ਨਾਮ ਜਪਣ ਨਾਲ ਦੂਰ ਹੁੰਦੀਆਂ ਹਨ ਬੁਰਾਈਆਂ : ਪੂਜਨੀਕ ਗੁਰੂ ਜੀ

0

ਨਾਮ ਜਪਣ ਨਾਲ ਦੂਰ ਹੁੰਦੀਆਂ ਹਨ ਬੁਰਾਈਆਂ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਦਾ ਸਿਮਰਨ ਕਰਨ ਨਾਲ ਪਹਾੜ ਵਰਗੇ ਕਰਮ ਕੰਕਰ ‘ਚ ਬਦਲ ਜਾਂਦੇ ਹਨ ਸਿਮਰਨ ਕਰਨ ‘ਚ ਕੋਈ ਜ਼ੋਰ ਨਹੀਂ ਲਗਦਾ, ਕੰਮ ਧੰਦਾ, ਪਰਿਵਾਰ ਨਹੀਂ ਛੱਡਣਾ ਸਿਮਰਨ ਕਰਨ ਨਾਲ ਤੁਹਾਡੀਆਂ ਬੁਰਾਈਆਂ ਤੁਹਾਡੇ ਕੋਲੋਂ ਦੂਰ ਹੁੰਦੀਆਂ ਜਾਣਗੀਆਂ ਤੇ ਤੁਸੀਂ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਵੋਗੇ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਸਿਮਰਨ ਸਾਰੇ ਸੁੱਖਾਂ ਦੀ ਖਾਨ ਹੈ ਤੇ ਇਸ ਕਲਿਯੁਗ ‘ਚ ਅਜਿਹੇ ਭਾਗਾਂ ਵਾਲੇ  ਜੀਵ ਮਾਲਕ ਦੇ ਨਾਮ ਨਾਲ ਜੁੜਦੇ ਹਨ ਜਿਨ੍ਹਾਂ ਦੇ ਚੰਗੇ ਭਾਗ ਤੇ ਸੰਸਕਾਰ ਹੁੰਦੇ ਹਨ ਮਾਲਕ ਨਾਲ ਪਿਆਰ ਕਰਕੇ ਓੜ ਨਿਭਾਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ

ਉਸ ਨੂੰ ਸਿਰਫ਼ ਉਹੀ ਭਾਗਾਂ ਵਾਲੇ ਜੀਵ ਨਿਭਾ ਸਕਦੇ ਹਨ ਜੋ ਮਾਲਕ ਨਾਲ ਸਦਾ ਜੁੜੇ ਰਹਿੰਦੇ ਹਨ ਜਦੋਂ ਇਨਸਾਨ ਦੇ ਸਾਹਮਣੇ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਮਨ-ਮਾਇਆ ਤੇ ਕਈ  ਬੁਰਾਈਆਂ ਆ ਕੇ ਖੜ੍ਹੀਆਂ ਹੋ ਜਾਂਦੀਆਂ ਹਨ ਤਾਂ ਉਹ ਕਿਤੇ ਨਾ ਕਿਤੇ ਠੋਕ੍ਹਰ ਜ਼ਰੂਰ ਖਾ ਜਾਂਦਾ ਹੈ ਕਦੇ ਉਹ ਕ੍ਰੋਧ ਦੇ ਹੱਥੇ ਚੜ੍ਹ ਜਾਂਦਾ ਹੈ, ਕਦੇ ਮਨ-ਮਾਇਆ ਦੇ ਇਨ੍ਹਾਂ ਤੋਂ ਬਚਣ ਦਾ ਇੱਕੋ-ਇੱਕ ਉਪਾਅ ਸਿਮਰਨ ਤੋਂ ਇਲਾਵਾ ਕੁਝ ਨਹੀਂ ਹੋ ਸਕਦਾ ਤੁਸੀਂ ਸਿਮਰਨ, ਭਗਤੀ-ਇਬਾਦਤ ਕਰੋ, ਤਦ ਤੁਸੀਂ ਸਾਰੀਆਂ ਬੁਰਾਈਆਂ ਦਾ ਸਾਹਮਣਾ ਕਰਦੇ ਹੋਏ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣ ਸਕਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਜਦੋਂ ਤੁਸੀਂ ਬਚਨਾਂ ‘ਤੇ ਅਮਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਮਾਲਕ ਤੁਹਾਨੂੰ ਰਹਿਮੋ-ਕਰਮ ਦਾ ਹੱਕਦਾਰ ਬਣਾ ਦਿੰਦਾ ਹੈ ਇਸ ਲਈ ਸਿਮਰਨ ਕਰੋ

ਮਾਲਕ ਦੁਆਰਾ ਬਣਾਏ ਗਏ ਜੀਵਾਂ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ ਤੁਹਾਡੇ ਵੱਲੋਂ ਉਨ੍ਹਾਂ ਨਾਲ ਕੀਤੀ ਗਈ ਬੇਗਰਜ਼ ਮੁਹੱਬਤ ਹੀ ਤੁਹਾਨੂੰ ਉਸ ਮਾਲਕ ਨਾਲ ਮਿਲਾ ਦਿੰਦੀ ਹੈ ਬੇਗਰਜ਼ ਮੁਹੱਬਤ ਦਾ ਮਤਲਬ ਤੁਸੀਂ ਕਿਸੇ ਨੂੰ ਦੁੱਖ ਤਕਲੀਫ਼ ‘ਚ ਤੜਫ਼ਦਾ ਦੇਖ ਕੇ ਉਸ ਦਾ ਦੁੱਖ ਦਰਦ ਦੂਰ ਕਰਨ ਦੀ ਕੋਸ਼ਿਸ਼ ਕਰੋ ਜੇਕਰ ਕੋਈ ਇਨਸਾਨ ਬਿਮਾਰ ਹੈ ਤਾਂ ਉਸ ਦਾ ਇਲਾਜ ਕਰਵਾਉਣਾ, ਭੁੱਖੇ ਨੂੰ ਖਾਣਾ, ਪਿਆਸੇ ਨੂੰ ਪਾਣੀ ਪਿਆਉਣਾ ਆਦਿ ਨੇਕ ਕਰਮ ਕਰੋ ਜੇਕਰ ਤੁਸੀਂ ਅਜਿਹਾ ਕਰਦੇ ਰਹਿੰਦੇ ਹੋ ਤੇ ਅਮਲ ਕਰਦੇ ਰਹਿੰਦੇ ਹੋ ਤਾਂ ਯਕੀਨਨ ਤੁਹਾਡੇ ‘ਤੇ ਮਾਲਕ ਦੀ ਕਿਰਪਾ ਦ੍ਰਿਸ਼ਟੀ ਜ਼ਰੂਰ ਵਰਸੇਗੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਹੜੇ ਜੀਵਾਂ ਦੇ ਚੰਗੇ ਵਿਚਾਰ ਹੁੰਦੇ ਹਨ

ਉਹੀ ਮਾਲਕ ਨਾਲ ਜੁੜੇ ਰਹਿੰਦੇ ਹਨ, ਵਰਨਾ ਇਸ ਘੋਰ ਕਲਿਯੁਗ ‘ਚ ਇਨਸਾਨ ‘ਤੇ ਕਾਮ-ਵਾਸਨਾ ਦੀ ਹਨ੍ਹੇਰੀ ਇੰਨੀ ਚੜ੍ਹ ਜਾਂਦੀ ਹੈ ਕਿ ਇਨਸਾਨ ਨੂੰ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ ਉਸ ਨੂੰ ਇੰਨਾ ਕ੍ਰੋਧ ਆਉਂਦਾ ਹੈ ਕਿ ਉਹ ਜੱਲਾਦ ਬਣ ਜਾਂਦਾ ਹੈ ਮੋਹ-ਮਮਤਾ ‘ਚ ਇਹ ਪਾਗ਼ਲ ਹੋ ਜਾਂਦਾ ਹੈ ਤੇ ਕਦੇ ਹੰਕਾਰ ਦੇ ਘੋੜੇ ‘ਤੇ ਸਵਾਰ ਹੋ ਜਾਂਦਾ ਹੈ ਤਾਂ ਕਦੇ ਲੋਭ-ਲਾਲਚ ਉਸ ਨੂੰ ਮਾਰ ਕੇ ਰੱਖ ਦਿੰਦਾ ਹੈ ਇਸ ਤੋਂ ਪਿੱਛੋਂ ਇਨਸਾਨ ਅੰਦਰ ਮਨਮਤੀ ਸੋਚ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਮਾਲਕ ਤੋਂ ਦੂਰ ਹੁੰਦਾ ਜਾਂਦਾ ਹੈ

ਇਸ ਲਈ ਇਸ ਕਲਿਯੁਗ ‘ਚ ਮਾਲਕ ਨਾਲ ਜੁੜੇ ਰਹਿਣਾ ਕੋਈ ਸੌਖਾ ਕੰਮ ਨਹੀਂ, ਪਰ ਅਸੰਭਵ ਵੀ ਨਹੀਂ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਮਾਲਕ ਦੀ ਭਗਤੀ-ਇਬਾਦਤ ਤੇ ਸਿਮਰਨ ਕਰੋ ਤਾਂ ਤੁਹਾਡੇ ਅੰਦਰ ਦੀਆਂ ਬੁਰਾਈਆਂ ਨਾਲ ਤੁਸੀਂ ਯਕੀਨਨ ਲੜ ਸਕੋਗੇ ਮਾਲਕ ਦੀ ਭਗਤੀ ਇਬਾਦਤ ਕਰਕੇ ਤੁਸੀਂ ਉਸ ਦੇ ਕਿਰਪਾ ਪਾਤਰ ਬਣ ਜਾਵੋਗੇ ਇਸ ਲਈ ਚਲਦੇ, ਬੈਠਦੇ, ਲੇਟ ਕੇ ਕੰਮ ਧੰਦਾ ਕਰਦੇ ਹੋਏ ਮਾਲਕ ਦਾ ਸਿਮਰਨ, ਭਗਤੀ-ਇਬਾਦਤ ਕਰਿਆ ਕਰੋ ਤਾਂ ਕਿ ਤੁਹਾਡੇ ਅੰਦਰ ਦੀਆਂ ਸਾਰੀਆਂ ਕਮੀਆਂ ਦੂਰ ਹੋਣ ਤੇ ਤੁਸੀਂ ਮਾਲਕ ਦੇ ਕਿਰਪਾ ਪਾਤਰ ਬਣ ਕੇ ਦੋਵੇਂ ਜਹਾਨ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.