ਰਾਮ-ਨਾਮ ਨਾਲ ਮਹਿਕ ਜਾਂਦੀ ਹੈ ਜ਼ਿੰਦਗੀ : ਪੂਜਨੀਕ ਗੁਰੂ ਜੀ

0
71

ਰਾਮ-ਨਾਮ ਨਾਲ ਮਹਿਕ ਜਾਂਦੀ ਹੈ ਜ਼ਿੰਦਗੀ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਇੱਕ ਅਜਿਹੀ ਦਵਾਈ ਹੈ, ਇੱਕ ਅਜਿਹੀ ਔਸ਼ਧੀ ਹੈ ਜੋ ਇਨਸਾਨ ਇਸ ਦਵਾਈ ਨੂੰ ਲੈਂਦਾ ਹੈ ਤਾਂ ਇਹ ਦਵਾਈ ਚਾਰੇ ਪਾਸੇ ਅਸਰ ਕਰਦੀ ਹੈ ਅੰਦਰੂਨੀ ਤੌਰ ‘ਤੇ ਆਤਮਾ ਨੂੰ ਉਹ ਸ਼ਕਤੀ, ਉਹ ਨਸ਼ਾ ਦਿੰਦੀ ਹੈ ਜਿਸ ਦੁਆਰਾ ਆਤਮਾ ਉਸ ਭਗਵਾਨ, ਉਸ ਰਾਮ ਦੇ ਦਰਸ਼ਨ ਕਰ ਸਕਦੀ ਹੈ ਤੇ ਬਾਹਰੀ ਤੌਰ ‘ਤੇ ਅਜਿਹੀ ਤੰਦਰੁਸਤੀ, ਤਾਜ਼ਗੀ ਦਿੰਦੀ ਹੈ, ਜਿਸ ਨਾਲ ਇਨਸਾਨ ਨੂੰ ਕੋਈ ਵੀ ਗ਼ਮ, ਚਿੰਤਾ, ਟੈਨਸ਼ਨ ਨਹੀਂ ਸਤਾਉਂਦੀ ਮੁਰਝਾਈਆਂ ਕਲੀਆਂ ਖਿੜ ਜਾਂਦੀਆਂ ਹਨ ਮਾਲਕ ਦੇ ਨਾਮ ਨਾਲ ਸਦੀਆਂ ਤੋਂ ਵਿੱਛੜੀ ਆਤਮਾ ਮਾਲਕ ਨਾਲ ਮਿਲਣ ਦੇ ਕਾਬਲ ਬਣ ਜਾਂਦੀ ਹੈ ਮਾਲਕ ਦਾ ਨਾਮ ਸੱਚੇ ਦਿਲੋਂ, ਤੜਫ਼ ਨਾਲ ਲਵੇ ਤਾਂ ਇਨਸਾਨ ਜ਼ਰੂਰ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਦਾ ਹੈ ਉਸ ‘ਤੇ ਰਹਿਮੋ-ਕਰਮ ਵਰਸਦਾ ਹੈ ਅਤੇ ਇੱਕ ਦਿਨ ਉਹ ਸਭ ਪਾਪ-ਗੁਨਾਹਾਂ ਤੋਂ ਹਲਕਾ ਹੋ ਜਾਂਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ ਨਾਮ  ਸ਼ਬਦ ਤਾਂ ਲੈ ਲੈਂਦਾ ਹੈ ਪਰ ਜਾਪ ਨਹੀਂ ਕਰਦਾ, ਸਿਮਰਨ ਨਹੀਂ ਕਰਦਾ ਇਸ ਲਈ ਨਾਮ ਲੈ ਕੇ ਸਿਮਰਨ ਕਰੇ, ਭਗਤੀ-ਇਬਾਦਤ ਕਰੇ ਤਾਂ ਕੋਈ ਗ਼ਮ, ਗ਼ਮ ਨਹੀਂ ਰਹਿੰਦਾ ਕੋਈ ਦੁੱਖ, ਦੁੱਖ ਨਹੀਂ ਰਹਿੰਦਾ ਪਰ ਸਿਮਰਨ ਕਰੇ ਤਾਂ ਸਿਮਰਨ ਕਰੇ ਹੀ ਨਾ, ਭਗਤੀ ਕਰੇ ਹੀ ਨਾ ਤਾਂ ਕਿੱਥੋਂ ਹਿਰਦੇ ‘ਚ ਸ਼ਾਂਤੀ ਆਵੇਗੀ, ਕਿੱਥੋਂ ਦਿਲੋ-ਦਿਮਾਗ ਵਿਚ ਖੁਸ਼ੀ ਆਵੇਗੀ ਇਨਸਾਨ ਰੋਜ਼ ਬੋਝ ਵਾਂਗ ਜੀਵਨ ਗੁਜ਼ਾਰਦਾ ਰਹਿੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਹੋਵੇ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ  ਗ਼ਮ, ਦੁੱਖ, ਦਰਦ, ਚਿੰਤਾਵਾਂ ਦੂਰ ਹੋ ਜਾਣ ਤਾਂ ਤੁਸੀਂ ਸੱਚੀ ਤੜਫ਼ ਨਾਲ, ਸੱਚੀ ਲਗਨ ਨਾਲ ਚਲਦੇ, ਬੈਠਦੇ, ਲੇਟ ਕੇ, ਕੰਮ-ਧੰਦਾ ਕਰਦੇ ਹੋਏ ਓਮ, ਹਰੀ, ਅੱਲ੍ਹਾ, ਵਾਹਿਗੁਰੂ,ਗੌਡ, ਖੁਦਾ, ਰੱਬ ਨੂੰ ਯਾਦ ਕਰਿਆ ਕਰੋ

ਆਪ ਜੀ ਫ਼ਰਮਾਉਂਦੇ ਹਨ ਕਿ ਚੰਦ ਰੁਪਇਆਂ ਲਈ ਆਪਣਾ ਦੀਨ, ਈਮਾਨ, ਧਰਮ ਵੇਚ ਦਿੰਦੇ ਹਨ ਚੰਦ ਰੁਪਇਆਂ ਲਈ ਅੱਜ ਆਦਮੀ ਵਿਕ ਰਿਹਾ ਹੈ ਇਹ ਰੁਪਏ ਕਬਰ ਤੱਕ ਵੀ ਨਹੀਂ ਜਾਣਗੇ, ਸ਼ਮਸ਼ਾਨ ਭੂਮੀ ਤੱਕ ਵੀ ਨਹੀਂ ਜਾਣਗੇ ਤੁਹਾਡੀਆਂ ਪਹਿਨੀਆਂ ਹੋਈਆਂ ਅੰਗੂਠੀਆਂ, ਚੈਨ ਜੋ ਕੁਝ ਵੀ ਹੈ, ਨਹਾਉਣ ਦਾ ਬਹਾਨਾ ਬਣਾ ਕੇ ਸਭ ਕੁਝ ਉਤਾਰ ਲਿਆ ਜਾਵੇਗਾ ਹੋਰ ਛੱਡੋ ਜੋ ਤੁਹਾਡਾ ਮੰਜਾ, ਬੈੱਡ ਹੈ ਉਸ ਤੋਂ ਵੀ ਤੁਹਾਨੂੰ ਧੜੰਮ ਦੇਣੇ ਹੇਠਾਂ ਸੁੱਟ ਦੇਣਗੇ ਉਸ ‘ਤੇ ਵੀ ਕੋਈ ਲੇਟਣ ਨਹੀਂ ਦੇਵੇਗਾ ਤਾਂ ਬਾਕੀ ਸਮਾਨ ਤਾਂ ਕੀ ਜਾਵੇਗਾ

ਕਿਸ ਲਈ ਆਪਣਾ ਦੀਨ, ਈਮਾਨ, ਧਰਮ, ਮਜ਼੍ਹਬ ਵੇਚ ਦਿੰਦੇ ਹੋ? ਕਿਉਂ ਅੱਲ੍ਹਾ, ਰਾਮ, ਗੌਡ, ਖੁਦਾ, ਰੱਬ ਤੋਂ ਮੂੰਹ ਫੇਰ ਲੈਂਦੇ ਹੋ ਅਤੇ ਮਾਇਆ ਵੱਲ ਮੂੰਹ ਕਰਕੇ ਉਸਦੇ ਦੀਵਾਨੇ ਹੋ ਜਾਂਦੇ ਹੋ ਇਹ ਮਾਇਆ ਤਿਗੜੀ ਨਾਚ ਨਚਾਉਂਦੀ ਹੈ ਪਾਪ, ਜ਼ੁਲਮ, ਠੱਗੀ, ਬੇਈਮਾਨੀ ਦੀ ਦੌਲਤ ਇਨਸਾਨ ਨੂੰ ਢੰਗ ਨਾਲ ਜਿਉਣ ਨਹੀਂ ਦਿੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਜ਼ਰੂਰੀ ਹੈ ਕਿ ਤੁਸੀਂ ਮਿਹਨਤ ਦੀ ਹੀ ਕਰਕੇ ਖਾਓ ਅਤੇ ਉਸ ਰਾਮ, ਅੱਲ੍ਹਾ, ਗੌਡ, ਖੁਦਾ, ਰੱਬ ਦੀ ਭਗਤੀ-ਇਬਾਦਤ ਕਰੋ, ਉਸਨੂੰ ਯਾਦ ਕਰੋ ਮਾਲਕ ਦਾ ਨਾਮ ਅਸਲ ਵਿਚ ਬਹਾਰ ਲਿਆ ਦਿੰਦਾ ਹੈ ਸੁੱਕੇ ਹੋਏ ਬਾਗਾਂ ਵਿਚ ਹਰਿਆਲੀ ਆ ਜਾਂਦੀ ਹੈ ਅਤੇ ਮਾਰੂਥਲਾਂ ਵਿਚ ਕੋਇਲਾਂ ਬੋਲਦੀਆਂ ਹਨ

ਕਹਿਣ ਦਾ ਭਾਵ ਹੈ ਕਿ ਜਿਸ ਨੇ ਕਦੇ ਸੁਪਨੇ ਵਿਚ ਵੀ ਸੁੱਖਾਂ ਦੀ ਕਲਪਨਾ ਨਾ ਕੀਤੀ ਹੋਵੇ, ਦੁੱਖਾਂ ਭਰੀ ਜ਼ਿੰਦਗੀ ਹੋਵੇ, ਗ਼ਮਾਂ ਨਾਲ ਲਬਰੇਜ਼ ਜੀਵਨ ਹੋਵੇ ਤਾਂ ਰਾਮ ਦਾ ਨਾਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਭਗਤੀ-ਇਬਾਦਤ ਉਸਦੇ ਸਭ ਗ਼ਮ, ਦੁੱਖਾਂ, ਦਰਦਾਂ ਨੂੰ ਦੂਰ ਕਰ ਦਿੰਦੀ ਹੈ ਅਤੇ ਸੌਂਦੇ-ਜਾਗਦੇ ਸ਼ਾਂਤੀ, ਸੁੱਖ, ਆਨੰਦ ਨਾਲ ਜੀਵਨ ਮਹਿਕ ਜਾਂਦਾ ਹੈ

ਇਸ ਲਈ ਭਾਈ ਨਾਮ ਲੈ ਕੇ ਦੇਖੋ, ਸਿਮਰਨ ਕਰਕੇ ਦੇਖੋ 15 ਮਿੰਟ ਸਵੇਰੇ-ਸ਼ਾਮ ਘੱਟੋ-ਘੱਟ ਸ਼ੁਰੂਆਤ ਕਰੋ ਲਗਨ, ਤੜਫ਼ ਨਾਲ ਇਸ ਭਿਆਨਕ ਕਲਿਯੁਗ ਵਿਚ ਥੋੜ੍ਹਾ ਜਿਹਾ ਵੀ ਕੀਤਾ ਗਿਆ ਸਿਮਰਨ ਬਹੁਤ ਅਸਰਦਾਇਕ ਹੁੰਦਾ ਹੈ, ਬਹੁਤ ਫ਼ਲ ਦਿੰਦਾ ਹੈ ਇਸ ਲਈ ਚਲਦੇ, ਬੈਠਦੇ, ਉੱਠਦੇ, ਲੇਟ ਕੇ ਕੰਮ-ਧੰਦਾ ਕਰਦੇ ਹੋਏ ਰਾਮ-ਨਾਮ ਦਾ ਸਿਮਰਨ ਕਰਿਆ ਕਰੋ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੂੰ ਯਾਦ ਕਰਿਆ ਕਰੋ ਤਾਂ ਕਿ ਤੁਹਾਡੀਆਂ ਬਿਮਾਰੀਆਂ, ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਅਤੇ ਤੁਸੀਂ ਮਾਲਕ ਦੀ ਕਿਰਪਾ-ਦ੍ਰਿਸ਼ਟੀ ਨਾਲ ਮਾਲਾਮਾਲ ਹੋ ਜਾਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।