ਪਹਾੜ ਜਿਹੇ ਕਰਮਾਂ ਨੂੰ ਕੰਕਰ ‘ਚ ਬਦਲ ਦਿੰਦੈ ਮਾਲਕ: ਪੂਜਨੀਕ ਗੁਰੂ ਜੀ

0

ਪਹਾੜ ਜਿਹੇ ਕਰਮਾਂ ਨੂੰ ਕੰਕਰ ‘ਚ ਬਦਲ ਦਿੰਦੈ ਮਾਲਕ: ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਹਰ ਕਣ, ਹਰ ਜ਼ਰੇ ‘ਚ ਮੌਜ਼ੂਦ ਹੈ, ਉਹ ਸਭ ਦੇਖ ਰਿਹਾ ਹੈ ਜੇਕਰ ਤੁਸੀਂ ਸੱਚੇ ਦਿਲੋਂ, ਸੱਚੀ ਭਾਵਨਾ ਨਾਲ, ਉਸ ਦੀ ਭਗਤੀ ਕਰੋ, ਉਸ ਦੀ ਔਲਾਦ ਦੀ ਸੇਵਾ ਕਰੋ, ਤਾਂ ਮਾਲਕ ਪਹਾੜ ਵਰਗੇ ਕਰਮਾਂ ਨੂੰ ਵੀ ਕੰਕਰ ‘ਚ ਬਦਲ ਦਿੰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਉਸ ਪਰਮ ਪਿਤਾ ਪਰਮਾਤਮਾ ਦੇ ਰਹਿਮੋ-ਕਰਮ ਨੂੰ ਜਲਦੀ ਭੁਲਾ ਦਿੰਦਾ ਹੈ, ਉਸ ਦੀ ਦਇਆ ਮਿਹਰ, ਰਹਿਮਤ, ਪਰਉਪਕਾਰਾਂ ਨੂੰ ਭੁੱਲ ਜਾਂਦਾ ਹੈ, ਪਰ ਫਿਰ ਵੀ ਪਰਮ ਪਿਤਾ ਪਰਮਾਤਮਾ ਉਸ ਨੂੰ ਨਹੀਂ ਭੁਲਾਉਂਦਾ ਇਨਸਾਨ ਜਿਉਂ-ਜਿਉਂਂ ਮਾਲਕ ਤੋਂ ਦੂਰ ਹੁੰਦਾ ਹੈ, ਉਸ ਨੂੰ ਭੁਲਾਉਂਦਾ ਹੈ, ਆਪਣੇ ‘ਤੇ ਕੀਤੇ ਪਰਉਪਕਾਰਾਂ ਨੂੰ ਭੁੱਲ ਜਾਂਦਾ ਹੈ, ਤਿਉਂ-ਤਿਉਂ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਦੁੱਖ, ਮੁਸੀਬਤ ਦਾ ਕਾਰਨ ਉਹ ਬਣਦਾ ਜਾਂਦਾ ਹੈ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਇਨਸਾਨ ਨੂੰ ਮਾਲਕ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਇਬਾਦਤ, ਭਗਤੀ ਹੈ ਕਿਉਂਕਿ ਉਹ ਕਦੇ ਕਿਸੇ ਤੋਂ ਸ਼ੁਕਰਾਨਾ  ਨਹੀਂ ਲੈਂਦਾ ਜੇਕਰ ਤੁਸੀਂ ਉਸ ਨੂੰ ਤੜਫ਼ ਕੇ ਬੁਲਾਉਂਦੇ ਹੋ, ਸੱਚੀ ਭਾਵਨਾ ਨਾਲ ਤੁਸੀਂ ਉਸ ਨੂੰ ਬੁਲਾਉਂਦੇ ਹੋ, ਤਾਂ ਉਹ ਤੁਹਾਡੀ ਸੁਣਦਾ ਹੈ, ਤੁਹਾਡੇ ਗ਼ਮ, ਦੁੱਖ, ਦਰਦ, ਚਿੰਤਾਵਾਂ ਮਿਟਾ ਦਿੰਦਾ ਹੈ ਤੇ ਆਪਣੀ ਦਇਆ-ਮਿਹਰ, ਰਹਿਮਤ ਤੁਹਾਡੇ ‘ਤੇ ਵਰਸਾ ਕੇ ਉਹ ਸਾਰੀਆਂ ਖੁਸ਼ੀਆਂ ਬਖਸ਼ ਦਿੰਦਾ ਹੈ, ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ

ਇਸ ਲਈ ਮਾਲਕ ਤੋਂ ਮਾਲਕ ਨੂੰ ਮੰਗੋ, ਸਾਰਿਆਂ ਦਾ ਭਲਾ ਕਰੋ ਤੇ ਜਿਉਂ-ਜਿਉਂ ਤੁਸੀਂ ਮਾਲਕ ਅੱਗੇ ਦੁਆ ਕਰੋਗੇ, ਤਿਉਂ-ਤਿਉਂ ਮਾਲਕ ਤੁਹਾਡੇ ‘ਤੇ ਦਇਆ-ਮਿਹਰ, ਰਹਿਮਤ ਦੀ ਬਰਸਾਤ ਕਰਦਾ ਜਾਵੇਗਾ ਤੇ ਤੁਸੀਂ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਤੋਂ ਅਜ਼ਾਦ ਹੁੰਦੇ ਜਾਓਗੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਤੁਸੀਂ ਮਾਲਕ ਦਾ ਸ਼ੁਕਰਾਨਾ ਕਰੋ, ਨਾਸ਼ੁਕਰਗੁਜ਼ਾਰ ਕਦੇ ਨਾ ਬਣੋ ਉਹ ਦਇਆ ਕਰਦਾ ਹੈ,

ਕਿਉਂਕਿ ਉਹ ਦਇਆਵਾਨ ਹੈ ਉਹ ਰਹਿਮਤ ਕਰਦਾ ਹੈ, ਕਿਉਂਕਿ ਉਹ ਰਹਿਮਤ ਦਾ ਦਾਤਾ ਹੈ ਉਹ ਕਿਰਪਾ ਕਰਦਾ ਹੈ, ਕਿਉਂਕਿ ਉਹ ਕਿਰਪਾਨਿਧਾਨ ਹੈ ਤੇ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਮਾਲਕ ਦੇ ਪਰਉਪਕਾਰਾਂ ਨੂੰ ਕਦੇ ਨਾ ਭੁੱਲੇ ਬਹੁਤ ਲੋਕਾਂ ਦੀਆਂ ਬਿਮਾਰੀਆਂ ਕਟ ਜਾਂਦੀਆਂ ਹਨ

ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਮਾਲਕ ਬੇਔਲਾਦਾਂ ਨੂੰ ਔਲਾਦ ਬਖਸ਼ ਦਿੰਦਾ ਹੈ ਭਾਗਾਂ ਵਾਲਿਆਂ ਨੂੰ ਹੋਰ ਜ਼ਿਆਦਾ ਭਾਗਾਂਵਾਲੇ ਬਣਾ ਦਿੰਦਾ ਹੈ, ਫਿਰ ਵੀ ਇਨਸਾਨ ਭੁਲਾਉਣ ‘ਚ ਦੇਰ ਨਹੀਂ ਲਾਉਂਦਾ ਇਹੀ ਕਲਿਯੁਗ ਦਾ ਇਨਸਾਨ ਹੈ ਤੇ ਫਿਰ ਆਉਣ ਵਾਲਾ ਸਮਾਂ ਉਸ ਲਈ ਦੁਸ਼ਵਾਰ ਹੋ ਜਾਂਦਾ ਹੈ, ਉਹ ਦੁਖੀ, ਪਰੇਸ਼ਾਨ ਹੋ ਜਾਂਦਾ ਹੈ

ਇਸ ਲਈ ਉਸ ਦੇ ਪਰਉਪਕਾਰਾਂ ਨੂੰ ਹਮੇਸ਼ਾ ਯਾਦ ਰੱਖੋ ਉਸ ਦੀ ਕਿਰਪਾ-ਦ੍ਰਿਸ਼ਟੀ ਉਸ ਤੋਂ ਮੰਗਦੇ ਰਹੋ, ਤਾਂਕਿ ਉਸ ਦੀ ਦਇਆ-ਮਿਹਰ, ਰਹਿਮਤ ਉਸ ‘ਤੇ ਮੋਹਲੇਧਾਰ ਵਰਸੇ ਤੇ ਤੁਹਾਡੇ ਗ਼ਮ, ਦੁੱਖ-ਦਰਦ ਚਿੰਤਾਵਾਂ ਮਿਟ ਜਾਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।