ਸਤਿਗੁਰੂ ਮੌਲ਼ਾ ਨੇ ਪੜ੍ਹਾਇਆ ਇਨਸਾਨੀਅਤ ਦਾ ਪਾਠ : ਪੂਜਨੀਕ ਗੁਰੂ ਜੀ

0

ਸਤਿਗੁਰੂ ਮੌਲ਼ਾ ਨੇ ਪੜ੍ਹਾਇਆ ਇਨਸਾਨੀਅਤ ਦਾ ਪਾਠ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ ਮੌਲ਼ਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਦਾਤਾ, ਰਹਿਬਰ ਇਸ ਧਰਤੀ ’ਤੇ ਆਏ ਅਤੇ ਇਨਸਾਨੀਅਤ ਦਾ ਪਾਠ ਪੜ੍ਹਾਇਆ ਇਨਸਾਨੀਅਤ ਜੋ ਅੱਜ ਲੋਕਾਂ ਦੇ ਅੰਦਰੋਂ ਖ਼ਤਮ ਹੁੰਦੀ ਜਾ ਰਹੀ ਹੈ, ਦਿਖਾਵਾ ਮਾਤਰ ਰਹਿ ਗਿਆ ਹੈ ਲੋਕ ਅੱਜ ਇਨਸਾਨੀਅਤ ਤੋਂ ਦੂਰ ਹੁੰਦੇ ਜਾ ਰਹੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨੀਅਤ ਨੂੰ ਜ਼ਿੰਦਾ ਰੱਖਣ ਲਈ, ਮਾਨਵਤਾ ਨੂੰ ਜ਼ਿੰਦਾ ਰੱਖਣ ਲਈ ਸਤਿਗੁਰੂ ਮੌਲ਼ਾ ਨੇ ਤਰੀਕਾ ਦੱਸਿਆ, ਜਿਸ ਨੂੰ ਗੁਰੂ ਮੰਤਰ, ਨਾਮ ਦੀਕਸ਼ਾ, ਨਾਮ ਸ਼ਬਦ ਕਿਹਾ ਜਾਂਦਾ ਹੈ

ਇਹ ਨਾਮ-ਸ਼ਬਦ, ਕਲਮਾ ਲਓ ਅਤੇ ਇਸ ਦਾ ਅਭਿਆਸ ਕਰੋ ਤਾਂ ਤੁਸੀਂ ਜਨਮਾਂ-ਜਨਮਾਂ ਦੇ ਪਾਪ ਕਰਮਾਂ ਤੋਂ ਅਜ਼ਾਦ ਹੋ ਜਾਓਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦਿਖਾਵਾ ਕਰਨ ਨਾਲ ਮਾਲਕ ਦੀ ਪ੍ਰਾਪਤੀ ਨਹੀਂ ਹੁੰਦੀ ਤੁਸੀਂ ਵੱਖਰੇ ਰੰਗ ਦੇ ਕੱਪੜੇ ਪਹਿਨ ਲਓ, ਘਰ-ਬਾਰ ਤਿਆਗ ਦਿਓ, ਪਰਿਵਾਰ ਛੱਡ ਦਿਓ, ਜੇਕਰ ਮਾਲਕ ਨਾਲ ਪ੍ਰੀਤ ਨਾ ਬਣੀ ਤਾਂ ਸਭ ਕੁਝ ਬੇਕਾਰ ਹੈ ਮਾਲਕ ਨੂੰ ਪਾਉਣ ਲਈ ਅਡੰਬਰਾਂ ਦੀ ਲੋੜ ਨਹੀਂ ਲੋੜ ਹੈ ਆਪਣੀ ਭਾਵਨਾ ਨੂੰ ਸ਼ੁੱਧ ਕਰਨ ਦੀ ਜੇਕਰ ਅੰਦਰ ਛਲ-ਕਪਟ, ਖੋਟ ਹੈ ਤਾਂ ਮਾਲਕ ਕਦੇ ਨਹੀਂ ਮਿਲ ਸਕਦਾ

ਜੇਕਰ ਤੁਹਾਡੇ ਅੰਦਰ ਸ਼ੁੱਧ ਵਿਚਾਰ ਹਨ ਅਤੇ ਬਾਹਰ ਵੀ ਤੁਸੀਂ ਚੰਗਾ ਵਿਹਾਰ ਕਰਦੇ ਹੋ, ਨਾਲ ਸਿਮਰਨ ਕਰਦੇ ਹੋ ਤਾਂ ਉਹ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਤੁਹਾਨੂੰ ਜ਼ਰੂਰ ਦਇਆ-ਮਿਹਰ ਨਾਲ, ਰਹਿਮਤ ਨਾਲ ਨਿਵਾਜੇਗਾ ਤੇ ਇੱਕ ਦਿਨ ਤੁਸੀਂ ਨੂਰੀ ਦਰਸ਼ਨਾਂ ਦੇ ਕਾਬਲ ਜ਼ਰੂਰ ਬਣ ਜਾਓਗੇ ਪੂਜਨੀਕ ਗੁਰੂ ਜੀ ਨੇ ਅੰਦਰ ਦੀ ਭਾਵਨਾ ਦੇ ਸ਼ੁੱਧੀਕਰਨ ਦਾ ਢੰਗ ਸਮਝਾਉਂਦਿਆਂ ਫ਼ਰਮਾਇਆ ਕਿ ਬਾਹਰੋਂ ਸਰੀਰ ਸਾਫ਼ ਕਰਨਾ ਹੋਵੇ ਜਾਂ ਕੱਪੜੇ ਸਾਫ਼ ਕਰਨੇ ਹੋਣ ਤਾਂ ਸਾਬਣ ਲਾ ਕੇ ਚੰਗੀ ਤਰ੍ਹਾਂ ਧੋਣ ਨਾਲ ਕੱਪੜੇ ਧੋਤੇ ਜਾਂਦੇ ਹਨ ਅਤੇ ਸਰੀਰ ਦੀ ਮੈਲ਼ ਵੀ ਸਾਫ਼ ਹੋ ਜਾਂਦੀ ਹੈ

ਪਰ ਆਤਮਾ ’ਤੇ ਜੋ ਜਨਮਾਂ-ਜਨਮਾਂ ਦੇ ਪਾਪ ਕਰਮਾਂ ਦੀ ਮੈਲ਼ ਲੱਗੀ ਹੋਈ ਹੈ, ਸਦੀਆਂ ਤੋਂ ਆਤਮਾ ਜਿਸ ਲਈ ਤੜਫ਼ ਰਹੀ ਹੈ, ਉਸ ਮੈਲ਼ ਨੂੰ ਉਤਾਰਨ ਲਈ ਜੋ ਸਾਬਣ ਲਗਾਉਣਾ ਪਵੇਗਾ ਉਹ ਸਾਬਣ ਹੈ ਅੱਲ੍ਹਾ, ਵਾਹਿਗੁਰੂ, ਗੌਡ, ਰੱਬ, ਪਰਮਾਤਮਾ ਦੇ ਨਾਮ ਦਾ ਸਾਬਣ ਉਸ ਦੇ ਨਾਮ ਦਾ ਜਾਪ ਕਰੋ, ਕਲਮਾਂ ਅਤਾ ਕਰੋ, ਗੌਡ ਪ੍ਰੇਅਰ ਜਾਂ ਨਾਮ ਸ਼ਬਦ ਦਾ ਜਾਪ ਕਰੋ ਜਦੋਂ ਤੱਕ ਤੁਸੀਂ ਮਾਲਕ ਦੇ ਉਨ੍ਹਾਂ ਸ਼ਬਦਾਂ ਦਾ ਜਾਪ ਨਹੀਂ ਕਰਦੇ, ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਨਹੀਂ ਬਣ ਸਕਦੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.