ਸਿਮਰਨ ਨਾਲ ਕੁਲਾਂ ਦਾ ਵੀ ਹੁੰਦਾ ਹੈ ਉੱਧਾਰ : ਪੂਜਨੀਕ ਗੁਰੂ ਜੀ

0

ਸਿਮਰਨ ਨਾਲ ਕੁਲਾਂ ਦਾ ਵੀ ਹੁੰਦਾ ਹੈ ਉੱਧਾਰ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਕੁਲਾਂ ਦਾ ਉੱਧਾਰ ਕਰਨ ਵਾਲਾ ਹੈ ਦੁਨੀਆ ’ਚ ਜਿੰਨੀ ਮਰਜ਼ੀ ਮਿਹਨਤ, ਕਮਾਈ ਤੁਸੀਂ ਕਰਦੇ ਰਹੋ, ਉਸ ਕਮਾਈ ਨਾਲ ਤੁਸੀਂ ਬੱਚਿਆਂ, ਖੁਦ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹੋ ਪਰ ਇੱਕ ਤਰੀਕਾ ਅਜਿਹਾ ਹੈ ਜੋ ਆਪਣੇ ਆਪ ’ਚ ਕਮਾਲ ਹੈ ਤੇ ਉਹ ਤਰੀਕਾ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਪਰਮਾਤਮਾ ਦਾ ਨਾਮ ਜਪੇ ਤਾਂ ਆਉਣ ਵਾਲੀਆਂ ਕੁਲਾਂ ਤੇ ਗੁਜ਼ਰ ਗਈਆਂ ਕੁਲਾਂ ਦਾ ਵੀ ਬਹੁਤ ਫਾਇਦਾ ਕਰ ਸਕਦਾ ਹੈ ਜੋ ਆਪਣੇ ਮਾਂ-ਬਾਪ, ਦਾਦਾ-ਪੜਦਾਦਾ, ਜੋ ਗੁਜ਼ਰ ਗਏ , ਜੇ ਉਨ੍ਹਾਂ ਪਰਮਾਤਮਾ ਦੇ ਨਾਮ ਦਾ ਜਾਪ ਨਹੀਂ ਕੀਤਾ, ਰੂਹਾਂ ਚੌਰਾਸੀ ਲੱਖ ਜੂਨੀਆਂ ’ਚ ਭਟਕ ਰਹੀਆਂ ਹਨ

ਉਨ੍ਹਾਂ ਰੂਹਾਂ ਦਾ ਉੱਧਾਰ ਕਰਨ ਲਈ ਤੁਸੀਂ ਉਨ੍ਹਾਂ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ, ਕੀਤਾ ਗਿਆ ਸਿਮਰਨ ਉਨ੍ਹਾਂ ਦਾ ਉੱਧਾਰ ਕਰੇਗਾ ਜਿਵੇਂ-ਜਿਵੇਂ ਤੁਸੀਂ ਸਿਮਰਨ ਕਰਦੇ ਜਾਵੋਗੇ ਤੁਹਾਡੀਆਂ ਕੁਲਾਂ ਦਾ ਉੱਧਾਰ ਹੁੰਦਾ ਜਾਵੇਗਾ ਤੇ ਜਦੋਂ ਤੁਸੀਂ ਮਾਲਕ ਨਾਲ ਓੜ ਨਿਭਾ ਕੇ ਜਾਵੋਗੇ ਤਾਂ ਉਹ ਸਾਰੀਆਂ ਰੂਹਾਂ, ਕਿਤੇ ਵੀ ਫਸੀਆਂ ਹੋਣ ਮਾਲਕ ਤੁਹਾਡੇ ਨਾਲ ਨਿੱਜਧਾਮ ਭੇਜ ਦਿੰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ ਦੇ ਨਾਮ ਨਾਲ ਤੁਹਾਡੀ ਇਸ ਜਨਮ ’ਚ ਤਾਂ ਜੈ-ਜੈਕਾਰ ਹੋਵੇਗੀ ਹੀ, ਰੂਹਾਨੀ ਮੰਡਲਾਂ ’ਚ ਦੇਵੀ-ਦੇਵਤੇ ਖੜ੍ਹੇ ਹੋ ਕੇ ਫੁੱਲ ਵਰਸਾਉਂਦੇ ਹਨ, ਕਿ ਧੰਨ ਹੈ ਇਹ ਰੂਹ ਜੋ ਘੋਰ ਕਲਿਯੁਗ ’ਚ ਰਹਿ ਕੇ ਰਾਮ ਦਾ ਨਾਮ ਲੈ ਕੇ ਜਾ ਰਹੀ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਦਾ ਵੀ ਉੱਧਾਰ ਕਰਨ ਜਾ ਰਹੀ ਹੈ

ਇਸ ਤਰ੍ਹਾਂ ਤੁਸੀਂ ਜੇਕਰ ਆਪਣੇ ਮਾਂ-ਬਾਪ ਦਾ ਕਰਜ਼ ਉਤਾਰਦੇ ਹੋ ਤਾਂ ਜਿਉਂਦੇ-ਜੀਅ ਵੀ ਤੁਹਾਨੂੰ ਖੁਸ਼ੀਆਂ ਮਿਲਣਗੀਆਂ, ਆਉਣ ਵਾਲੀਆਂ ਪੀੜ੍ਹੀਆਂ ਵਿਗੜਨਗੀਆਂ ਨਹੀਂ, ਮਾਲਕ ਨਾਲ ਜੁੜਨਗੀਆਂ ਇਸ ਲਈ ਸਿਮਰਨ ਦੇ ਪੱਕੇ ਜ਼ਰੂਰ ਬਣੋ ਤੁਰਦੇੇ-ਫਿਰਦੇ, ਬੈਠ ਕੇ, ਕੰਮ ਧੰਦਾ ਕਰਦੇ ਹੋਏ ਸਿਮਰਨ ਕਰਦੇ ਰਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਲਗਾਤਾਰ ਨਿਯਮਿਤ ਸਿਮਰਨ ਕਰੇ ਤਾਂ ਉਹ ਖੁਸ਼ੀਆਂ ਵੀ ਆ ਜਾਣਗੀਆਂ ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਪਰਮਾਤਮਾ ਨੂੰ ਖੁਸ਼ ਕਰਨ ਦਾ ਸਿਮਰਨ ਤੇ ਸੇਵਾ ਦੇ ਬਿਨਾਂ ਹੋਰ ਕੋਈ ਤਰੀਕਾ ਨਹੀਂ ਜਦੋਂ ਪਰਮਾਤਮਾ ਖੁਸ਼ ਹੋ ਜਾਂਦਾ ਹੈ ਤਾਂ ਤੁਹਾਡੀਆਂ ਕੁਲਾਂ ਤੱਕ ਖੁਸ਼ ਹੋ ਜਾਂਦੀਆਂ ਹਨ, ਇਸ ਲਈ ਸਿਮਰਨ ਕਰਿਆ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.