ਖੇਡ ਮੈਦਾਨ

ਸਾਕਸ਼ੀ ਨੇ ਦਿੱਲੀ ਸੁਲਤਾਂਸ ਨੂੰ ਦਿਵਾਈ ਪਹਿਲੀ ਜਿੱਤ

Sakshi made the first win for Delhi Sultans

ਪੰਚਕੂਲਾ| ਰੀਓ ਓਲੰਪਿਕ ਦੀ ਕਾਂਸੀ ਤਮਗਾਧਾਰੀ ਸਾਕਸ਼ੀ ਮਲਿਕ ਨੇ ਘੱਟ ਸਕੋਰ ਵਾਲੇ ਫੈਸਲਾਕੁੰਨ ਮੁਕਾਬਲੇ ‘ਚ ਏਸ਼ੀਅਨ ਚੈਪੀਅਨਸਿਪ ਦੀ ਸੋਨ ਤਮਗਾ ਜੇਤੂ ਨਵਜੋਤ ਕੌਰ ਨੂੰ ਹਰਾ ਕੇ ਦਿੱਲੀ ਸੁਲਤਾਂਸ ਨੂੰ ਇੱਥੇ ਤਾਊ ਦੇਵੀ ਲਾਲ ਸਟੇਡੀਅਮ ‘ਚ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਸੈਸ਼ਨ ‘ਚ ਪਹਿਲੀ ਜਿੱਤ ਦਿਵਾਈ
ਦਿੱਲੀ ਨੇ ਇਹ ਟਾਈ ਯੂਪੀ ਦੰਗਲ ਨਾਲ 4-3 ਦੇ ਨਜ਼ਦੀਕੀ ਫਰਕ ਨਾਲ ਜਿੱਤੀ ਇਹ ਸਾਕਸ਼ੀ ਦਾ ਇਸ ਸੈਸ਼ਨ ‘ਚ ਪਹਿਲਾ ਤੇ ਟਾਈ ਦਾ ਆਖਰੀ ਮੈਚ ਸੀ ਉਨ੍ਹਾਂ ਨੇ 62 ਕਿਲੋ ਦੇ ਇਸ ਔਰਤ ਮੁਕਾਬਲੇ ‘ਚ ਬਹੁਤ ਹੀ ਸਾਧਵਾਨੀ ਦੇ ਨਾਲ ਸ਼ੁਰੂਆਤ ਕੀਤੀ ਤੇ ਸਖਤ ਮੁਸ਼ੱਕਤ ਤੌਂ ਬਾਅਦ ਏਸ਼ੀਅਨ ਚੈਂਪੀਅਨ ਦੀ ਚੁਣੌਤੀ ‘ਤੇ ਕਾਬੂ ਪਾਇਆ ਉਂਜ ਦੋਵੇਂ ਭਾਰਤੀ ਸਟਾਰ ਪਹਿਲਵਾਨਾਂ ਦਾ ਸਕੋਰ 1-1 ਰਿਹਾ ਪਰ ਸਾਕਸ਼ੀ ਨੂੰ ਆਖਰੀ ਅੰਕ ਮਿਲਣ ਕਾਰਨ ਜਿੱਤ ਮਿਲੀ ਇਸ ਤੋਂ ਪਹਿਲਾਂ ਟਾਈ ਦਾ ਪਹਿਲਾ ਮੁਕਾਬਲਾ ਦਿੱਲੀ ਸੁਲਤਾਂਸ ਦੇ ਪੰਕਜ ਤੇ ਵਰਲਡ ਜੂਨੀਅਰ ਚੈਂਪੀਅਨਸ਼ਿਪ-2018 ਦੇ ਚਾਂਦੀ ਤਮਗਾਧਾਰੀ ਨਵੀਨ ਦਰਮਿਆਨ ਸੀ 57 ਕਿਗ੍ਰਾ ਕੈਟਾਗਿਰੀ ਦੇ ਇਸ ਮੁਕਾਬਲੇ ‘ਚ ਪੰਕਜ ਨੇ 7-0 ਨਾਲ ਜਿੱਤ ਹਾਸਲ ਕਰਕੇ ਦਿੱਲੀ ਨੂੰ ਸ਼ੁਰੂਆਤੀ ਵਾਧਾ ਦਿਵਾਇਆ
ਸਾਲ 2017 ਦੀ ਏਸ਼ੀਅਨ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਰਿਤਾ ਲਈ ਮੁਕਾਬਲਾ ਬਹੁਤ ਸਖਤ ਸੀ ਅਤੇ ਉਹ ਇਸ ‘ਚ ਖਰੀ ਉੱਤਰੀ ਤੇ ਜੇਤੂ ਹੋ ਕੇ ੱਿਨਕਲੀ ਉਨ੍ਹਾਂ ਨੇ ਦਿੱਲੀ ਸੁਲਤਾਂਸ ਦੀ ਰੋਮਾਨੀਆਈ ਪਹਿਲਵਾਨ ਕੈਥੇਰਿਨਾ ਝਿਯਦੇਚਿਵਸਕਾ ਖਿਲਾਫ 57 ਕਿਲੋ ਕੈਟਾਗਿਰੀ ਦਾ ਮਹਿਲਾ ਮੁਕਾਬਲਾ 3-0 ਨਾਲ ਜਿੱਤ ਕੇ ਯੂਪੀ ਨੂੰ 1-1 ਦੀ ਬਰਾਬਰੀ ‘ਤੇ ਲਿਆ ਦਿੱਤਾ 74 ਕਿਲੋ ਕੈਟਾਗਿਰੀ ਦੇ ਮੁਕਾਬਲੇ ‘ਚ ਦਿੱਲੀ ਸੁਲਤਾਂਸ ਦੇ ਰੂਸੀ ਕਪਤਾਨ ਖੇਤਿਕ ਤਸਾਬਾਲੋਵ ਪਹਿਲਾ ਰਾਊਂਡ ਖਤਮ ਹੋਣ ਸਮੇਂ ਯੂਪੀ ਦੰਗਲ ਦੇ ਜਤਿੰਦਰ ਤੋਂ ਇੱਕ ਅੰਕ ਪੱਛੜ ਰਹੇ ਸਨ ਪਰ ਬ੍ਰੇਕ ਤੋਂ ਬਾਦ ਇੱਕ ਪਟਕੀ ਤੇ ਦੋ ਨੀਅਰ ਫਾਲ ਦਾਅ ਲਾ ਕੇ ਦਿੱਲੀ ਦੇ ਕਪਤਾਨ ਨੇ ਅੱਠ ਅੰਕ ਹਾਸਲ ਕਰਕੇ ਮੁਕਾਬਲਾ 8-3 ਦੇ ਫਰਕ ਨਾਲ ਜਿੱਤ ਲਿਅ ਕਪਤਾਨ ਦੀ ਜਿੱਤ ਨਾਲ ਸੁਲਤਾਂਸ 2-1 ਦੇ ਵਾਧੇ ‘ਤੇ ਆ ਗਿਆ ਟਾਈ ਦੇ ਚੌਥੇ ਮੁਕਾਬਲੇ ‘ਚ ਸਭ ਤੋਂ ਵੰਡਾ ਉਲਟਫੇਰ ਵੇਖਣ ਨੂੰ ਮਿਲਿਆ ਜਦੋਂ ਕੌਮੀ ਚੈਂਪੀਅਨ ਪਿੰਕੀ ਨੇ 53 ਕਿਲੋ ‘ਚ ਪਾਸਾ ਪਲਟਦਿਆਂ 2018 ਯੂਰਪੀਅਨ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਵੇਨੇਸਾ ਕਾਲਾਦਜਿਨਸਕਾਇਆ ਨੂੰ 8-7 ਨਾਲ ਹਰਾ ਦਿੱਤਾ ਪਿੰਕੀ ਦੀ ਰੋਮਾਂਚਕ ਜਿੱਤ ਨਾਲ ਸੁਲਤਾਂਸ ਨੇ 3-1 ਨਾਲ ਆਪਣੇ ਵਾਧੇ ਨੂੰ ਮਜ਼ਬੂਤ ਕਰ ੂਲਿਆ 86 ਕਿਲੋ ਤੇ ਸੁਪਰ ਹੈਵੀਵੇਟ (125 ਕਿਲੋ) ਦੇ ਮੁਕਾਬਲੇ ਯੂਪੀ ਦੰਗਲ ਦੇ ਵਿਦੇਸ਼ੀ ਪਹਿਲਵਾਨਾਂ ਇਰਾਕੀ ਮਿਸਿਤੁਰੀ ਤੇ ਜਾਰਜੀ ਸਾਕੇਂਡੇਲਿਜੇ ਨੇ ਜਿੱਤ ਹਾਸਲ ਕਰਕੇ ਟਾਈ ਨੂੰ 3-3 ਦੀ ਬਰਾਬਰੀ ‘ਤੇ ਲਿਆ ਦਿੱਤਾ ਜਾਰਜੀਆਈ ਪਹਿਲਵਾਨ ਇਰਾਕੀ ਨੇ 86 ਕਿਲੋ ‘ਚ ਪ੍ਰਵੀਨ ਨੂੰ ਤੇ ਸੁਪਰ ਹੈਵੀਵੇਟ ‘ਚ ਕਤਰ ਦੇ ਜਾਰਜੀ ਨੇ ਸਤਿੰਦਰ ਮਲਿਕ ਨੂੰ ਹਰਾਇਆ ਦੋਵਾਂ ਦੀ ਜਿੱਤ ਦਾ ਫਰਕ 6-0 ਰਿਹਾ ਆਖਰੀ ਮੁਕਾਬਲਾ ਸਾਕਸ਼ੀ ਨੇ ਜਿੱਤਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top