ਬੁਰਾਈਆਂ ਤੋਂ ਰੋਕ ਕੇ ਮਾਲਕ ਨਾਲ ਮਿਲਾਉਂਦੇ ਹਨ ਸੰਤ: ਪੂਜਨੀਕ ਗੁਰੂ ਜੀ

Anmol Vachan Sachkahoon

ਬੁਰਾਈਆਂ ਤੋਂ ਰੋਕ ਕੇ ਮਾਲਕ ਨਾਲ ਮਿਲਾਉਂਦੇ ਹਨ ਸੰਤ: ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਉਸ ਸੱਚ, ਉਸ ਅਸਲੀਅਤ ਦਾ ਰਾਹ ਦਿਖਾਇਆ ਜਿਸ ਬਾਰੇ ਬੋਲਣਾ, ਦੱਸਣਾ ਬੜਾ ਮੁਸ਼ਕਲ ਹੁੰਦਾ ਹੈ ਜਿੱਥੇ ਕਾਲ, ਨੈਗੇਟਿਵ ਪਾਵਰ ਦਾ ਯੁੱਗ ਹੋਵੇ, ਭਾਵ ਇੱਕ ਬਾਦਸ਼ਾਹ ਦੀ ਬਾਦਸ਼ਾਹਤ ਹੋਵੇ ਤੇ ਉਸ ਦੇ ਹੀ ਖਿਲਾਫ਼ ਬੋਲਣਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਮੁਰਸ਼ਿਦ-ਏ-ਕਾਮਿਲ ਨੇ ਇਹੀ ਫ਼ਰਮਾਇਆ ਕਿ ਹੇ ਇਨਸਾਨ ! ਤੂੰ ਹੈਵਾਨ ਬਣਿਆ ਬੈਠਾ ਹੈਂ, ਪਸ਼ੂ ਬਣ ਗਿਆ ਜੋ ਕਾਲ ਦੀਆਂ ਚਾਲਾਂ ’ਚ, ਕਾਲ ਦੇ ਦਲਾਲਾਂ ’ਚ ਫਸ ਕੇ ਆਪਣੇ ਅੱਲ੍ਹਾ-ਤਾਅਲਾ, ਮਾਲਕ, ਸਤਿਗੁਰੂ ਤੋਂ ਦੂਰ ਹੋ ਗਿਆ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦਿਨ-ਬ-ਦਿਨ ਬੁਰਾਈ ’ਚ ਇੰਨਾ ਫਸਦਾ ਜਾ ਰਿਹਾ ਹੈ ਪਰ ਅੱਲ੍ਹਾ ਮਾਲਕ , ਪਰਮਾਤਮਾ ਦੀ ਚਰਚਾ ਤਾਂ ਨਾ-ਮਾਤਰ ਸੁਣਦਾ ਹੈ ਤੇ ਚੁਗਲੀ, ਨਿੰਦਿਆ, ਬੁਰਾਈਆਂ ਉੁਥੇ ਜਾ ਕੇ ਸਿਰ ਜ਼ਰੂਰ ਫਸਾਉਂਦਾ ਹੈ ਚਸਕਾ ਆਉਂਦਾ ਹੀ ਉੱਧਰ ਹੈ, ਕਿਉਂਕਿ ਰਾਮ-ਨਾਮ ਤਾਂ ਅਲੂਣੀ ਸਿੱਲ ਹੈ ਸ਼ਾਇਦ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਰਾਮ-ਨਾਮ ਅਜਿਹਾ ਹੈ ਜਿਵੇਂ ਨਾ ਨਮਕ ਹੋਵੇ , ਨਾ ਮਿਰਚ ਹੋਵੇ, ਨਾ ਮਿਠਾਸ ਹੋਵੇ ਇੱਕ ਪੱਥਰ ਨੂੰ ਚੱਟਣਾ! ਇਸ ਕਲਿਯੁਗ ’ਚ ਲੋਕਾਂ ਨੂੰ ਮਾਲਕ ਦਾ ਨਾਮ ਅਲੂਣੀ ਸਿੱਲ ਲੱਗੇਗਾ ਬਿਲਕੁਲ ਇਸ ’ਚ ਕੋਈ ਦੋ ਰਾਇ ਨਹੀਂ ਜੀਵ ਰਾਮ-ਨਾਮ ਤੋਂ ਕੰਨੀ ਕਤਰਾਉਂਦਾ ਹੈ ਕਿਤੇ ਝੂਠ ਬੋਲ ਰਹੇ ਹੋਣ, ਗੱਪ ਚੱਲ ਰਹੇ ਹੋਣ, ਚੁਗਲੀ, ਦੂਜਿਆਂ ਦੀ ਟੰਗ ਖਿਚਾਈ ਚੱਲ ਰਹੀ ਹੋਵੇ ਉਸ ’ਚ ਜਾ ਕੇ ਕਹਿੰਦਾ ਹੈ, ਕੀ ਹੋਇਆ ? ਬੜੀ ਖੁਸ਼ੀ ਨਾਲ ਉਨ੍ਹਾਂ ’ਚ ਜਾ ਕੇ ਫਸੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਬਚਨਾਂ ਦੀ ਚਾਬੁਕ ਮਾਰਦੇ ਹਨ ਕਿ ਰੁਕ ਜਾ ਬੁਰਾਈਆਂ ਤੋਂ ਇਹ ਬੁਰੇ ਕੰਮ ਨਾ ਕਰ, ਨਿੰਦਿਆ ਵਾਲਿਆਂ ਕੋਲ ਨਾ ਬੈਠ, ਇਹ ਕੰਮ ਚੰਗੇ ਨਹੀਂ, ਕਿਸੇ ਦੇ ਸਾਹਮਣੇ ਬੈਠ ਕੇ ਕਿਸੇ ਦੀ ਵੀ ਬੁਰਾਈ ਨਾ ਗਾਓ ਬੜੇ ਚਾਬੁਕ ਮਾਰਦੇ ਹਨ, ਸ਼ਰ੍ਹੇਆਮ ਕਹਿੰਦੇ ਹਨ, ਫਿਰ ਵੀ ਢੀਠ ਬਣ ਕੇ ਬੈਠੇ ਰਹਿਣਗੇ ਸਤਿਸੰਗ ਖ਼ਤਮ ਹੋਇਆ ਨਹੀਂ ਕਿ ਹੋ ਗਏ ਸ਼ੁਰੂ ਕਹਿੰਦੇ ਹਨ ਫਿਰ ਕੀ ਹੋ ਗਿਆ ਆਪ ਜੀ ਫ਼ਰਮਾਉਂਦੇ ਹਨ ਕਿ ਇੱਕ ਜਗ੍ਹਾ ’ਤੇ ਗੁਰੂ-ਸਾਹਿਬਾਨਾਂ ਦੀ ਪਵਿੱਤਰ ਗੁਰਬਾਣੀ ਚੱਲ ਰਹੀ ਸੀ ਉੁਥੇ ਇੱਕ ਆਦਮੀ ਪਹਿਲੀ ਵਾਰ ਗਿਆ, ਸਿੱਧਾ-ਸਾਦਾ, ਜਿੰਮੀਂਦਾਰ ਗਿਆ ਵਿਚਾਰਾ ਬਾਣੀ ਨੂੰ ਸਰਵਣ ਕੀਤਾ, ਤੌਬਾ-ਤੌਬਾ, ਤੌਬਾ-ਤੌਬਾ ਕੰਨ ਹੀ ਕੰਨ ਫੜੇ ਤੇ ਨੱਕ ਰਗੜੇ ਬਾਹਰ ਆ ਕੇ ਪਸੀਨੇ ਨਾਲ ਲਥਪਥ ਸਰਦੀ ਦਾ ਮੌਸਮ ਤਾਂ ਜੋ ਪੜ੍ਹਨ ਵਾਲੇ ਸਨ ਉਹ ਵੀ ਸੱਜਣ ਬਾਹਰ ਆ ਗਏ।

ਉਨ੍ਹਾਂ ਨੂੰ ਕਹਿੰਦਾ ਯਾਰ ਮੈਂ ਤਾਂ ਮਰ ਗਿਆ ਪਾਠੀ ਕਹਿੰਦਾ ਕੀ ਹੋਇਆ ? ਕਹਿੰਦਾ ਗੁਰੂਆਂ ਨੇ ਬੜੇ ਭਿਉਂ-ਭਿਉਂ ਕੇ ਥੱਪੜ, ਜੁੱਤੇ ਮਾਰੇ ਹਨ, ਕਹਿੰਦਾ ਮੇਰੇ ਤਾਂ ਪਸੀਨੇ ਛੁੱਟ ਗਏ, ਮੇਰਾ ਤਾਂ ਬੁਰਾ ਹਾਲ ਹੈ ਤਾਂ ਅੱਗੇ ਤੋਂ ਢੀਂਠ ਸੱਜਣ ਉਸ ਸਿੱਧੇ-ਸਾਦੇ ਜਿਮੀਂਦਾਰ ਨੂੰ ਕਹਿਣ ਲੱਗਿਆ ਕਿ ਬੱਸ ਇੱਕ ਦਿਨ ਨਾਲ ਹੀ ਹੋ ਗਿਆ ਕੰਮ ਕਹਿੰਦਾ ਯਾਰ ਇੱਕ ਦਨ ਨਾਲ ਮੇਰੇ ਪਸੀਨੇ ਛੁੱਟ ਰਹੇ ਹਨ ਇੰਨਾ ਸੱਚ, ਅਸੀਂ ਇੰਨੀਆਂ ਬੁਰਾਈਆਂ ਕਰ ਰਹੇ ਹਾਂ ਤੇ ਧੰਨ ਤੂੰ ਹੈ ਪਾਠੀ ਕਹਿੰਦੇ ਲੱਗਿਆ ਕਿ ਵਾਕਿਆਈ ਧੰਨ ਤਾਂ ਮੈਂ ਹੀ ਹਾਂ, ਰੋਜ਼ ਛਿੱਤਰ ਖਾਂਦਾ ਹਾਂ, ਫਿਰ ਰੋਜ਼ ਵੈਸੇ ਹੀ ਕੰਮ ਕਰਦਾ ਹਾਂ ਅਜਿਹੇ ਲੋਕ ਵੀ ਹੁੰਦੇ ਹਨ ਜੋ ਰੋਜ਼ ਇਹੀ ਕੰਮ ਕਰਦੇ ਹਨ ਕਿੰਨਾ ਹੀ ਸਮਝਾ ਲਓ, ਕਿੰਨਾ ਜ਼ੋਰ ਲਾ ਲਓ, ਕਹਿੰਦਾ ਕੋਨੀ ਮਾਨੂੰ ਨਾ ਮੰਨ ਜਦੋਂ ਤੜਫ਼ੇਗਾ ਮੰਜ਼ੀ ’ਤੇ ਪਿਆ-ਪਿਆ ਉਦੋਂ ? ਮੰਨੇ ਨਾ ਮੰਨੇ ਤੇਰੀ ਮਰਜ਼ੀ।

ਕਬੀਰ ਜੀ ਦੇ ਬਚਨ ਹਨ ਕਿ ਜਦੋਂ ਸ਼ਮਸ਼ਾਨ ਨੂੰ ਰਵਾਨਾ ਹੋ ਗਿਆ ਤਦ ਮੰਨ ਨਾ ਮੰਨ ਤੇਰੀ ਮਰਜ਼ੀ ਹੈ ਭਾਈ ਤਾਂ ਵਧੀਆ ਹੈ ਜਦੋਂ ਤੱਕ ਚਲਦਾ-ਫਿਰਦਾ ਹੈ ਮੰਨ ਲੈ, ਚਲਦਾ-ਫਿਰਦਾ ਰਹੇਗਾ ਨਾ ਮੰਨਿਆ ਤਾਂ ਮੰਜ਼ੀ ’ਤੇ ਪੈ ਜਾਵੇਂਗਾ ਮਤਲਬ ਮਨ ਗਿਰਾ ਦੇਵੇਗਾ ਤੜਪਾਏਗਾ, ਪਰੇਸ਼ਾਨ ਕਰੇਗਾ, ਤਾਂ ਕਿਉਂ ਮਨ ਦੀ ਮੰਨਦੇ ਹੋ, ਕਿਉਂ ਨਹੀਂ ਗੁਰੂ, ਪੀਰ-ਫ਼ਕੀਰ ਦੀ ਮੰਨਦੇ ਇਸ ਲਈ ਮੁਰਸ਼ਿਦ-ਏ-ਕਾਮਿਲ ਨੇ ਦੱਸਿਆ ਹੈ ਕਿ ਪਸ਼ੂ ਕਦੇ ਕਿਸੇ ਦੀ ਨਹੀਂ ਮੰਨਿਆ ਕਰਦਾ ਪਸ਼ੂ ਨੂੰ ਸੋਧ ਲੈਂਦੇ ਹਨ ਫਿਰ ਵੀ, ਪਸ਼ੂ ਨੂੰ ਸੁਧਾਰਿਆ ਜਾਂਦਾ ਹੈ, ਕਿਉਂਕਿ ਉਸ ਦੇ ਨੱਕ ’ਚ ਨੱਥ ਮਾਰ ਦਿੰਦੇ ਹਨ ਪਰ ਇਹ ਆਦਮੀ ਤਾਂ ਉਸ ਤੋਂ ਵੀ ਗਿਆ-ਗੁਜ਼ਰਿਆ ਹੋ ਗਿਆ ਤੇਰਾ ਕੋਈ ਅਜਿਹਾ ਤਾਂ ਕਰ ਨਹੀਂ ਸਕਦਾ, ਤੂੰ ਤਾਂ ਸੰਤਾਂ ਦੇ ਚਾਬੁਕਾਂ ਦੀ ਪਰਵਾਹ ਨਹੀਂ ਕਰਦਾ ਸਗੋਂ ਢੀਂਠ ਬਣ ਕੇ ਸੂਈ ਉੱਥੇ ਦੀ ਉੱਥੇ ਰੱਖਦਾ ਹੈਂ ਕੋਈ ਪਰਵਾਹ ਨਹੀ ਚਾਹੇ ਕੁਝ ਵੀ ਹੋਵੇ ਕਹਿੰਦਾ ਅਸੀਂ ਤਾਂ ਡਟੇ ਹਾਂ, ਅਰੇ ਇੰਨਾ ਰਾਮ-ਨਾਮ ਦੀ ਤੜਫ਼ ’ਚ ਡਟ ਅੰਦਰ-ਬਾਹਰ ਤੋਂ ਮਾਲਾਮਾਲ ਹੋ ਜਾਵੇਂਗਾ ਤੇ ਖੁਸ਼ੀਆਂ ਨਾਲ ਲਬਰੇਜ਼ ਹੋ ਜਾਵੇਂਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।