Breaking News

ਸਾਕਸ਼ੀ ਨੇ ਤਮਗਾ ਜਿੱਤ ਕੇ ਖੋਲ੍ਹਿਆ ਰੀਓ ‘ਚ ਖਾਤਾ

ਕਾਂਸੀ ਤਮਗਾ ਜਿੱਤਣ ਵਾਲੀ ਤੀਜੀ ਭਾਰਤੀ ਮਹਿਲਾ ਖਿਡਾਰਨ ਬਣੀ

ਸਾਕਸ਼ੀ ਬੋਲੀ, ਯੋਗੇਸ਼ਵਰ ਤੇ ਸੁਸ਼ੀਲ ਮੇਰੇ ਆਦਰਸ਼, 12 ਵਰ੍ਹਿਆਂ ਬਾਅਦ ਪੂਰਾ ਹੋਇਆ ਸੁਫ਼ਨਾ
ਰੀਓ ਡੀ ਜਨੇਰੋ,  (ਏਜੰਸੀ) ਭਾਰਤੀ ਦੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ (58 ਕਿੱਲੋਗ੍ਰਾਮ) ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਰੀਓ ਓਲੰਪਿਕ ਦੇ ਕੁਸ਼ਤੀ ਮੁਕਾਬਲੇ ‘ਚ ਕਾਂਸੀ ਤਮਗਾ ਜਿੱਤ ਕੇ ਦੇਸ਼ ਨੂੰ ਇਨ੍ਹਾਂ ਖੇਡਾਂ ਦਾ ਪਹਿਲਾ ਤਮਗਾ ਦਿਵਾ ਦਿੱਤਾ ਭਾਰਤ ਦਾ ਰੀਓ ਓਲੰਪਿਕ ‘ਚ ਤਮਗੇ ਦਾ ਇਤਜ਼ਾਰ ਆਖਰ 12 ਵੇਂ ਦਿਨ ਜਾ ਕੇ ਸਮਾਪਤ ਹੋਇਆ ਤੇ ਇਸ ਇੰਤਜ਼ਾਰ ਨੂੰ ਸਮਾਪਤ ਕੀਤਾ ਹਰਿਆਣਾ ਦੀ ਸ਼ੇਰਨੀ ਸਾਕਸ਼ੀ ਮਲਿਕ ਨੇ, ਜਿਨ੍ਹਾਂ ਨੇ 0-5 ਨਾਲ ਪੱਛੜਨ ਤੋਂ ਬਾਅਦ ਚਮਤਕਾਰੀ ਵਾਪਸੀ ਕਰਦਿਆਂ ਏਸ਼ੀਆਈ ਚੈਂਪੀਅਨ ਕਿਰਗਿਸਤਾਨ ਦੀ ਏਸੁਲੂ ਤਿਨੀਬੇਕੋਵਾ ਨੂੰ 8-5 ਨਾਲ ਹਰਾਇਆ ਸਾਕਸ਼ੀ ਇਸ ਤਰ੍ਹਾਂ ਓਲੰਪਿਕ ‘ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ

ਭਾਰਤੀ ਪਹਿਲਵਾਨ ਕੁਆਰਟਰ ਫ਼ਾਈਨਲ ‘ਚ ਹਾਰ ਗਈ ਸੀ, ਪਰ ਉਸ ਦੀ ਵਿਰੋਧੀ ਰੂਸੀ ਪਹਿਲਵਾਨ ਦੇ ਫ਼ਾਈਨਲ ‘ਚ ਪਹੁੰਚਣ ਦੇ ਕਾਰਨ ਸਾਕਸ਼ੀ ਨੂੰ ਰੇਪਚੇਜ ‘ਚ ਉਤਰਨ ਦਾ ਮੌਕਾ ਮਿਲਿਆ ਰੇਪਚੇਜ ‘ਚ ਸਾਕਸ਼ੀ ਨੇ ਮੰਗੋਲੀਆ ਦੀ ਓਰਖੋਮ ਪੁਰੇਵਦਸੋਰਜ ਬਰਵੋਰਜ ਨੂੰ 12-3 ਨਾਲ

ਹਰਾ ਕੇ ਕਾਂਸੀ ਤਮਗੇ ਮੁਕਾਬਲੇ ‘ਚ ਜਗ੍ਹਾ ਬਣਾ ਲਈ
ਸਾਕਸ਼ੀ ਇਸ ਤਰ੍ਹਾਂ ਕਰਣਮ ਮਲੇਸ਼ਵਰੀ ਤੇ ਸਾਇਨਾ ਨੇਹਵਾਲ ਤੋਂ ਬਾਅਦ ਭਾਰਤੀ ਓਲੰਪਿਕ ਦੇ ਇਤਿਹਾਸ ‘ਚ ਕਾਂਸੀ ਤਮਗਾ ਜਿੱਤਣ ਵਾਲੀ ਤੀਜੀ ਮਹਿਲਾ ਖਿਡਾਰਨ ਜਦੋਂਕਿ ਕੁਸ਼ਤੀ ‘ਚ ਤਮਗਾ ਜਿੱਤਣ ਵਾਲੀ ਚੌਥੀ ਭਾਰਤੀ ਖਿਡਾਰਨ ਬਣ ਗਈ ਹੈ ਕੁਸ਼ਤੀ ‘ਚ ਇਸ ਤੋਂ ਪਹਿਲਾਂ ਦੇ ਡੀ ਜਾਧਵ ਨੇ 1952 ਦੇ ਓਲੰਪਿਕ ‘ਚ ਕਾਂਸੀ ਤਮਗਾ ਜਿੱਤਿਆ ਸੀ ਜਦੋਂਕਿ ਸੁਸ਼ੀਲ ਨੇ 2008 ਦੇ ਬੀਜਿੰਗ ‘ਚ ਕਾਂਸੀ ਤਮਗਾ ਤੇ 2012 ‘ਚ ਲੰਦਨ ਓਲੰਪਿਕ ‘ਚ ਚਾਂਦੀ ਤਮਗਾ ਜਿੱਤਿਆ ਸੀ ਯੋਗੇਸ਼ਵਰ ਦੱਤ ਨੇ ਲੰਦਨ ‘ਚ ਹੀ ਕਾਂਸੀ ਤਮਗਾ ਹਾਸਲ ਕੀਤਾ ਸੀ

ਪ੍ਰਸਿੱਧ ਖਬਰਾਂ

To Top