾਤਮਾ  ਦੇ ਨਾਮ ਨੂੰ ਕਦੇ ਨਾ ਛੱਡੋ

ਸਿਮਰਨ ਕਰਦੇ ਰਹੋ ਇਹ ਘੋਰ ਕਲਿਯੁਗ ਹੈ ਹੱਥ ਨੂੰ  ਹੱਥ ਖਾਈ ਜਾ ਰਿਹਾ ਹੈ, ਮਨ ਇੰਦਰੀਆਂ ਫੈਲਾਅ ‘ਤੇ ਹਨ ਮਨ ਇੰਦਰੀਆਂ ਜਦੋਂ ਜੀਵ ‘ਤੇ ਹਾਵੀ ਹੋ ਜਾਂਦੀਆਂ ਹਨ ਤਾਂ ਕੋਈ ਗੁਰੂ ,ਪੀਰ-ਫਕੀਰ ਚੰਗਾ ਨਹੀਂ ਲੱਗਦਾ ਇਨਸਾਨ ਬੁਰੇ  ਤੋਂ ਬੁਰੇ ਕਰਮ ਕਰਦਾ ਰਹਿੰਦਾ ਹੈ ਲੋਕ ਠੱਗੀ ਮਾਰਦੇ ਹਨ, ਬੇਈਮਾਨੀ ਕਰਦੇ ਹਨ, ਦੂਜਿਆਂ ਦਾ ਹੱਕ ਮਾਰ ਕੇ ਖਾਂਦੇ ਹਨ, ਚੋਰੀ, ਨਿੰਦਾ-ਚੁਗਲੀ ਕਰਦੇ ਹਨ ਇਸ ਬੁਰਾਈ ਦੇ ਯੁੱਗ ‘ਚ ਇਹ ਸਭ ਚੱਲਦਾ ਹੈ ਤੇ ਜੋ ਲੋਕ ਇਨ੍ਹਾਂ ਬੁਰਾਈਆਂ ਨਾਲ ਜੁੜੇ ਹੁੰਦੇ ਹਨ, ਉਹ ਬਹੁਤ ਦੁਖੀ ਰਹਿੰਦੇ ਹਨ

ਇਸ ਲਈ ਇਨਸਾਨ ਨੂੰ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਣੀ ਚਾਹੀਦੀ ਹੈ ਤੇ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ ਇਸ ਨਾਲ ਉਸ ਕਮਾਈ ‘ਚ ਬਰਕਤ ਆਵੇਗੀ, ਥੋੜ੍ਹੇ ਜਿਹੇ ਪੈਸੇ ਹੀ ਬਹੁਤ ਜ਼ਿਆਦਾ ਪੈਸਿਆਂ ਦਾ ਕੰਮ ਕਰਨਗੇ ਤੇ ਹਿਰਦੇ  ‘ਚ ਇੱਕ ਸ਼ਾਂਤੀ ਬਣੀ ਰਹੇਗੀ ਤੁਹਾਡੇ ਅੰਦਰ ਇੱਕ ਸਕੂਨ ਹੋਵੇਗਾ ਕਿ ਤੁਸੀਂ ਭਲ਼ਾ ਕਰਮ ਕੀਤਾ ਆਪ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਆਪਣੇ ਦੇਸ਼ ਲਈ, ਇਨਸਾਨੀਅਤ ਲਈ, ਅੱਲ੍ਹਾ, ਵਾਹਿਗੁਰੂ, ਰਾਮ ਲਈ ਵਫ਼ਾਦਰ ਬਣੋ

ਤੁਹਾਡੀ ਇਨਸਾਨੀਅਤ ਤੁਹਾਨੂੰ ਬੁਲੰਦੀਆਂ ‘ਤੇ ਲੈ ਜਾਵੇਗੀ ਭਗਵਾਨ ਦਾ ਨਾਮ ਤੁਹਾਨੂੰ ਆਤਮਬਲ, ਦ੍ਰਿੜ-ਯਕੀਨ ਦੇਵੇਗਾ ਇਸ ਲਈ ਤੁਸੀਂ ਚੰਗੇ ਕਰਮ ਕਰੋ, ਨੇਕੀ ਕਰੋ, ਮਾਲਕ ਦੇ ਨਾਮ ਦਾ ਜਾਪ ਕਰੋ, ਆਪਣੇ ਅੰਦਰ ਦੀਆਂ ਕਮੀਆਂ ਨੂੰ ਕੱਢੋ ਤੇ ਮਾਲਕ ਦਾ ਸਿਮਰਨ ਤੁਸੀਂ ਜਿਵੇਂ-ਜਿਵੇਂ ਕਰਦੇ ਜਾਓਗੇ, ਤਿਵਂੇ-ਤਿਵੇਂ ਮੰਜ਼ਿਲਾਂ ਤੁਹਾਡੇ ਨਜ਼ਦੀਕ ਆਉਂਦੀਆਂ ਜਾਣਗੀਆਂ ਸਫ਼ਲਤਾ ਤੁਹਾਡੇ ਕਦਮ ਚੁੰਮੇਗੀ ਤੇ ਮਾਲਕ ਦੀ ਕ੍ਰਿਪਾ ਨਾਲ ਤੁਸੀਂ ਦਿਨ-ਦੁੱਗਣੀ ਰਾਤ-ਚੌਗੁਣੀ ਤਰੱਕੀ ਕਰੋਗੇ ਤੇ ਮਾਲਕ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦੇਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.