ਆਤਮ-ਵਿਸ਼ਵਾਸ ਵਧਾਉਣ ਦਾ ਇੱਕੋ-ਇੱਕ ਤਰੀਕਾ ਸਿਮਰਨ : ਪੂਜਨੀਕ ਗੁਰੂ ਜੀ

0
279
MSG, Health, Tips,  Sugar,

ਆਤਮ-ਵਿਸ਼ਵਾਸ ਵਧਾਉਣ ਦਾ ਇੱਕੋ-ਇੱਕ ਤਰੀਕਾ ਸਿਮਰਨ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਸੰਸਾਰ ‘ਚ ਕਿਸੇ ਹੋਰ ਕਾਰਨ ਕਰਕੇ ਨਹੀਂ ਸਗੋਂ ਆਪਣੇ ਕਰਮਾਂ ਕਾਰਨ ਦੁਖੀ, ਪਰੇਸ਼ਾਨ ਹੈ ਜਦੋਂ ਇਨਸਾਨ ਦੇ ਆਪਣੇ ਆਪ ਦੇ ਪਾਪ-ਕਰਮ, ਖੁਦ ਦੀਆਂ ਬੁਰਾਈਆਂ ਵਧਦੀਆਂ ਜਾਂਦੀਆਂ ਹਨ ਤਾਂ ਉਸ ਦੇ  ਦੁੱਖ-ਪਰੇਸ਼ਾਨੀਆਂ ‘ਚ ਵਾਧਾ ਹੁੰਦਾ ਜਾਂਦਾ ਹੈ ਖੁਦ ਦੀਆਂ ਉਹ ਬੁਰੀਆਂ ਆਦਤਾਂ, ਪਰੇਸ਼ਾਨੀਆਂ ਇਸ ਜਨਮ ਦੀਆਂ ਹੋ ਸਕਦੀਆਂ ਹਨ, ਜਨਮਾਂ-ਜਨਮਾਂ ਦੇ ਪਾਪ-ਕਰਮਾਂ ਦੀਆਂ ਹੋ ਸਕਦੀਆਂ ਹਨ ਇਨ੍ਹਾਂ ਪਰੇਸ਼ਾਨੀਆਂ ਤੋਂ ਜੇਕਰ ਇਨਸਾਨ ਬਚਣਾ ਚਾਹੇ ਤਾਂ ਉਸ ਅੰਦਰ  ਆਤਮ-ਵਿਸ਼ਵਾਸ ਹੋਣਾ ਅਤਿ ਜ਼ਰੂਰੀ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮ-ਵਿਸ਼ਵਾਸ ਜੇਕਰ ਤੁਹਾਡੇ ਅੰਦਰ ਹੈ ਤਾਂ ਤੁਸੀਂ ਆਪਣੇ ਅੰਦਰ ਦੀਆਂ ਤਮਾਮ ਬੁਰੀਆਂ ਆਦਤਾਂ, ਪਰੇਸ਼ਾਨੀਆਂ ਨੂੰ ਪਲ ‘ਚ ਦੂਰ ਕਰ ਸਕਦੇ ਹੋ ਆਤਮ-ਵਿਸ਼ਵਾਸ ਸਭ ਤੋਂ ਛੇਤੀ ਜੇਕਰ ਵਧਦਾ ਹੈ ਤਾਂ ਉਸ ਦਾ ਇੱਕੋ-ਇੱਕ ਤਰੀਕਾ ਸਿਮਰਨ ਹੈ, ਭਗਤੀ–ਇਬਾਦਤ ਹੈ ਜਦੋਂ ਤੁਸੀਂ ਸਿਮਰਨ ਕਰੋਗੇ ਤਾਂ ਤੁਹਾਡੇ ਅੰਦਰ ਸਹਿਣਸ਼ਕਤੀ ਵਧੇਗੀ ਜੇਕਰ ਸਹਿਣਸ਼ਕਤੀ ਵਧੇਗੀ ਤਾਂ ਤੁਸੀਂ ਅੰਦਰ ਦੀਆਂ ਬੁਰਾਈਆਂ ‘ਤੇ ਜਿੱਤ ਹਾਸਲ ਕਰ ਸਕੋਗੇ ਕੋਈ ਤੁਹਾਨੂੰ ਬੁਰਾ ਕਹਿੰਦਾ ਹੈ, ਗਾਲ ਦਿੰਦਾ ਹੈ ਤਾਂ ਸਹਿਣ ਸ਼ਕਤੀ ਵਧਣ ਨਾਲ ਹੀ ਤੁਹਾਡੇ ‘ਤੇ ਅਸਰ ਨਹੀਂ ਹੋਵੇਗਾ ਨਹੀਂ ਤਾਂ  ਇੰਜ ਲੱਗਦਾ ਹੈ ਜਿਵੇਂ ਨੰਗੀਆਂ ਤਾਰਾਂ ਨੂੰ ਛੂਹ ਲਿਆ ਹੋਵੇ ਜ਼ਰਾ ਜਿੰਨੀ ਗੱਲ ਕਿਸੇ ਨੂੰ ਕਹਿ ਦਿਓ ਤਾਂ ਉਹ ਤਿਲਮਿਲਾ ਜਾਂਦਾ ਹੈ ਗੁੱਸੇ ‘ਚ ਬੁਰਾ ਹਾਲ ਹੋ  ਜਾਂਦਾ ਹੈ ਕਿਉਂਕਿ ਅੱਜ ਆਤਮ-ਵਿਸ਼ਵਾਸ ਕਿਸੇ ਦੇ ਅੰਦਰ ਹੈ ਹੀ ਨਹੀਂ ਆਤਮ ਵਿਸ਼ਵਾਸ ਉਨ੍ਹਾਂ ਦੇ ਅੰਦਰ ਜ਼ਰੂਰ ਹੈ ਜਿਨ੍ਹਾਂ ਨੂੰ ਆਪਣੇ ਸਤਿਗੁਰੂ, ਮੌਲਾ ‘ਤੇ ਦ੍ਰਿੜ੍ਹ ਵਿਸ਼ਵਾਸ ਹੈ ਸਿਮਰਨ ਕਰਦੇ ਹਨ, ਮਾਂ-ਬਾਪ ਦੇ ਚੰਗੇ ਸੰਸਕਾਰ ਹਨ

ਉਨ੍ਹਾਂ ਦੇ ਅੰਦਰ ਇਹ ਭਾਵਨਾ ਰਹਿੰਦੀ ਹੈ ਕਿ ਉਹ ਆਪਣੇ ਅੱਲ੍ਹਾ-ਮੌਲਾ ਦੇ ਹੁਕਮ ਅਨੁਸਾਰ ਮਾਲਕ ਦੀ ਭਗਤੀ-ਇਬਾਦਤ ਕਰਦੇ ਹੋਏ ਸਭ ਦਾ ਭਲਾ ਮੰਗਦੇ ਰਹਿੰਦੇ ਹਨ ਜਦੋਂ ਤੁਸੀਂ ਸਭ ਦਾ ਭਲਾ ਮੰਗਦੇ ਹੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰਦਾ ਹੈ ਕਿਉਂਕਿ ਜਿਹੋ-ਜਿਹੀ ਤੁਹਾਡੀ ਭਾਵਨਾ ਹੈ, ਉਹੋ-ਜਿਹਾ ਤੁਹਾਨੂੰ ਫ਼ਲ ਜ਼ਰੂਰ ਮਿਲੇਗਾ ‘ਰਾਮ ਝਰੋਖੇ ਬੈਠ ਕੇ ਸਭ ਕਾ ਮੁਜਰਾ ਲੇ, ਜੈਸੀ ਜਿਸਕੀ ਭਾਵਨਾ ਵੈਸਾ ਹੀ ਫ਼ਲ ਦੇ’ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਰਾਮ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖ ਰਿਹਾ ਹੈ ਹਰ ਥਾਂ, ਹਰ ਪਲ, ਹਰ ਸਮੇਂ, ਹਰ ਕਿਸੇ ਨੂੰ ਉਹ ਵੇਖਦਾ ਹੈ ਤੁਸੀਂ ਕੀ ਕਰ ਰਹੇ ਹੋ? ਕੀ ਸੋਚ ਰਹੇ ਹੋ?

ਤੁਹਾਡੀ ਕੀ ਪਲਾਨਿੰਗ ਹੈ? ਉਸ ਨੂੰ ਸਭ ਪਤਾ ਹੈ ਹਰ ਸਮੇਂ, ਹਰ ਪਲ ਉਹ ਖਿਆਲ ਰੱਖਦਾ ਹੈ ਜੇਕਰ ਤੁਹਾਡੀ ਭਾਵਨਾ ਬੁਰਾਈ ਦੀ ਹੈ ਤਾਂ ਤੁਹਾਨੂੰ ਬੁਰੇ ਕਰਮਾਂ ਦਾ ਫ਼ਲ  ਭੋਗਣਾ ਪਵੇਗਾ ਚੰਗੇ ਕਰਮ ਦੀ ਭਾਵਨਾ ਹੈ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਸੁੱਖ ਦੇਣ ਵਾਲਾ ਹੋਵੇਗਾ ਸੇਵਾ-ਸਿਮਰਨ, ਪਰਮਾਰਥ ਕਰਦੇ ਹੋ ਤਾਂ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਜ਼ਰੂਰ ਬਣ ਜਾਓਗੇ ਤਾਂ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਇਹ ਨਹੀਂ ਹੈ ਕਿ ਤੁਸੀਂ ਮਾਲਕ ਤੋਂ ਗੰਦਗੀ ਮੰਗ ਰਹੇ ਹੋ ਅਤੇ ਉਹ ਤੁਹਾਨੂੰ ਗੰਦਗੀ ਦੇ ਦੇਵੇਗਾ ਨਹੀਂ, ਜੇਕਰ ਤੁਹਾਡੀ ਭਾਵਨਾ ਗੰਦੀ ਹੈ ਤਾਂ ਤੁਹਾਨੂੰ ਆਉਣ ਵਾਲੇ ਸਮੇਂ ‘ਚ ਉਸ ਕਰਮ ਦਾ ਭਾਰ ਚੁੱਕਣਾ ਪਵੇਗਾ ਭਾਵਨਾ ਤੋਂ ਮਤਲਬ ਹੈ ਕਿ ਜਿਹੋ-ਜਿਹੇ ਸੋਚ-ਵਿਚਾਰ ਹਨ  ਉਸ ਅਨੁਸਾਰ ਤੁਹਾਨੂੰ ਫ਼ਲ ਮਿਲਣਾ ਹੀ ਮਿਲਣਾ ਹੈ ਇਸ ਲਈ ਆਪਣੀ ਭਾਵਨਾ ਨੂੰ ਸ਼ੁੱਧ ਰੱਖੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੀ ਸ਼ਰਧਾ, ਵਿਸ਼ਵਾਸ ਨੂੰ ਮਾਲਕ ਪ੍ਰਤੀ ਬਣਾ ਕੇ ਰੱਖੋ ਤਾਂ ਕਿ ਤੁਸੀਂ ਉਸ ਦੀ ਦਇਆ-ਰਹਿਮਤ ਦੇ ਕਾਬਲ ਬਣ ਸਕੋ ਉਹ ਤਮਾਮ ਖੁਸ਼ੀਆਂ ਹਾਸਲ ਕਰ ਸਕੋ, ਜੋ ਤੁਹਾਡੇ ਲਈ ਮਾਲਕ ਨੇ ਰੱਖ ਰੱਖੀਆਂ ਹਨ, ਜਿਸ ਦੇ ਤੁਸੀਂ ਕਾਬਲ ਹੋ ਜਾਂ ਨਾ ਕਾਬਲ ਹੋ ਉਹ ਤਮਾਮ ਖੁਸ਼ੀਆਂ ਤੁਹਾਨੂੰ ਮਾਲਕ ਬਖ਼ਸ਼ ਦੇਵੇਗਾ ਇਸ ਲਈ ਭਾਈ, ਬਚਨਾਂ ‘ਤੇ ਅਮਲ ਕਰੋ ਜੋ ਬਚਨਾਂ ‘ਤੇ ਅਮਲ ਕਰਦੇ ਹਨ ਮਾਲਕ ਉਨ੍ਹਾਂ ‘ਤੇ ਹੀ ਦਇਆ–ਮਿਹਰ, ਰਹਿਮਤ ਕਰਦਾ ਹੈ ਇਸ ਲਈ ਬਚਨ ਸੁਣੋ, ਅਮਲ ਕਰੋ ਤਾਂ ਕਿ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਤੁਹਾਡੀ ਝੋਲੀ ‘ਚ ਆ ਸਕਣ ਸਾਰੇ ਗ਼ਮ, ਪਰੇਸ਼ਾਨੀਆਂ ਦੂਰ ਹੋ ਜਾਣ ਅਤੇ ਤੁਸੀਂ ਸੁਖੀ ਜੀਵਨ ਬਤੀਤ ਕਰ ਸਕੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.