ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ਚਿੱਠੀ

0

ਆਦਰਯੋਗ ਮਾਤਾ ਜੀ ਅਤੇ ਪਿਆਰੇ ਬੱਚਿਓ ਅਤੇ ਟਰੱਸਟ/ਮੈਨੇਜਮੈਂਟ

ਸਤਿਗੁਰੂ ਰਾਮ ਦੀ ਕਿਰਪਾ ਨਾਲ ਮੈਂ ਇੱਥੇ ਠੀਕ ਹਾਂ ਅਤੇ ਤੁਹਾਡੀ ਤੰਦਰੁਸਤੀ ਲਈ ਪਰਮਾਤਮਾ ਅੱਗੇ ਸਵੇਰੇ-ਸ਼ਾਮ ਅਰਦਾਸ ਕਰਦਾ ਰਹਿੰਦਾ ਹਾਂ ਮਾਤਾ ਜੀ ਆਪ ਆਪਣੀ ਦਵਾਈ ਸਹੀ ਸਮੇਂ ਜ਼ਰੂਰ ਕਰਵਾਉਂਦੇ ਰਿਹਾ ਕਰੋ ਸਤਿਗੁਰੂ ਨੇ ਚਾਹਿਆ ਤਾਂ ਮੈਂ ਜਲਦੀ ਆ ਕੇ ਤੁਹਾਡਾ (ਮਾਤਾ ਜੀ) ਦਾ ਪੂਰਾ ਇਲਾਜ ਕਰਵਾਵਾਂਗਾ

ਮਾਤਾ ਜੀ, ਬੱਚਿਓ ਅਤੇ ਪਿਆਰੀ ਸਾਧ-ਸੰਗਤ  ਆਪ ਸਭ ਨੂੰ ਪਤਾ ਹੀ ਹੈ ਕਿ ਕੋਰੋਨਾ ਮਹਾਂ ਬਿਮਾਰੀ ਚੱਲ ਰਹੀ ਹੈ ਇਸ ਤੋਂ ਪ੍ਰਭੂ ਹੀ ਸਭ ਨੂੰ ਬਚਾਵੇ ਇਸ ਦੇ ਲਈ ਮੈਂ ਪ੍ਰਭੂ ਅੱਗੇ ਸਵੇਰੇ-ਸ਼ਾਮ ਅਰਦਾਸ ਕਰਦਾ ਰਹਿੰਦਾ ਹਾਂ ਸਰਕਾਰ ਜੋ ਵੀ ਨਿਰਦੇਸ਼ ਦੇਵੇ ਆਪ ਸਭ ਨੇ ਉਸ ਨੂੰ ਪੂਰਾ-ਪੂਰਾ ਮੰਨਣਾ ਹੈ ਤੇ ਪੂਰਾ-ਪੂਰਾ ਸਹਿਯੋਗ ਦੇਣਾ ਹੈ

ਇਸ ਬਿਮਾਰੀ ਤੋਂ?ਬਚਣ ਲਈ ਮੈਂ ਤੁਹਾਨੂੰ ਕੁਝ ਸੁਝਾਅ ਦੇ ਰਿਹਾ ਹਾਂ-

(1) ਸਵੇਰੇ ਸ਼ਾਮ ਘੱਟੋ-ਘੱਟ 15 ਮਿੰਟ ਪ੍ਰਾਣਾਯਾਮ ਨਾਲ ਮਾਲਕ ਦਾ ਨਾਮ ਜ਼ਰੂਰ ਜਪਿਆ ਕਰੋ
(2) ਸਾਬਣ ਨਾਲ ਦੋਵਾਂ ਹੱਥਾਂ ‘ਤੇ ਝੱਗ ਬਣਾ ਕੇ ਇੱਕ-ਦੂਜੀ ਤਲੀ ‘ਤੇ ਖਾਜ ਕਰੋ ਤਾਂ ਕਿ ਨਹੁੰ ਪੂਰੀ ਤਰ੍ਹਾਂ ਸਾਫ਼ ਹੋ ਜਾਣ
(3) ਘਰੇਲੂ ਪ੍ਰੋਟੀਨ ਜਿਵੇਂ : ਛੋਲੇ,  ਪਨੀਰ, ਦਹੀਂ, ਸੋਇਆਬੀਨ ਦੁੱਧ, ਲੱਸੀ, ਦਾਲਾਂ, ਪਿਸਤਾ ਆਦਿ ਅਤੇ ਵਿਟਾਮਿਨ ਸੀ ਜਿਵੇਂ : ਨਿੰਬੂ, ਸੰਤਰਾ, ਕਿੰਨੂ, ਮੌਸਮੀ, ਆਂਵਲਾ ਆਦਿ ਜ਼ਰੂਰ ਲਓ
(4) ਤੁਲਸੀ, ਨਿੰਮ, ਚਾਰ-ਚਾਰ ਪੱਤੇ, ਗਲੋਅ (ਟਹਿਣੀ ਅਤੇ ਪੱਤੇ) 10 ਗ੍ਰਾਮ, ਲੌਂਗ-ਇਲਾਇਚੀ 2-2, ਹਲਦੀ, ਮੁਲੱਠੀ, ਅਜਵਾਇਣ, ਸੁੰਢ, ਸਭ ਇੱਕ-ਇੱਕ ਚੁਟਕੀ, ਜ਼ੀਰਾ 5 ਗ੍ਰਾਮ, 300 ਗ੍ਰਾਮ ਪਾਣੀ ‘ਚ ਪਾ ਕੇ ਤਦ ਤੱਕ ਉਬਾਲੋ ਜਦੋਂ ਤੱਕ 150 ਗ੍ਰਾਮ ਨਾ ਰਹਿ ਜਾਵੇ ਹੁਣ ਇਸ ਨੂੰ ਚਾਹ ਵਾਂਗ ਹੌਲੀ-ਹੌਲੀ ਪੀਓ, ਦਿਨ ‘ਚ ਇੱਕ ਵਾਰ 20 ਗ੍ਰਾਮ ਗੁੜ ਜਾਂ ਸ਼ਹਿਦ ਪਾ ਸਕਦੇ ਹੋ ਸਾਧ-ਸੰਗਤ ਆਪਣੇ- ਆਪਣੇ ਘਰਾਂ ‘ਚ ਰਹਿ ਕੇ ਸ਼ਬਦਾਕਸ਼ਰੀ, ਰਾਮ-ਨਾਮ ਦੇ ਜਾਪ ਦਾ ਨੈੱਟ?’ਤੇ ਕੰਪੀਟਿਸ਼ਨ ਕਰਦੀ ਰਹੇ

ਆਪਣੇ-ਆਪਣੇ ਇਲਾਕੇ ਦੇ ਡੀਸੀ ਅਤੇ ਸੂਬੇ ਦੇ ਸੀਐੱਮ ਤੋਂ ਪਰਮਿਸ਼ਨ ਲੈ ਕੇ ਤਨ-ਮਨ-ਧਨ ਨਾਲ ਸ੍ਰਿਸ਼ਟੀ ਦੀ ਪੂਰੀ ਸੇਵਾ ਕਰੋ ਅਤੇ ਆਪਣਾ ਖੁਦ ਦਾ ਵੀ ਖਿਆਲ ਰੱਖੋ ਜੀ ਡੇਰਾ ਸੱਚਾ ਸੌਦਾ ਦੇ ਟਰੱਸਟ ਦੇ ਜ਼ਿੰਮੇਵਾਰ, ਐਡਮ ਬਲਾਕ, ਡੇਰੇ ‘ਚ ਰਹਿ ਰਹੇ ਸੇਵਾਦਾਰ ਭੈਣ-ਭਾਈ ਖੂਬ ਸੇਵਾ ਕਰ ਰਹੇ ਹਨ ਸਾਰੇ ਸੇਵਾਦਾਰ ਤੇ ਸਾਧ-ਸੰਗਤ ਵੀ ਖੂਬ ਸੇਵਾ ਕਰ ਰਹੀ ਹੈ ਟਰੱਸਟ ਜ਼ਿੰਮੇਵਾਰ ਤੇ ਐਡਮ ਬਲਾਕ ਵਾਲੇ ਇਹ ਧਿਆਨ ਰੱਖਣ ਕਿ ਸੇਵਾਦਾਰਾਂ ਨੂੰ ਸੇਵਾ ‘ਚ ਕੋਈ ਪ੍ਰੇਸ਼ਾਨੀ ਨਾ ਆਵੇ

ਕੋਈ ਭਗਤ ਕਿਸੇ ਦੀ ਵੀ ਨਿੰਦਿਆ ਨਾ ਕਰੇ, ਕੋਈ ਬੁਰਾ ਕੰਮ ਨਾ ਕਰੇ, ਅਸੀਂ ਸਭ ਨੂੰ ਸੇਵਾ ਸਿਮਰਨ ਕਰਨਾ ਸਿਖਾਇਆ ਹੈ, ਸਭ ਨਾਲ ਬੇਗਰਜ਼ ਪ੍ਰੇਮ ਕਰਨਾ ਸਿਖਾਇਆ ਹੈ ਅਤੇ ਨਿੰਦਿਆ-ਚੁਗਲੀ ਤੇ ਮਨਮਤ ਬੁਰੇ ਕਰਮ ਤੋਂ ਰੋਕਿਆ ਹੈ ਜੇਕਰ ਸਰਕਾਰ ਵੱਲੋਂ ਬਲੱਡ ਡੋਨੇਟ ਕਰਨ ਦੀ ਮੰਗ ਆਏ ਤਾਂ ਟਰੱਸਟ ਜ਼ਿੰਮੇਵਾਰ ਤੇ ਐਡਮ ਬਲਾਕ ਵਾਲੇ ਤੇ ਸਾਰੇ ਸੇਵਾਦਾਰ ਮਿਲ ਕੇ ਇਸ ਪਵਿੱਤਰ ਕਾਰਜ ਨੂੰ ਜ਼ਰੂਰ ਕਰਨ ਟਰੱਸਟ ਜ਼ਿੰਮੇਵਾਰ ਤੇ ਐਡਮ ਬਲਾਕ ਸੇਵਾਦਾਰ ਸਭ ਆਸ਼ਰਮਾਂ ਦੀ ਸਾਰ-ਸੰਭਾਲ ਸਮੇਂ-ਸਮੇਂ ਕਰਦੇ ਰਹਿਣ

”ਨਾਮ ਜਪੋ, ਮਿਹਨਤ ਕਰੋ, ਕਰੋ ਮਾਨਵਤਾ ਦੀ ਸੇਵਾ
ਇਨ੍ਹਾਂ ਬਚਨਾਂ ‘ਤੇ ਅਮਲ ਕੀਤਾ ਤਾਂ ਸਤਿਗੁਰੂ ਦੇਵੇਗਾ ਦੋ ਜਹਾਨਾਂ ਦਾ ਮੇਵਾ”
ਸਾਰੀ ਸਾਧ-ਸੰਗਤ ਮਾਤਾ ਜੀ ਤੇ ਬੱਚਿਆਂ ਨੂੰ ਬਹੁਤ-ਬਹੁਤ ਆਸ਼ੀਰਵਾਦ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।