ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ  : ਪੂਜਨੀਕ ਗੁਰੂ ਜੀ

0

ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ  :ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਚਲਿਆ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ ਨਿਯਮ ਅਨੁਸਾਰ ਯਾਦ ਨਹੀਂ ਕਰਦੇ ਤਾਂ ਤੁਹਾਡੇ ਮਨ ਦੇ ਵਿਚਾਰ ਤੁਹਾਡੇ ‘ਤੇ ਹਮੇਸ਼ਾ ਹਾਵੀ ਰਹਿਣਗੇ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਜੋ ਬੁਰੇ ਵਿਚਾਰ ਆਉਂਦੇ ਹਨ ਉਹ ਸਾਰੇ ਮਨ ਦੀ ਦੇਣ ਹਨ ਤੇ ਜੋ ਚੰਗੇ ਵਿਚਾਰ ਆਉਂਦੇ ਹਨ,  ਉਹ ਆਤਮਿਕ ਵਿਚਾਰ ਹਨ ਬੁਰੇ ਵਿਚਾਰਾਂ ਨਾਲ ਇਨਸਾਨ ਦੇ ਸਰੀਰ ‘ਤੇ ਹਰ ਤਰ੍ਹਾਂ ਦਾ ਅਸਰ ਹੁੰਦਾ ਹੈ ਸਰੀਰਕ ਸ਼ਕਤੀ ਦਾ ਨਾਸ਼ ਹੁੰਦਾ ਹੈ, ਦਿਮਾਗ ਦੇ ਸੋਚਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਤੇ ਬੁਰੇ ਵਿਚਾਰਾਂ ਦਾ ਤਾਣਾ-ਬਾਣਾ ਬੁਣਦੇ ਰਹਿਣ ਨਾਲ ਇਨਸਾਨ ਦਾ ਆਤਮਬਲ ਘੱਟ ਹੁੰਦਾ ਜਾਂਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਵੇਰੇ ਤਿਆਰ ਹੁੰਦੇ ਹੋ, ਨਾਸ਼ਤਾ ਲੈਂਦੇ ਹੋ, ਪੜ੍ਹਨ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਖੇਤੀਬਾੜੀ ਆਦਿ ਤੁਸੀ ਆਪਣੇ ਕੰਮ-ਧੰਦੇ ‘ਤੇ ਜਾਂਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਹੱਥ-ਮੂੰਹ ਧੋ ਲਓ, ਤਾਂਕਿ ਨੀਂਦ ਉੱਡ ਜਾਵੇ ਜੇਕਰ ਤੁਹਾਨੂੰ ਇਹ ਮੁਸ਼ਕਲ ਲਗਦਾ ਹੈ ਤਾਂ ਚਲੋ, ਲੇਟੇ-ਲੇਟੇ ਹੀ ਸਿਮਰਨ ਕਰ ਲਓ ਕਿਉਂਕਿ ਇਹ ਸਿਮਰਨ ਬਿਲਕੁਲ ਹੀ ਨਾ ਕਰਨ ਤੋਂ ਲੱਖਾਂ ਗੁਣਾਂ ਬਿਹਤਰ ਹੈ

ਆਪ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਲਗਾਤਾਰ ਦੋ ਮਹੀਨੇ ਸਵੇਰੇ ਸ਼ਾਮ 15-15 ਮਿੰਟ ਸਿਮਰਨ ਕਰਕੇ ਦੇਖ ਲਓ, ਜੇਕਰ 1-1 ਘੰਟਾ ਕਰੋ ਤਾਂ ਕਹਿਣਾ ਹੀ ਕੀ ਫਿਰ ਤਾਂ ਅਸੀਂ ਵੀ ਗਾਰੰਟੀ ਦੇ ਸਕਦੇ ਹਾਂ ਕਿ 100 ਫੀਸਦੀ ਤੁਹਾਡੇ ਅੰਦਰ ਮਾਲਕ ਦੇ ਨਜ਼ਾਰੇ ਆਉਣਗੇ ਹੀ ਆਉਣਗੇ ਜੇਕਰ ਦੋ ਮਹੀਨਿਆਂ ਦੇ ਘੰਟਿਆਂ ਨੂੰ ਜੋੜੀਏ ਤਾਂ ਸਿਰਫ਼ 5 ਦਿਨ ਰਾਤ ਬਣਦੇ ਹਨ ਤਾਂ ਕਿੰਨਾ ਸੌਖਾ ਹੈ ਕਿ ਤੁਸੀਂ ਆਪਣੇ ਅੰਦਰ ਦੇ ਆਤਮਬਲ ਨੂੰ ਕਿਵੇਂ ਜਗਾ ਸਕਦੇ ਹੋ ਤੇ ਦੁਨੀਆ ਦੇ ਹਰ ਖੇਤਰ ‘ਚ ਆਤਮਬਲ ਅਤੀ ਜ਼ਰੂਰੀ ਹੈ ਜਿਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਨਹੀਂ ਹੁੰਦਾ, ਉਹ ਜ਼ਰਾ ਜਿੰਨੀ ਗੱਲ ‘ਤੇ ਘਬਰਾ ਜਾਂਦੇ ਹਨ ਤੇ ਜੇਕਰ ਆਤਮਵਿਸ਼ਵਾਸ ਹੋਵੇ ਤਾਂ ਛਾਤੀ ਦਾ ਜ਼ਖ਼ਮ ਵੀ ਲੋਕ ਹੱਸਦੇ-ਹੱਸਦੇ ਸਹਿਣ ਕਰ ਲੈਂਦੇ ਹਨ ਆਤਮਵਿਸ਼ਵਾਸ ਦੇ ਵਧਣ ਨਾਲ ਤੁਹਾਨੂੰ ਹਰ ਚੰਗੇ-ਨੇਕ ਕੰਮ ‘ਚ ਤਰੱਕੀ ਮਿਲਦੀ ਜਾਵੇਗੀ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਸੰਸਾਰ ਦਾ ਮੰਨਣਾ ਹੈ ਕਿ ਇਨਸਾਨ ਆਪਣੇ ਦਿਮਾਗ ਨੂੰ 15-20 ਫੀਸਦੀ ਤੱਕ ਹੀ ਵਰਤੋਂ ‘ਚ ਲਿਆਉਂਦਾ ਹੈ, ਜੋ ਕਿ ਰੂਹਾਨੀਅਤ ਦੇ ਨਜ਼ਰੀਏ ਤੋਂ ਵੀ ਸੱਚ ਹੈ ਜੋ ਲੋਕ ਰਿਸਰਚ ਕਰਦੇ ਹਨ, ਸਾਰਾ-ਸਾਰਾ ਦਿਨ ਜਾਂ 18-20 ਘੰਟੇ ਕੰਮ ਕਰਦੇ ਹਨ, ਉਹ 15-20 ਫੀਸਦੀ ਤੇ ਆਮ ਇਨਸਾਨ 10-15 ਫੀਸਦੀ ਹੀ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਨ ਸੁਪਰ ਕੰਪਿਊਟਰ ਇਸੇ ਦਿਮਾਗ ਤੋਂ ਨਿਕਲਿਆ ਹੋਇਆ ਛੋਟਾ ਜਿਹਾ ਅੰਸ਼ ਹੈ

ਵਿਗਿਆਨੀਆਂ ਨੇ ਵੀ ਅੱਜ ਮੰਨਿਆ ਹੈ ਕਿ ਜੇਕਰ ਤੁਸੀਂ ਆਤਮਬਲ ਚਾਹੁੰਦੇ ਹੋ ਤਾਂ ਸੁਬ੍ਹਾ-ਸਵੇਰੇ 2 ਤੋਂ 5 ਵਜੇ ਦਰਮਿਆਨ ਇੱਕ ਘੰਟਾ ਧਿਆਨ ‘ਚ ਜਾਓ ਉਸ ਨਾਲ ਤੁਹਾਡਾ ਆਤਮਬਲ ਵਧੇਗਾ, ਉਸ ਆਤਮਬਲ ਨਾਲ ਦਿਮਾਗ ਦੀ ਜ਼ਿਆਦਾ ਵਰਤੋਂ ਨਾਲ ਤੁਸੀਂ ਪਰੇਸ਼ਾਨੀਆਂ ਤੋਂ ਅਜ਼ਾਦ ਹੁੰਦੇ ਜਾਵੋਗੇ ਇਸ ਲਈ ਆਤਮਬਲ ਜਗਾਉਣਾ ਬਹੁਤ ਹੀ ਜ਼ਰੂਰੀ ਹੈ ਤੇ ਇਸ ਕਲਿਯੁਗ ‘ਚ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।