ਫਾਰਮ ਹਾਊਸ ‘ਚ ਫਸਲ ਉਗਾ ਰਹੇ ਹਨ ਸਲਮਾਨ ਖਾਨ

0

ਫਾਰਮ ਹਾਊਸ ‘ਚ ਫਸਲ ਉਗਾ ਰਹੇ ਹਨ ਸਲਮਾਨ ਖਾਨ

ਮੁੰਬਈ। ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੇ ਫਾਰਮ ਹਾਊਸ ‘ਚ ਫਸਲਾਂ ਉਗਾ ਰਹੇ ਹਨ। ਸਲਮਾਨ ਖਾਨ ਇਸ ਸਮੇਂ ਪਨਵੇਲ ਦੇ ਫਾਰਮ ਹਾਊਸ ਵਿੱਚ ਕੁਝ ਪਰਿਵਾਰਕ ਮੈਂਬਰਾਂ ਅਤੇ ਯੂਲੀਆ ਵੰਤੂਰ ਨਾਲ ਸਮਾਂ ਬਿਤਾ ਰਹੇ ਹਨ। ਹਾਲ ਹੀ ਵਿੱਚ ਸਲਮਾਨ ਖਾਨ ਫਾਰਮ ਹਾਊਸ ਵਿੱਚ ਫਸਲਾਂ ਉਗਾਉਂਦੇ ਵੇਖੇ ਗਏ ਸਨ।

ਸਲਮਾਨ ਨੇ ਇਸ ਫੋਟੋ ਨੂੰ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਇਸ ਤਸਵੀਰ ਵਿਚ ਸਲਮਾਨ ਖਾਨ ਮੈਦਾਨ ਵਿਚਾਲੇ ਖੜ੍ਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਕੈਪਸ਼ਨ ‘ਚ ਲਿਖਿਆ,’ਦਾਣੇ ਦਾਣੇ ‘ਤੇ ਲਿਖਿਆ ਹੁੰਦੈ ਖਾਣ ਵਾਲੇ ਦਾ ਨਾਂਅ’ ਜੈ ਜਵਾਨ ਜੈ ਕਿਸਾਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ