ਮਾਲਕ ਦਾ ਨਾਮ ਸੁੱਖਾਂ ਦੀ ਖਾਨ

0

ਮਾਲਕ ਦਾ ਨਾਮ ਸੁੱਖਾਂ ਦੀ ਖਾਨ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਅਤੇ ਭਾਗਾਂ ਵਾਲੇ ਜੀਵ ਮਾਲਕ ਦੇ ਨਾਮ ਨਾਲ ਜੁੜ ਜਾਂਦੇ ਹਨ ਤੁਰਦੇ-ਫਿਰਦੇ, ਲੇਟ ਕੇ, ਬੈਠ ਕੇ ਪ੍ਰਭੂ ਦੇ ਨਾਮ ਦਾ  ਸਿਮਰਨ ਕਰਦੇ ਰਹੋ ਪਰਮਾਤਮਾ ਦਾ ਨਾਮ ਅਨਮੋਲ ਹੈ,

ਬਿਨਾਂ ਦਾਮ ਦੇ ਸਤਿਸੰਗ ‘ਚ ਮਿਲਦਾ ਹੈ ਪਰਮਾਤਮਾ ਦਾ ਨਾਮ ਅਨਮੋਲ ਹੁੰਦੇ ਹੋਏ ਵੀ ਸੰਤ ਬਿਨਾ ਮੁੱਲ ਦੇ ਦਿੰਦੇ ਹਨ, ਪਰ ਹੈਰਾਨੀ ਦੀ  ਗੱਲ ਇਹ ਹੈ ਕਿ ਲੈਣ ਵਾਲੇ ਗਾਹਕ ਫਿਰ ਵੀ ਘੱਟ ਆਉਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਆਦਮੀ ਸੋਚਦਾ ਹੈ ਕਿ ਮੈਨੂੰ ਰਾਮ-ਨਾਮ ਦੀ ਕੀ ਲੋੜ ਹੈ, ਚੰਗਾ ਪੈਸਾ, ਚੰਗਾ ਘਰ-ਬਾਰ ਹੈ, ਐਸ਼ੋ-ਅਰਾਮ ਹੈ, ਮੈਂ ਕੀ ਕਰਾਂਗਾ ਰਾਮ ਨਾਮ ਲੈ ਕੇ, ਰਾਮ-ਨਾਮ ਮੇਰਾ ਕੀ ਕਰ ਦੇਵੇਗਾ, ਸਭ ਕੁਝ ਤਾਂ ਹੈ ਮੇਰੇ ਕੋਲ ਮੰਨ ਲਓ ਤੁਹਾਡੇ ਆਉਣ ਵਾਲੇ ਸਮੇਂ ‘ਚ ਕੋਈ ਭਿਆਨਕ ਬਿਮਾਰੀ ਲੱਗਣ ਵਾਲੀ ਹੈ ਤਾਂ ਕੀ ਤੁਹਾਡਾ ਪੈਸਾ, ਤੁਹਾਡਾ ਰੁਤਬਾ, ਤੁਹਾਡੀ ਔਲਾਦ, ਐਡਵਾਂਸ ‘ਚ (ਸਮੇਂ ਤੋਂ ਪਹਿਲਾਂ) ਉਨ੍ਹਾਂ ਬਿਮਾਰੀਆਂ ਤੋਂ ਤੁਹਾਨੂੰ ਬਚਾ ਲਵੇਗਾ, ਨਹੀਂ ਬਚਾ ਸਕਦਾ, ਪਰ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜੇਕਰ ਤੁਸੀਂ ਲੈਂਦੇ ਹੋ ਤਾਂ ਉਹ ਤੁਹਾਡੇ ਪਹਾੜ ਵਰਗੇ ਕਰਮ ਨੂੰ ਕੰਕਰ ‘ਚ ਬਦਲ ਦੇਵੇਗਾ,

ਤੁਹਾਡੀ ਭਿਆਨਕ ਬਿਮਾਰੀ ਨੂੰ ਥੋੜ੍ਹੀ ਜਿਹੀ ਬਿਮਾਰੀ ‘ਚ ਖ਼ਤਮ ਕਰ ਦੇਵੇਗਾ ਕੀ ਕਿਸੇ ਹੋਰ ਢੰਗ ਨਾਲ ਤੁਸੀਂ ਅਜਿਹਾ ਕਰ ਸਕਦੇ ਹੋ, ਕਦੇ ਨਹੀਂ, ਹੋ ਹੀ ਨਹੀਂ ਸਕਦਾ ਇਸ ਲਈ ਰਾਮ ਦਾ ਨਾਮ ਲੈਣਾ ਜ਼ਰੂਰੀ ਹੈ ਰਾਮ ਦਾ ਨਾਮ ਲੈਣ ਨਾਲ ਵਿਲਪਾਵਰ ਆਉਂਦੀ ਹੈ, ਆਤਮਵਿਸ਼ਵਾਸ ਵਧਦਾ ਹੈ ਕੀ ਤੁਹਾਡੇ ਕੋਲ ਅਜਿਹੀ ਦਵਾਈ ਜਾਂ ਅਜਿਹਾ ਟਾਨਿਕ ਹੈ ਜੋ ਤੁਹਾਡੇ ਆਤਮਬਲ ਨੂੰ ਵਧਾ ਦੇਵੇ, ਆਤਮਵਿਸ਼ਵਾਸ ਨੂੰ ਵਧਾ ਦੇਵੇ ਤੁਸੀਂ ਐਲੋਪੈਥੀ, ਹੋਮਿਓਪੈਥੀ, ਆਯੁਰਵੈਦ, ਨੈਚਰੋਪੈਥੀ ਕਿਸੇ ਵੀ ਪ੍ਰਣਾਲੀ ਰਾਹੀਂ ਆਤਮਬਲ ਨਹੀਂ ਵਧਾ ਸਕਦੇ ਪਰ ਆਤਮਬਲ ਵਧਾਇਆ ਜਾ ਸਕਦਾ ਹੈ, ਕਿਉਂਕਿ ਆਤਮਬਲ ਤੁਹਾਡੇ ਸਾਰਿਆਂ ਦੇ ਅੰਦਰ ਹੈ ਅਤੇ ਆਤਮਬਲ ਵਧਾਉਣ ਲਈ ਸਿਮਰਨ, ਭਗਤੀ-ਇਬਾਦਤ ਅਤੀ ਜ਼ਰੂਰੀ ਹੈ

ਸਿਮਰਨ ਕਰਨ ਨਾਲ ਵਿੱਲਪਾਵਰ (ਇੱਛਾ ਸ਼ਕਤੀ), ਆਤਮਵਿਸ਼ਵਾਸ ਵਧੇਗਾ ਅਤੇ ਜਿਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਹੁੰਦਾ ਹੈ, ਸਫ਼ਲਤਾ ਉਸ ਦੇ ਕਦਮ ਜ਼ਰੂਰ ਚੁੰਮਦੀ ਹੈ ਆਤਮਬਲ ਜਿਨ੍ਹਾਂ ਦੇ ਅੰਦਰ ਬੁਲੰਦ ਹੁੰਦਾ ਹੈ, ਉਨ੍ਹਾਂ ਦੇ ਹੌਂਸਲੇ ਵੀ ਬੁਲੰਦ ਹੁੰਦੇ ਹਨ ਉਨ੍ਹਾਂ ਨੂੰ ਮਾਲਕ ਅੰਦਰ-ਬਾਹਰ ਕੋਈ ਕਮੀ ਨਹੀਂ ਛੱਡਦਾ, ਉਨ੍ਹਾਂ ਨੂੰ ਕਦੇ ਨੈਗੇਟਿਵ ਵਿਚਾਰ ਨਹੀਂ ਆਉਂਦੇ ਕੋਈ ਵੀ ਚੰਗਾ ਕਰਮ ਕਰਨਾ ਹੋਵੇ ਤਾਂ ਉਨ੍ਹਾਂ ਦੇ ਅੰਦਰ ਇਹੀ ਗੱਲ ਆਉਂਦੀ ਹੈ ਕਿ ਅਸੀਂ ਇਹ ਕਰਮ ਕਰ ਸਕਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ ਇਸ ਲਈ ਆਤਮਬਲ ਵਧਾਉਣਾ ਅਤੀ ਜ਼ਰੂਰੀ ਹੈ ਇਸ ਲਈ ਸਿਮਰਨ ਕਰੋ, ਸੇਵਾ ਕਰੋ, ਸਾਰਿਆਂ ਦਾ ਭਲਾ ਮੰਗੋ, ਸਾਰਿਆਂ ਦਾ ਭਲਾ ਕਰੋ ਅਤੇ ਆਤਮਵਿਸ਼ਵਾਸ ਬੁਲੰਦੀਆਂ ਛੋਹ ਜਾਵੇਗਾ, ਤੁਸੀਂ ਪਰਮ ਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਜ਼ਰੂਰ ਕਰ ਸਕੋਗੇ

ਗੱਲ-ਗੱਲ ‘ਤੇ ਨੀਵੀਂ ਹੋਈ ਸੋਚ, ਨੈਗੇਟਿਵ ਚਰਚਾ  ਆਤਮਿਕ ਕਮਜ਼ੋਰੀ  ਹੈ ਅਤੇ ਆਤਮਿਕ ਕਮਜ਼ੋਰੀ ਲਈ ਬਾਜ਼ਾਰ ‘ਚ ਕੋਈ ਟਾਨਿਕ ਨਹੀਂ ਮਿਲਦਾ ਆਤਮਵਿਸ਼ਵਾਸ ਆਤਮਿਕ ਚਿੰਤਨ ਨਾਲ ਵਧਦਾ ਹੈ ਅਤੇ ਆਤਮਿਕ ਚਿੰਤਨ ਪ੍ਰਭੂ ਦੇ ਨਾਮ ਨਾਲ ਹੁੰਦਾ ਹੈ ਇਸ ਲਈ ਨਾਮ ਸ਼ਬਦ ਲੈਣਾ ਜ਼ਰੂਰੀ ਹੈ ਤਾਂ ਕਿ ਤੁਹਾਡੇ ਹੌਂਸਲੇ ਬੁਲੰਦ ਰਹਿਣ, ਨੀਂਵੀਂ  ਸੋਚ ਤੁਹਾਡੇ ਅੰਦਰ ਨਾ ਆਵੇ, ਜਦੋਂ ਵੀ ਆਵੇ ਤਾਂ ਸਿਮਰਨ ਕਰੋ , ਮੰਦੀ ਸੋਚ ਚਲੀ ਜਾਵੇਗੀ, ਤੁਸੀਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਦੇ ਜਾਓਗੇ ਇਸ ਲਈ ਸਿਮਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ ਤਾਂ ਮਾਲਕ ਤੁਹਾਡੀਆਂ ਝੋਲੀਆਂ ਭਰੇਗਾ, ਅੰਦਰ-ਬਾਹਰ ਦੀ ਕਮੀ ਨੁੰ ਦੂਰ ਕਰੇਗਾ ਅਤੇ ਆਪਣੇ ਰਹਿਮੋ-ਕਰਮ ਨਾਲ ਤੁਹਾਨੂੰ ਮਾਲਾਮਾਲ ਜ਼ਰੂਰ ਕਰ ਦੇਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.