Breaking News

ਕਾਲਾ ਹਿਰਣ ਸ਼ਿਕਾਰ ਕੇਸ ‘ਚ ਸਲਮਾਨ ਨੂੰ ਪੰਜ ਸਾਲ ਦੀ ਸਜ਼ਾ

Salman, Sentenced, Five, Years, Black, Deer, Case

ਏਜੰਸੀ, ਜੋਧਪੁਰ

ਕਾਲਾ ਹਿਰਣ ਸ਼ਿਕਾਰ ਦੇ ਮਾਮਲੇ ‘ਚ ਅਦਾਲਤ ਨੇ ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਦੋ ਕਾਲ਼ੇ ਹਿਰਣਾਂ ਦੇ ਸ਼ਿਕਾਰ ਦੇ ਦੋਸ਼ ‘ਚ ਸਲਮਾਨ ਨੂੰ 10,000 ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਜੋਧਪੁਰ ਅਦਾਲਤ ਦੇ ਜੱਜ ਦੇਵ ਕੁਮਾਰ ਖੱਤਰੀ ਨੇ ਸਲਮਾਨ ਤੋਂ ਇਲਾਵਾ ਬਾਕੀ ਚਾਰੇ ਸਿਤਾਰੇ ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ, ਤੱਬੂ ਤੇ ਨੀਲਮ ਨੂੰ ਬਰੀ ਕਰ ਦਿੱਤਾ ਹੈ।

ਸਲਮਾਨ ਤੇ ਦੋਸ਼ ਲਾਇਆ ਸੀ ਕਿ 1998 ਵਿੱਚ ਰਾਤ ਸਲਮਾਨ ਖ਼ਾਨ ਨੇ ਵੱਖ-ਵੱਖ ਇਲਾਕਿਆਂ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ, ਜਿਸ ਵਿੱਚ ਉਹ ਦੋਸ਼ੀ ਪਾਇਆ ਗਿਆ ਹੈ, ਜਦਕਿ ਬਾਕੀ ਮੁਲਜ਼ਮ ਬਰੀ ਹੋ ਗਏ ਹਨ। ਸਲਮਾਨ ਨੂੰ ਅਦਾਲਤ ਤੋਂ ਸਿੱਧਾ ਹੁਣ ਜੋਧਪੁਰ ਦੀ ਕੇਂਦਰੀ ਜੇਲ੍ਹ ਵਿੱਚ ਭੇਜਿਆ ਜਾਵੇਗਾ। ਸਲਮਾਨ ਆਪਣੇ ਵਿਰੁੱਧ ਆਏ ਫ਼ੈਸਲੇ ਵਿਰੁੱਧ ਅਪੀਲ ਲਈ ਸੈਸ਼ਨ ਕੋਰਟ ਵਿੱਚ ਪਾ ਸਕਦੇ ਹਨ। ਉਹ ਸੈਸ਼ਨ ਕੋਰਟ ਵਿੱਚ ਜ਼ਮਾਨਤ ਲਈ ਵੱਖਰੇ ਤੌਰ ‘ਤੇ ਅਪੀਲ ਕਰ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top