ਅਨਮੋਲ ਬਚਨ

ਸੰਤਾਂ ਦੇ ਬਚਨ ਸਭ ਲਈ ਸੁਖਦਾਈ : ਪੂਜਨੀਕ ਗੁਰੂ ਜੀ

Saints, Words, Pleasant

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਮਾਲਕ ਦਾ ਨਾਮ ਜਪਣਾ ਹਰ ਇਨਸਾਨ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਇਨਸਾਨ ਸਿਮਰਨ ਨਹੀਂ ਕਰਦਾ ਤਾਂ ਉਹ ਆਤਮਿਕ ਤੌਰ ‘ਤੇ ਕਮਜ਼ੋਰ ਹੋ ਜਾਂਦਾ ਹੈ ਜ਼ਰਾ-ਜ਼ਰਾ ਜਿੰਨੀ ਗੱਲ ਉਸਦੇ ਦਿਲੋ-ਦਿਮਾਗ ‘ਤੇ ਅਸਰ ਕਰਦੀ ਹੈ ਨਾਮ ਤੋਂ ਬਿਨਾ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ ਜੀਵ ਨੂੰ ਸਤਾਉਂਦੀਆਂ ਰਹਿੰਦੀਆਂ ਹਨ ਜੇਕਰ ਜੀਵ ਸਿਮਰਨ ਕਰੇ ਤਾਂ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਅਜ਼ਾਦੀ ਹਾਸਲ ਕਰ ਲਵੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਜਦੋਂ ਤੱਕ ਸਰੀਰ ਚਲਦਾ, ਹਿਲਦਾ-ਡੁਲਦਾ ਹੈ ਤਾਂ ਜ਼ਿੰਦਗੀ ਹੈ ਅਤੇ ਜਿਉਂ ਹੀ ਆਤਮਾ ਇਸ ਸਰੀਰ ਵਿੱਚੋਂ ਚਲੀ ਜਾਂਦੀ ਹੈ ਤਾਂ ਸਭ ਕੁਝ ਖ਼ਤਮ ਹੋ ਜਾਂਦਾ ਹੈ ਇਨਸਾਨ ਲਈ ਜਦੋਂ ਤੱਕ ਆਤਮਾ ਹੈ ਤਾਂ ਸਾਰਾ ਸੰਸਾਰ ਵੱਸਦਾ ਹੈ ਜੋ ਇਨਸਾਨ ਖੁਦ ਚਲਾ ਜਾਂਦਾ ਹੈ, ਉਸ ਲਈ ਸਾਰਾ ਸੰਸਾਰ ਹੈ ਜਾਂ ਨਹੀਂ ਹੈ, ਇੱਕ ਬਰਾਬਰ ਹੈ ਪਰ ਉਹ ਇਨਸਾਨ ਸਮਾਂ ਆਉਣ ਤੋਂ ਪਹਿਲਾਂ ਸੰਤਾਂ ਦੇ ਬਚਨ ਸੁਣੇ, ਅਮਲ ਕਰੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਚਨਾਂ ‘ਤੇ ਅਮਲ ਕਰਨਾ ਅਤੀ ਜ਼ਰੂਰੀ ਹੈ ਇਸ ਕਲਿਯੁਗ ਵਿਚ ਬਚਨਾਂ ਦੀ ਹੀ ਭਗਤੀ ਹੈ ਇਸ ਲਈ ਮਨਮਤੇ ਨਹੀਂ ਚੱਲਣਾ ਚਾਹੀਦਾ ਅਤੇ ਪੀਰ-ਫ਼ਕੀਰਾਂ ਦੇ ਬਚਨਾਂ ‘ਤੇ ਅਮਲ ਕਰਨਾ ਚਾਹੀਦਾ ਹੈ ਸੰਤਾਂ ਦੇ ਬਚਨ ਸਭ ਲਈ ਸੁਖਦਾਈ ਹੁੰਦੇ ਹਨ ਜੋ ਜੀਵ ਬਚਨ ਸੁਣ ਕੇ ਅਮਲ ਕਰਦੇ ਹਨ, ਉਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰਦੇ
ਹਨ ਉਨ੍ਹਾਂ ਦੇ ਹਿਰਦੇ ਵਿਚ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ, ਬਾਹਰੋਂ ਦੁੱਖ-ਦਰਦ, ਬਿਮਾਰੀਆਂ ਖ਼ਤਮ ਹੋ ਜਾਂਦੀਆਂ ਹੈ ਇਨਸਾਨ ਇਸ ਕਾਬਲ ਬਣ ਜਾਂਦਾ ਹੈ ਕਿ ਕਣ-ਕਣ, ਜ਼ਰੇ-ਜ਼ਰੇ ਵਿਚ ਮਾਲਕ ਦਾ ਰਹਿਮੋ-ਕਰਮ ਨਜ਼ਰ ਆਉਣ ਲੱਗਦਾ ਹੈ ਇਸ ਲਈ ਬਚਨਾਂ ‘ਤੇ ਅਮਲ ਕਰਦੇ ਹੋਏ ਅੱਗੇ ਵਧੋ
ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਮਨਮਤੇ ਨਹੀਂ ਚੱਲਣਾ ਚਾਹੀਦਾ ਮਨ ਬੜਾ ਹੀ ਜ਼ਾਲਮ ਹੈ ਪਤਾ ਨਹੀਂ ਕਦੋਂ, ਕੀ ਕਰਵਾ ਦੇਵੇ ਉਹ ਮਾਤਾ-ਪਿਤਾ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਬੱਚੇ ਮਾਲਕ ਦੇ ਰਾਹ ‘ਤੇ ਚਲਦੇ ਹੋਏ ਓੜ ਨਿਭਾ ਜਾਂਦੇ ਹਨ ਅਤੇ ਉਹ ਰਹਿਮੋ-ਕਰਮ ਹਾਸਲ ਕਰ ਜਾਂਦੇ ਹਨ ਇਸ ਕਲਿਯੁਗ ਵਿਚ ਮਾਲਕ ਨਾਲ ਓੜ ਨਿਭਾਉਣਾ ਕੋਈ ਘੱਟ ਨਹੀਂ ਹੈ ਕਹਿੰਦੇ ਹਨ ਕਿ ਜਿਵੇਂ ਮਾਲਕ ਨਾਲ ਪ੍ਰੀਤ ਲਾਈ ਹੋਵੇ ਉਵੇਂ ਹੀ ਆਖ਼ਰ ਤੱਕ ਓੜ ਨਿਭਾ ਜਾਵੇ ਤਾਂ ਹੀਰੇ-ਲਾਲ ਤਾਂ ਕੀ, ਸਾਰੀ ਤ੍ਰਿਲੋਕੀ ਦੀ ਦੌਲਤ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦੀ ਰਾਮ-ਨਾਮ ਜਪਣ ਵਾਲੇ ਹੀ ਓੜ ਨਿਭਾ ਪਾਉਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਰਾਮ-ਨਾਮ ਜਪਦੇ ਰਹੋ, ਭਗਤੀ ਕਰਦੇ ਰਹੋ ਅਤੇ ਬਚਨਾਂ ਦੇ ਪੱਕੇ ਰਹੋ, ਤਾਂ ਹੀ ਮਾਲਕ ਨਾਲ ਓੜ ਨਿਭਦੀ ਹੈ ਅਤੇ ਤਮਾਮ ਖੁਸ਼ੀਆਂ ਹਾਸਲ ਹੁੰਦੀਆਂ ਹਨ ਮਨ ਤਾਂ ਤਰ੍ਹਾਂ-ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰਦਾ ਹੈ ਇਸ ਲਈ ਤੁਸੀਂ ਮਨ ਦੀਆਂ ਗੱਲਾਂ ਨਾ ਸੁਣੋ ਮਨ ਤਾਂ ਪਲ ਵਿਚ ਗੁਰੂ ਤੋਂ ਬੇਮੁੱਖ ਕਰਵਾ ਦਿੰਦਾ ਹੈ ਕਿਉਂਕਿ ਮਨ ਦਾ ਕੰਮ ਹੀ ਅਜਿਹਾ ਹੈ ਇਹ ਹਰ ਸਮੇਂ ਇਨਸਾਨ ਨੂੰ ਬੁਰਾਈ ਦੇ ਖ਼ਿਆਲ ਦਿੰਦਾ ਰਹਿੰਦਾ ਹੈ ਇਸ ਲਈ ਤੁਸੀਂ ਮਨ ਦੀ ਨਾ ਸੁਣ ਕੇ, ਸੰਤ, ਪੀਰ-ਫ਼ਕੀਰਾਂ ਦੇ ਬਚਨਾਂ ‘ਤੇ ਅਮਲ ਕਰੋ ਸਿਮਰਨ, ਸੇਵਾ ਕਰੋ ਸਭ ਦਾ ਭਲਾ ਮੰਗੋ, ਭਲਾ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਸਾਧ-ਸੰਗਤ ਵੱਲੋਂ ਕਿੰਨੇ ਮਾਨਵਤਾ ਭਲਾਈ ਦੇ ਕੰਮ ਚੱਲ ਰਹੇ ਹਨ ਤਾਂ ਵਧ-ਚੜ੍ਹ ਕੇ ਭਲਾਈ ਦੇ ਕੰਮ ਕਰੋ ਤਾਂ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ ਮੋਹਲੇਧਾਰ ਵਰਸੇ ਅਤੇ ਉਸ ਨਾਲ ਤੁਸੀਂ ਮਾਲਾਮਾਲ ਹੋ ਜਾਓ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top