ਸਿਮਰਨ ਨਾਲ ਪੂਰੀ ਹੁੰਦੀ ਹੈ ਹਰ ਜਾਇਜ਼ ਮੰਗ : ਪੂਜਨੀਕ ਗੁਰੂ ਜੀ

0

ਸਿਮਰਨ ਨਾਲ ਪੂਰੀ ਹੁੰਦੀ ਹੈ ਹਰ ਜਾਇਜ਼ ਮੰਗ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਲਈ ਟਾਈਮ-ਪੀਰੀਅਡ ਫਿਕਸ ਕਰਨਾ ਚਾਹੀਦਾ ਹੈ ਆਮ ਤੌਰ ‘ਤੇ ਲੋਕ ਬਹੁਤ ਜਲਦਬਾਜ਼ੀ ਕਰਦੇ ਹਨ ਕਿ ਪੰਜ-ਸੱਤ ਦਿਨ ਸਿਮਰਨ ਕਰਾਂਗਾ ਅਤੇ ਮੈਨੂੰ ਇਹ ਮਿਲ ਜਾਵੇ, ਔਹ ਮਿਲ ਜਾਵੇ ਜਦੋਂ ਕਿ ਤੁਸੀਂ ਇਹ ਸੋਚੋ ਕਿ ਮੈਂ ਸਾਰੀ ਉਮਰ ਸਿਮਰਨ ਕਰਨਾ ਹੈ ਤਾਂ ਮਾਲਕ ਤੁਹਾਡੀ ਜਾਇਜ਼ ਮੰਗ ਸੁਣਦਾ ਵੀ ਰਹੇਗਾ ਅਤੇ ਪੂਰੀ ਵੀ ਕਰਦਾ  ਰਹੇਗਾ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਹਮੇਸ਼ਾ ਆਪਣੇ ਦਿਲ ‘ਚ ਇਹ ਸ਼ਰਧਾ-ਭਾਵਨਾ ਬਿਠਾ ਕੇ ਰੱਖਣੀ ਚਾਹੀਦੀ ਹੈ ਕਿ ਮਾਲਕ ਦਾ ਰਹਿਮੋ ਕਰਮ ਤਾਂ ਵਰਸੇਗਾ ਹੀ ਵਰਸੇਗਾ ਜਦੋਂ  ਜੀਵ ਚਾਰੇ ਪਾਸੇ ਮਾਲਕ ਦਾ ਰਹਿਮੋ ਕਰਮ ਵਰਸਦਾ ਵੇਖ ਰਹੇ ਹਨ ਤਾਂ ਨਾਮ ਲੇਵਾ ਜੀਵ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ ‘ਤੇ ਮਾਲਕ ਦਾ ਰਹਿਮੋ-ਕਰਮ ਕਿਉਂ ਨਹੀਂ ਵਰਸ ਰਿਹਾ ਫਿਰ ਜੀਵ ਨੂੰ ਸੋਚਣਾ ਚਾਹੀਦਾ ਹੈ ਕਿ ਮੇਰਾ ਕੰਮ ਹੈ ਕਿ ਮੈਂ ਨਾਮ ਦਾ ਸਿਮਰਨ ਕਰਾਂ, ਭਗਤੀ ਕਰਾਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨਿੰਦਿਆ ਚੁਗਲੀ, ਬੁਰਾਈਆਂ ਅਤੇ ਝੂਠ-ਫਰੇਬ ਤੋਂ ਜਿੰਨਾ ਬਚ ਸਕੇ, ਓਨਾ ਹੀ ਚੰਗਾ ਹੈ ਬੇਪਰਵਾਹ ਸੱਚੇ ਦਾਤਾ-ਰਹਿਬਰ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ) ਫ਼ਰਮਾਇਆ ਕਰਦੇ ਕਿ ਨਿੰਦਕ ਦਾ ਤਾਂ ਪਰਛਾਵਾਂ ਵੀ ਮਾੜਾ ਹੁੰਦਾ ਹੈ ਅਤੇ ਲੋਕ ਆਪਣੀਆਂ ਬੁਰਾਈਆਂ ਛੁਪਾਉਣ ਲਈ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਕਬਰ-ਬੀਰਬਲ ਦੇ ਸਮੇਂ ‘ਚ ਕਿਸੇ ਦਰਬਾਰੀ ਨੇ ਕੋਈ ਸਮਾਨ ਚੋਰੀ ਕਰ ਲਿਆ ਬੀਰਬਲ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਬਾਦਸ਼ਾਹ ਨੂੰ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਚੋਰ ਕੌਣ ਹੈ ਬਾਦਸ਼ਾਹ ਨੇ ਪੁੱਛਿਆ ਕਿ ਦੱਸ ਕੌਣ ਹੈ? ਤਾਂ ਬੀਰਬਲ ਨੇ ਕਿਹਾ ਕਿ ਬਾਦਸ਼ਾਹ!

ਤੁਸੀਂ ਨਜ਼ਰ ਮਾਰੋ, ਚੋਰ ਦੀ ਦਾੜ੍ਹੀ ‘ਚ ਤਿਣਕਾ ਹੈ ਐਨਾ ਸੁਣਦਿਆਂ ਹੀ ਜੋ ਚੋਰ ਸੀ, ਉਹ  ਪਹਿਲਾਂ ਹੀ ਆਪਣੀ ਦਾੜ੍ਹੀ ‘ਚ ਹੱਥ ਮਾਰ ਕੇ ਵੇਖਣ ਲੱਗਾ ਕਿ ਕਿਤੇ ਮੇਰੇ ਤਿਣਕਾ ਤਾਂ ਨਹੀਂ ਲੱਗਿਆ ਬੀਰਬਲ ਨੇ ਕਿਹਾ ਕਿ ਇਹ ਰਿਹਾ ਚੋਰ ਕਹਿਣ ਦਾ ਭਾਵ ਹੈ ਕਿ ਜੋ ਨਿੰਦਿਆ-ਚੁਗਲੀ ਕਰਦੇ ਹਨ, ਅਸਲ ‘ਚ ਉਹ ਖੋਖਲੇ ਹੁੰਦੇ ਹਨ  ਉਹ ਆਪਣੇ ਤਿਣਕੇ ਛੁਪਾਉਣ ਲਈ ਦੂਜਿਆਂ  ‘ਤੇ ਤਿਣਕਿਆਂ ਦੀ ਬਾਰਸ਼ ਕਰਦੇ ਰਹਿੰਦੇ ਹਨ ਇਸ ਲਈ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਵੀ ਨਿੰਦਿਆ ਕਰਦਾ ਹੈ, ਬੁਰਾਈ ਗਾਉਂਦਾ ਹੈ, ਉਸ ਤੋਂ ਜਿੰਨਾ ਪਾਸਾ ਵੱਟ ਕੇ ਰਹੋਗੇ, ਓਨਾ ਹੀ ਸੁਖੀ ਰਹੋਗੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਘੋਰ ਕਲਿਯੁਗ ਦਾ ਸਮਾਂ ਹੈ ਆਪਣੇ ਮੂੰਹ ‘ਚੋਂ ਖੁਦ ਆਪਣੀਆਂ ਬੁਰਾਈਆਂ, ਆਪਣੀਆਂ ਕਮੀਆਂ ਕੋਈ ਨਹੀਂ ਗਾਉਂਦਾ ਅਤੇ ਜੋ ਲੋਕ ਬੁਰਾਈ ਕਰਨ ਵਾਲਿਆਂ ਦੇ ਪਿੱਛੇ ਲੱਗਦੇ ਹਨ, ਉਨ੍ਹਾਂ ਦਾ ਵੀ ਬੁਰਾ ਹਾਲ ਹੁੰਦਾ ਹੈ ਇਸ ਲਈ ਇਨਸਾਨ ਨੂੰ ਆਪਣੇ ਗਿਰੇਬਾਨ ‘ਚ ਨਜ਼ਰ ਮਾਰਨੀ ਚਾਹੀਦੀ ਹੈ ਅਤੇ ਆਪਣੇ ਹਿਰਦੇ ‘ਚ ਜੋ ਕਮੀਆਂ ਨਜ਼ਰ ਆਉਂਦੀਆਂ ਹਨ, ਰਾਮ ਨਾਮ ਦੇ ਸਿਮਰਨ, ਪਰਮਾਰਥ ਦੁਆਰਾ ਉਨ੍ਹਾਂ ਕਮੀਆਂ ਨੂੰ ਕੱਢ ਦਿਓ ਤਾਂ ਯਕੀਨਨ ਮਾਲਕ ਦੀ ਦਇਆ-ਰਹਿਮਤ ਤੁਹਾਡੇ ‘ਤੇ ਮੋਹਲੇਧਾਰ ਵਰਸੇਗੀ ਹੀ ਵਰਸੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।