ਸਤਿਸੰਗ

ਸੈਲੂਟ ਦਿ ਗ੍ਰੇਟ ਗੁਰੂ ਪਾਪਾ

  • ਫਾਦਰਜ਼ ਡੇ : ਇੱਕ ਅਜਿਹੇ ਪਿਤਾ ਜਿਨ੍ਹਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਸੰਵਰੀਆਂ ਕਰੋੜਾਂ ਜ਼ਿੰਦਗੀਆਂ
  •  ਅਨਾਥ ਬੱਚੇ-ਬੱਚੀਆਂ ਨੂੰ ਮਿਲਿਆ ਸਹਾਰਾ
  •  ਵੇਸਵਾਵਾਂ ਦੇ ਜੀਵਨ ‘ਚ ਆਇਆ ਉਜਾਲਾ
  •   ਕਰੋੜਾਂ ਨੂੰ ਰੂਹਾਨੀਅਤ ਨਾਲ ਜੋੜ ਕੇ ਦਿੱਤਾ ਅਧਿਆਤਮਕ ਗਿਆਨਸਰਸਾ (ਸੰਦੀਪ ਕੰਬੋਜ਼ )

ਦੁਨੀਆ ‘ਚ ਇੱਕ ਅਜਿਹੇ ਵੀ ਪਿਤਾ ਹਨ ਜਿਨ੍ਹਾਂ ਲਈ ਪੂਰੀ ਕਾਇਨਾਤ ਆਪਣੇ ਬੱਚਿਆਂ ਤੋਂ ਵੀ ਵਧ ਕੇ ਹੈ ਜਾਤ, ਧਰਮ, ਮਜ਼੍ਹਬ ਤੋਂ ਪਰ੍ਹੇ ਹੱਟ ਕੇ ਉਹ ਸਭ ਨੂੰ ਪ੍ਰੇਮ, ਪਿਆਰ ਨੇਕੀ, ਮਾਨਵਤਾ ਭਲਾਈ ਤੇ ਇਨਸਾਨੀਅਤ ਦਾ ਪਾਠ ਪੜ੍ਹਾਉਂਦੇ ਆ ਰਹੇ ਹਨ
ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲ ਕੇ ਦੇਸ਼ ਤੇ ਦੁਨੀਆ ਭਰ ‘ਚ ਅੱਜ ਕਰੋੜਾਂ ਜ਼ਿੰਦਗੀਆਂ ਸੰਵਰ ਗਈਆਂ ਤੇ ਨਰਕ ਵਰਗੇ ਘਰਾਂ ‘ਚ ਜੰਨਤ ਆ ਗਈ ਕਈ ਅਨਾਥ ਬੱਚਿਆਂ ਨੂੰ ਪਿਤਾ ਦੇ ਰੂਪ ‘ਚ ਮਾਂ-ਬਾਪ ਮਿਲ ਗਏ, ਬਦਤਰ ਜ਼ਿੰਦਗੀ ਜੀਅ ਰਹੀਆਂ ਅਨੇਕ ਵੇਸਵਾਵਾਂ (ਸ਼ੁੱਭ ਦੇਵੀਆਂ) ਨੂੰ ਸਨਮਾਨ ਨਾਲ ਜਿਉਣ ਤੇ ਗ੍ਰੇਟ ਪਾਪਾ ਦੀਆਂ ਬੇਟੀਆਂ ਕਹਾਉਣ ਦਾ ਹੱਕ ਮਿਲਿਆ ਇਹ ਗ੍ਰੇਟ
ਪਾਪਾ ਹਨ ਸਰਵ ਧਰਮ ਸੰਗਤ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪ ਜੀ ਨੂੰ ‘ਪਿਤਾ’ ਸ਼ਬਦ ਦੇ ਅਰਥਾਂ ਦੀ ਖੁੱਲੀ ਕਿਤਾਬ ਕਹੀਏ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ ਫਾਦਰਸ ਡੇ ਮੌਕੇ ਅੱਜ ਦੁਨੀਆ ਭਰ ‘ਚ ਕਰੋੜਾਂ ਲੋਕ ਆਪ ਜੀ ਨੂੰ ਕੋਟਿ-ਕੋਟਿ ਨਮਨ ਕਰ ਰਹੇ ਹਨ ਇਨ ਗ੍ਰੇਟ ਪਾਪਾ ਜੀ ਨੇ ਜਿੱਥੇ ਕਰੋੜਾਂ ਲੋਕਾਂ ਨੂੰ ਰੂਹਾਨੀਅਤ ਨਾਲ ਜੋੜ ਕੇ ਉਨ੍ਹਾਂ ਨੂੰ ਅਧਿਆਤਮਿਕ ਗਿਆਨ ਬਖਸ਼ਿਆ ਹੈ, ਉੱਥੇ ਉਨ੍ਹਾਂ ਸਮਾਜ ‘ਚ ਰਹਿਣ ਤੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਲਈ ਹਮੇਸ਼ਾ ਪ੍ਰੇਰਿਤ ਕਰਦੇ ਆ ਰਹੇ ਹਨ ਭਾਵੇਂ ਗੱਲ ਸਿੱਖਿਆ ਦੀ ਹੋਵੇ ਜਾਂ ਫਿਰ ਖੇਡ, ਸੰਸਕਾਰਾਂ ਤੇ ਸਮਾਜ ‘ਚ ਰਹਿਣ ਦੀ, ਪੂਜਨੀਕ ਗੁਰੂ ਜੀ ਖੁਦ ਉਦਾਹਰਨ ਬਣ ਕੇ ਆਪਣੇ ਬੇਟੇ-ਬੇਟੀਆਂ ਨੂੰ ਸਿੱਖਿਆ ਦਿੰਦੇ ਆ ਰਹੇ ਹਨ ਪੂਜਨੀਕ ਗੁਰੂ ਜੀ ਜਿੱਥੇ ਬੱਚਿਆਂ ਦਾ ਸਿੱਖਿਆ ਤੇ ਖੇਡਾਂ ‘ਚ ਪਿਤਾ, ਅਧਿਆਪਕ, ਗੁਰੂ ਤੇ ਟਰੇਨਰ ਬਣ ਕੇ ਮਾਰਗਦਰਸ਼ਨ ਕਰ ਰਹੇ ਹਨ, ਉੱਥੇ ਲੱਖਾਂ ਨਰ-ਨਾਰੀ ਪੂਜਨੀਕ ਗੁਰੂ ਜੀ ਤੋਂ ਬੱਚਿਆਂ ਦੀ ਪਰਵਰਿਸ਼ ਤੇ ਘਰੇਲੂ ਟਿੱਪਸ ਲੈ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਜੀਵਨ ਸੰਵਾਰ ਰਹੇ ਹਨ ਆਪ ਜੀ ਨੇ ਬੇਸਹਾਰਾ, ਅਨਾਥ ਬੱਚੇ-ਬੱਚੀਆਂ ‘ਤੇ ਪਰਉਪਕਾਰ ਕਰਦਿਆਂ ਉਨ੍ਹਾਂ ਲਈ ਸ਼ਾਹ ਆਸਰਾ ਆਸ਼ਰਮ ਤੇ ਸ਼ਾਹੀ ਬੇਟੀਆਂ ਬਸੇਰਾ ਬਣਾ ਕੇ ਨਾ ਸਿਰਫ਼ ਉਨ੍ਹਾਂ ਨੂੰ ਪਨਾਹ ਦਿੱਤੀ ਸਗੋਂ ਉਨ੍ਹਾਂ ਨੂੰ ਮਾਂ-ਬਾਪ ਦੀ ਤਰ੍ਹਾਂ ਪਿਆਰ ਦਿੱਤਾ
ਵੇਸ਼ਵਾਪੁਣੇ ਦੀ ਦਲਦਲ ‘ਚ ਫਸੀਆਂ ਲੜਕੀਆਂ ‘ਤੇ ਉਪਕਾਰ ਕੀਤਾ ਤੇ ਉਨ੍ਹਾਂ ਨੂੰ ਆਪਣੀ ਬੇਟੀ ਬਣਾ ਕੇ ਉਨ੍ਹਾਂ ਦਾ ਵਿਆਹ ਕਰਵਾਇਆ

ਦੁਨੀਆ ਨੇ ਠੁਕਰਾਇਆ, ਪਿਆਰੇ ਪਾਪਾ ਜੀ ਨੇ ਅਪਣਾਇਆ
ਸਰਸਾ ਜਿਸ ਕਾ ਕੋਈ ਨਹੀਂ ਉਸਕਾ ਖੁਦਾ ਹੈ ਯਾਰੋ…ਪ੍ਰਸਿੱਧ ਗੀਤਕਾਰ ਕਿਸ਼ੋਰ ਕੁਮਾਰ ਦੀਆਂ ਇਨ੍ਹਾਂ ਪੰਕਤੀਆਂ ‘ਚ ਜ਼ਰਾ ਵੀ ਝੂਠ ਨਹੀਂ ਸ਼ਾਹ ਸਤਿਨਾਮ ਜੀ ਧਾਮ ਸਰਸਾ ਸਥਿਤ ਸ਼ਾਹ ਸਤਿਨਾਮ ਜੀ ਆਸਰਾ ਆਸ਼ਰਮ ਤੇ ਸ਼ਾਹੀ-ਬੇਟੀਆਂ ਬਸੇਰਾ ਦੇ ਬੱਚਿਆਂ ਦੀ ਪ੍ਰਤਿਭਾ ਦੀ ਵੀ ਅੱਜ ਕੁਝ ਇਸ ਤਰ੍ਹਾਂ ਨਾਲ ਜੈ-ਜੈਕਾਰ ਹੋ ਰਹੀ ਹੈ ਸਿੱਿÎਖਆ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਹਰ ਖੇਤਰ ‘ਚ ਖੂਬ ਵਾਹਵਾਹੀ ਬਟੌਰੀ ਹੈ ਸੂਬੇ ਤੋਂ ਲੈ ਕੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ‘ਚ ਇਨ੍ਹਾਂ ਹੋਣਹਾਰਾਂ ਨੇ ਖੁਦ, ਚਾਂਦੀ ਤੇ ਕਾਂਸੀ ਤਮਗਿਆਂ ਦੀ ਝੜੀ ਲਾ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਕੋਈ ਯੋਗਾ ‘ਚ ਵਿਸ਼ਵ ਕੱਪ ਲਿਆ ਰਿਹਾ ਹੈ ਤੇ ਕੋਈ ਰੋਲਰ ਸਕੇਟਿੰਗ, ਜੂਡੋ, ਤਾਈਕਵਾਡੋ ਤੇ ਸਵੀਮਿੰਗ ‘ਚ… ਪਰ ਸਭ ਆਪਣੀ ਸਫ਼ਲਤਾ ਦਾ ਸਿਹਰਾ ‘ਪਾਪਾ ਕੋਚ’ ਨੂੰ ਦਿੰਦੇ ਹਨ

ਸ਼ਾਹੀ ਬੇਟੀਆਂ ਬਸੇਰਾ ਆਸ਼ਰਮ
ਕੁੱਖ ‘ਚ ਜਨਮ ਦੇਣ ਵਾਲੀ ਮਾਂ ਨੇ ਮਮਤਾ ਨੂੰ ਸ਼ਰਮਸਾਰ ਕਰ ਦਿੱਤਾ ਹਾਲੇ ਅੱਖਾਂ ਵੀ ਚੰਗੀ ਤਰ੍ਹਾਂ ਨਾਲ ਖੁੱਲ੍ਹੀਆਂ ਨਹੀਂ ਸਨ ਕਿ ਆਪਣੀ ਗੋਦ ‘ਚ ਖਿਡਾਉਣ ਦੀ ਜਗ੍ਹਾ ਪਿਤਾ ਨੇ ਉਨ੍ਹਾਂ ਨੂੰ ਲਾਵਾਰਿਸ ਕਰ ਦਿੱਤਾ ਕੋਈ ਝਾੜੀਆਂ ‘ਚ ਚਿਖ ਰਹੀ ਸੀ ਤਾਂ ਕੋਈ ਖੁੱਲ੍ਹੇ ਅਸਮਾਨ ਹੇਠ ਕੂੜੇ ਦੇ ਢੇਰ ‘ਤੇ ਸਿਰ ‘ਤੇ ਛੱਤ ਨਹੀਂ ਸੀ ਅਤੇ ਨਾ ਹੀ ਪੇਟ ਭਰਨ ਲਈ ਰੋਟੀ ਤੜਫ਼-ਤੜਫ਼ ਕੇ ਜੀ ਰਹੀ ਮਾਨਵਤਾ ਦੀ ਅੰਸ਼ ਨੂੰ ਉਦੋਂ ਪੂਜਨੀਕ ਗੁਰੂ ਜੀ ਨੇ ਛਾਤੀ ਨਾਲ ਲਾ ਲਿਆ ਪੂਜਨੀਕ ਹਜ਼ੂਰ ਪਿਤਾ ਜੀ ਨੇ ਇਨ੍ਹਾਂ ਬੱਚੀਆਂ ਨੂੰ ਆਪਣੀ ਬੇਟੀਆਂ ਦੀ ਤਰ੍ਹਾਂ ਅਪਣਾਇਆ ਖੇਡ-ਕੁੱਦ, ਸਿੱਖਿਆ ਦੇ ਨਾਲ-ਨਾਲ ਚੈਨ ਦੀ ਨੀਂਦ ਸੁਆਉਣ ਲਈ ਮਾਂ ਬਣ ਕੇ ਉਨ੍ਹਾਂ ਨੂੰ ਲੋਰੀਆਂ ਵੀ ਸੁਣਾਈਆਂ ਤੇ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਕੇ ਪਿਤਾ ਦਾ ਫ਼ਰਜ਼ ਨਿਭਾਇਆ ਵਰਤਮਾਨ ‘ਚ ‘ਸ਼ਾਹੀ ਬੇਟੀਆਂ ਬਸੇਰਾ ਆਸ਼ਰਮ’ ‘ਚ 26 ਸ਼ਾਹੀ ਬੇਟੀਆਂ ਹਨ ਜੋ ਸੀਬੀਐੱਸਈ ਤੇ ਇੰਟਰਨੈਸ਼ਨਲ ਸਕੂਲਾਂ ‘ਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ

ਸ਼ਾਹੀ ਆਸਰਾ ਆਸ਼ਰਮ
ਕੋਈ ਰੇਲਵੇ ਸਟੇਸ਼ਨ ‘ਤੇ ਭੀਖ ਮੰਗਦਾ ਸੀ ਤਾਂ ਕਿਸੇ ਦੀ ਰਾਤ ਖੁੱਲ੍ਹੇ ਅਸਮਾਨ ਹੇਠ ਗੁਜ਼ਰਦੀ ਸੀ ਦਰ-ਦਰ ਦੇ ਠੁਕਰਾਏ ਹੋਏ ਬੇਟਿਆਂ ਨੂੰ ਵੀ ਪੂਜਨੀਕ ਗੁਰੂ ਜੀ ਨੇ ਛਾਤੀ ਨਾਲ ਲਗਾਇਆ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਬੇਟਿਆਂ ਦੇ ਰਹਿਣ ਲਈ ‘ਸ਼ਾਹੀ ਆਸਰਾ ਆਸ਼ਰਮ’ ਨਾਂਅ ਨਾਲ ਇੱਕ ਏਸੀ ਭਵਨ ਬਣਵਾਇਆ ਹੈ  ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਇਹ ਬੱਚੇ ਦਿਨ-ਬ-ਦਿਨ ਪੜ੍ਹਾਈ ਤੇ ਖੇਡ-ਕੁੱਦ ਦੇ ਖੇਤਰ ‘ਚ ਨਵੇਂ ਰਿਕਾਰਡ ਸਥਾਪਤ ਕਰ ਰਹੇ ਹਨ

ਇਸ ਲਈ ਮਨਾਇਆ ਜਾਂਦੈ ਫਾਦਰਜ਼-ਡੇ
ਮੰਨਿਆ ਜਾਂਦਾ ਹੈ ਕਿ ਫਾਦਰਜ਼ ਡੇ ਸਭ ਤੋਂ ਪਹਿਲਾਂ 19 ਜੂਨ 1910 ਨੂੰ ਵਾਸ਼ਿੰਗਟਨ ‘ਚ ਮਨਾਇਆ ਗਿਆ ਸਾਲ 2015 ‘ਚ ਫਾਦਰਜ਼-ਡੇ ਦੇ 105 ਸਾਲ ਪੂਰੇ ਹੋ ਗਏ ਇਸ ਪਿੱਛੇ ਵੀ ਇੱਕ ਰੋਚਕ ਕਹਾਣੀ ਹੈ ਸੋਨੇਰਾ ਡੋਡ ਜਦੋਂ ਨੰਨ੍ਹੀ ਜਿਹੀ ਸੀ, ਉਦੋਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਪਿਤਾ ਵਿਲੀਅਮ ਸਮਾਰਟ ਨੇ ਸੋਨੇਰਾ ਦੇ ਜੀਵਨ ‘ਚ ਮਾਂ ਦੀ ਕਮੀ ਨਾ ਮਹਿਸੂਸ ਹੋਣ ਦਿੱਤੀ ਤੇ ਉਸਨੂੰ ਮਾਂ ਦਾ ਵੀ ਪਿਆਰ ਦਿੱਤਾ ਇੱਕ ਦਿਨ ਇੰਜ ਹੀ ਸੋਨੇਰਾ ਦੇ ਦਿਲ ‘ਚ ਖਿਆਲ ਆਇਆ ਕਿ ਆਖਰ ਇੱਕ ਦਿਨ ਪਿਤਾ ਦੇ ਨਾਂਅ ਕਿਉਂ ਨਹੀਂ ਹੋ ਸਕਦਾ? ਇਸ ਤਰ੍ਹਾਂ 19 ਜੂਨ 1910 ਨੂੰ ਦੁਨੀਆ ‘ਚ ਪਹਿਲੀ ਵਾਰ ਫਾਦਰਜ਼ ਡੇ ਮਨਾਇਆ ਗਿਆ 1924 ‘ਚ ਅਮਰੀਕੀ ਰਾਸ਼ਟਰਪਤੀ ਕੈਲਵਿਨ ਕੋਲੀ ਨੇ ਫਾਦਰਜ਼ ਡੇ ‘ਤੇ ਆਪਣੀ ਸਹਿਮਤੀ ਦਿੱਤੀ ਫਿਰ 1966 ‘ਚ ਰਾਸ਼ਟਰਪਤੀ ਲਿੰਡਨ ਜਾਨਸਨ ਨੇ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਜ਼ ਡੇ ਮਨਾਉਣ ਦਾ ਅਧਿਕਾਰਕ ਐਲਾਨ ਕੀਤਾ 1942 ਤੋਂ ਅਮਰੀਕਾ ‘ਚ ਫਾਦਰਜ਼ ਡੇ ‘ਤੇ ਸਥਾਈ ਤੌਰ ‘ਤੇ ਛੁੱਟੀ ਹੋਈ

ਪ੍ਰਸਿੱਧ ਖਬਰਾਂ

To Top